Amirtsar News: ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ’ਚ ਤਾਂਬੇ ਦਾ ਤਗਮਾ ਜਿੱਤ ਲਿਆ ਹੈ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਖੇਡ ਨੀਤੀ ਦੇ ਮੁਤਾਬਿਕ ਇੱਕ- ਇੱਕ ਕਰੋੜ ਤਗਮਾ ਜੇਤੂ ਪੰਜਾਬ ਦੇ ਖਿਡਾਰੀਆਂ ਨੂੰ ਦੇਣ ਦਾ ਐਲਾਨ ਕਰ ਦਿੱਤਾ ਹੈ।


COMMERCIAL BREAK
SCROLL TO CONTINUE READING

ਹਾਕੀ  ਵਿੱਚ ਤਾਂਬੇ ਦਾ ਮੈਡਲ ਹਾਸਲ ਕਰਨ ਤੋਂ ਬਾਅਦ ਹਰਮਨਪ੍ਰੀਤ ਦੇ ਪਿਤਾ ਨੇ ਜ਼ੀ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ੀ ਮੀਡੀਆ ਪਹਿਲੇ ਦਿਨ ਤੋਂ ਹੀ ਹਾਕੀ ਦੇ ਮੈਚਾਂ ਦੀ ਅਪਡੇਟ ਦੇ ਰਿਹਾ ਹੈ । ਸਾਡੇ ਘਰ ਆ ਕੇ ਵੀ ਕਵਰੇਜ਼ ਕਰ ਰਹੇ ਹਨ ਜਿਸ ਲਈ ਅਸੀਂ ਇਨ੍ਹਾਂ ਦਾ ਧੰਨਵਾਦ ਕਰਦੇ ਹਾਂ।


ਜ਼ੀ ਮੀਡੀਆ ਤੇ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਨੇ ਕਿਹਾ ਕਿ ਅਸੀਂ ਸੀਐਮ ਭਗਵੰਤ ਮਾਨ ਸਾਹਿਬ ਕੋਲੋਂ ਤਿੰਨ ਤਿੰਨ ਕਰੋੜ ਰੁਪਏ ਹਾਕੀ ਦੇ ਪਲੇਅਰਾਂ ਲਈ ਲਵਾਂਗੇ ਕਿਉਂਕਿ ਪਿਛਲੀ ਸਰਕਾਰ ਨੇ ਸਾਨੂੰ ਢਾਈ ਢਾਈ ਕਰੋੜ ਰੁਪਏ ਦਿੱਤੇ ਸਨ। 


ਹਰਮਨ ਦੇ ਪਿਤਾ ਨੇ ਕਿਹਾ ਕਿ ਮੈਂ ਸੀਐਮ ਭਗਵੰਤ ਮਾਨ ਸਾਹਿਬ ਨੂੰ ਇੱਕੋ ਅਪੀਲ ਕਰਦਾ ਹਾਂ ਕਿ ਉਹ ਪਿੰਡ ਟਿੰਮੋਵਾਲ ਦੇ ਵਿੱਚ ਇੱਕ ਵੱਡਾ ਸਟੇਡੀਅਮ ਦੇਣ ਤਾਂ ਜੋ ਹਰਮਨ ਵਰਗੇ ਹੋਰ ਪਲੇਅਰ ਇੱਥੋਂ ਨਿਕਲ ਕੇ ਦੇਸ਼ ਦਾ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ ਨਾਲੇ ਉਹ ਨਸ਼ਿਆਂ ਤੋਂ ਵੀ ਦੂਰ ਰਹਿਣਗੇ।


ਉਹਨਾਂ ਕਿਹਾ ਕਿ ਸਾਨੂੰ ਸੀਐਮ ਸਾਹਿਬ ਤੇ ਮਾਣ ਹੈ ਅਤੇ ਅਸੀਂ ਉਨ੍ਹਾਂ ਤੋਂ ਇਹੀ ਮੰਗ ਕਰਦੇ ਹਾਂ ਕਿ ਜਿੱਥੇ ਪਲੇਅਰ ਦਾ ਇੱਕ ਵੱਡਾ ਸੰਘਰਸ਼ ਹੁੰਦਾ ਹੈ ਉੱਥੇ ਹੀ ਉਸਦੇ ਪਰਿਵਾਰ ਦਾ ਵੀ ਇੱਕ ਵੱਡਾ ਸੰਘਰਸ਼ ਹੁੰਦਾ ਹੈ। 


ਹਰਮਨਪ੍ਰੀਤ ਦੇ ਪਿਤਾ ਨੇ ਕਿਹਾ ਕਿ ਪਰਿਵਾਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਤੇ ਇਹ ਪਿੰਡ ਲਈ, ਪੰਜਾਬ ਲਈ ਤੇ ਪੂਰੇ ਦੇਸ਼ ਲਈ ਬੜੀ ਮਾਣ ਵਾਲੀ ਗੱਲ ਹੈ।