Amritsar News:  ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਕਰਮਚਾਰੀ ਸ੍ਰੀ ਓਂਕਾਰ ਸਿੰਘ ਕਲਰਕ ਜੋ ਕਿ ਨਗਰ ਪੰਚਾਇਤ ਰਈਆ ਵਿਖੇ ਤੈਨਾਤ ਹੈ, ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਲਈ ਵੋਟਰ ਰਜਿਸਟਰੇਸ਼ਨ ਕਰਨ ਵਿੱਚ ਕੀਤੀ ਲਾਪਰਵਾਹੀ ਕਾਰਨ ਉਸ ਨੂੰ ਮੁਅਤਲ ਕਰਨ ਲਈ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਨੂੰ ਸਿਫਾਰਿਸ਼ ਕੀਤੀ ਹੈ ।


COMMERCIAL BREAK
SCROLL TO CONTINUE READING

ਅੱਜ ਵਿਭਾਗ ਦੇ ਡਾਇਰੈਕਟਰ ਨੂੰ ਲਿਖੇ ਪੱਤਰ ਵਿੱਚ ਉਹਨਾਂ ਦੱਸਿਆ ਕਿ ਬੂਥ ਨੰਬਰ 95 ਦੇ ਬੀ ਐਲ ਓਜ ਵਜੋਂ ਤੈਨਾਤ ਓੰਕਾਰ ਸਿੰਘ ਨੇ ਵੋਟਰ ਸੂਚੀ ਸਾਲ 2024 ਦੇ 964 ਵੋਟਰਾਂ ਵਿੱਚੋਂ ਕੇਵਲ 85 ਕੇਸਧਾਰੀ ਸਿੱਖ ਵੋਟਰਾਂ ਦੇ ਫਾਰਮ ਹੀ ਫਿਲਹਾਲ ਪ੍ਰਾਪਤ ਕੀਤੇ ਹਨ ਅਤੇ ਉਹ ਵੀ ਰਿਕਾਰਡ ਹਾਲੇ ਤੱਕ ਦਫਤਰ ਜਮਾ ਨਹੀਂ ਕਰਵਾਇਆ। 


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 


ਉਹਨਾਂ ਦੱਸਿਆ ਕਿ ਉਕਤ ਘੱਟ ਪ੍ਰਗਤੀ ਵਾਲੇ ਕਰਮਚਾਰੀਆਂ ਦੀ ਟਰੇਨਿੰਗ 26 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਰੱਖੀ ਗਈ ਸੀ, ਜਿਸ ਵਿੱਚ ਵੀ ਉਕਤ ਕਰਮਚਾਰੀ ਹਾਜ਼ਰ ਨਹੀਂ ਹੋਇਆ। ਇਸ ਦਾ ਸਪਸ਼ਟੀਕਰਨ ਦੇਣ ਲਈ 28 ਜੁਲਾਈ ਨੂੰ ਹਾਜ਼ਰ ਹੋਣ ਲਈ ਉਕਤ ਕਰਮਚਾਰੀ ਨੂੰ ਪੱਤਰ ਲਿਖਿਆ ਗਿਆ ਸੀ ਪਰ ਫਿਰ ਵੀ ਉਹ ਆਪਣਾ ਸਪਸ਼ਟੀਕਰਨ ਪੇਸ਼ ਕਰਨ ਲਈ ਹਾਜ਼ਰ ਨਹੀਂ ਹੋਇਆ।


ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਲਿਖਿਆ ਕਿ ਕਰਮਚਾਰੀ ਵੱਲੋਂ ਵੋਟਰਾਂ ਦੀ ਘੱਟ ਰਜਿਸਟਰੇਸ਼ਨ ਕਰਕੇ ਚੋਣਾਂ ਦੇ ਕੰਮ ਵਿੱਚ ਗੈਰ ਜਿੰਮੇਵਾਰੀ ਅਤੇ ਘੋਰ ਲਾਪਰਵਾਹੀ ਦਾ ਸਬੂਤ ਦਿੱਤਾ ਹੈ । ਕਰਮਚਾਰੀ ਜਾਣ ਬੁਝ ਕੇ ਵੋਟਰ ਸੂਚੀ ਨਾਲ ਸੰਬੰਧਿਤ ਅਹਿਮ ਕੰਮ ਵਿੱਚ ਕੁਤਾਹੀ ਕਰ ਰਿਹਾ ਹੈ, ਇਸ ਲਈ ਸਬੰਧਿਤ ਕਰਮਚਾਰੀ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਅਤੇ ਕਰਮਚਾਰੀ ਨੂੰ ਤੁਰੰਤ ਪ੍ਰਭਾਤ ਤੋਂ ਮੁਅਤਲ ਕੀਤਾ ਜਾਵੇ।


ਇਹ ਵੀ ਪੜ੍ਹੋ:  Ludhiana News: 4 ਸਾਲਾਂ ਤੋਂ ਨਹੀਂ ਬਣੀ ਸੜਕ, ਪਾਇਲ 'ਚ ਪਿੰਡ ਵਾਸੀਆਂ ਨੇ ਦਿੱਤਾ ਧਰਨਾ, ਲੋਕ ਹੋ ਰਹੇ ਹਨ ਪ੍ਰੇਸ਼ਾਨ