Dera Premi Pradeep Singh: ਇੱਕ ਕੇਸ ਦਾ ਹਵਾਲਾ ਦਿੰਦੇ ਹੋਏ ਗੈਂਗਸਟਰ ਕਾਲਾ ਜਠੇਰੀ ਜਿਸ ਤੇ ਦੋਸ਼ ਲਗਾਏ ਕੇ ਇਸ ਹੱਤਿਆ ਕਾਂਡ ਲਈ ਕਾਲਾ ਜਠੇਰੀ ਗੈਂਗਸਟਰ ਵੱਲੋਂ ਸ਼ੂਟਰ ਮੁਹਈਆ ਕਰਵਾਏ ਗਏ ਸਨ ਜਿਸ ਕਰਕੇ ਇਸ ਕੇਸ ਦੀ ਜਾਂਚ ਵੀ NIA ਵੱਲੋਂ ਹੋਣੀ ਚਾਹੀਦੀ ਹੈ। ਹੁਣ ਇਸ ਅਰਜ਼ੀ ਸਬੰਧੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ।
Trending Photos
Dera Premi Pradeep Singh: ਨਵੰਬਰ 2022 ਵਿੱਚ ਕੋਟਕਪੂਰਾ ਵਿਖੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ ਰਾਜੂ ਦੀ ਕੁੱਝ ਬਾਇਕ ਸਵਾਰਾਂ ਵੱਲੋਂ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦੀ ਜ਼ਿੰਮੇਵਾਰੀ ਲਾਰੈਂਸ ਗਰੁੱਪ ਦੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਈ ਗਈ ਸੀ।
ਦੱਸ ਦਈਏ ਕਿ ਪ੍ਰਦੀਪ ਸਿੰਘ ਬਰਗਾੜੀ ਬੇਅਦਬੀ ਮਾਮਲਿਆਂ ਨਾਲ ਜੁੜੇ ਕੇਸਾਂ ਵਿਚ ਨਾਮਜ਼ਦ ਸੀ। ਇਸ ਹੱਤਿਆ ਕਾਂਡ ਮਾਮਲੇ ਵਿੱਚ ਪੁਲਿਸ ਵੱਲੋਂ 16 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਜਿਨ੍ਹਾਂ ਵਿਚ ਦੋ ਨਾਬਾਲਗ ਦੱਸੇ ਜਾ ਰਹੇ ਹਨ ਅਤੇ ਸਾਰੇ ਆਰੋਪੀਆ ਖਿਲਾਫ ਅਦਾਲਤ ਵਿੱਚ ਚਲਾਣ ਪੇਸ਼ ਕਰ ਸੁਣਵਾਈ ਜਾਰੀ ਹੈ। ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਦੋਂ, NIA ਵੱਲੋਂ ਫਰੀਦਕੋਟ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਗਈ। ਜਿਸ ਤਹਿਤ ਇਸ ਕੇਸ ਨੂੰ ਪੰਜਾਬ ਤੋਂ ਬਾਹਰ NIA ਸਪੈਸ਼ਲ ਕੋਰਟ ਦਿੱਲੀ ਕੋਲ ਟਰਾਂਸਫਰ ਕਰ ਜਾਂਚ NIA ਵੱਲੋਂ ਕਰਨ ਦੀ ਮੰਗ ਕੀਤੀ ਗਈ ,ਕਿਉਕਿ ਮਾਮਲਾ ਲਾਰੈਂਸ ਗਰੁੱਪ ਦੇ ਗੈਂਗਸਟਰਾਂ ਨਾਲ ਜੁੜਿਆ ਹੋਣ ਕਾਰਨ ਹੋਰ ਕੇਸਾਂ ਦੀ ਜਾਂਚ NIA ਵੱਲੋਂ ਕੀਤੇ ਜਾਣ ਕਾਰਨ ਸਬੰਧਤ ਗੈਂਗਸਟਰਾਂ ਦਾ ਨਾਮ ਆਉਣ ਦੇ ਚੱਲਦੇ ਇਸ ਕੇਸ ਦੀ ਜਾਂਚ ਵੀ NIA ਵੱਲੋਂ ਕਰਨ ਦੀ ਮੰਗ ਰੱਖੀ। ਜਿਸ ਤਹਿਤ ਇੱਕ ਕੇਸ ਦਾ ਹਵਾਲਾ ਦਿੰਦੇ ਹੋਏ ਗੈਂਗਸਟਰ ਕਾਲਾ ਜਠੇਰੀ ਜਿਸ ਤੇ ਦੋਸ਼ ਲਗਾਏ ਕੇ ਇਸ ਹੱਤਿਆ ਕਾਂਡ ਲਈ ਕਾਲਾ ਜਠੇਰੀ ਗੈਂਗਸਟਰ ਵੱਲੋਂ ਸ਼ੂਟਰ ਮੁਹਈਆ ਕਰਵਾਏ ਗਏ ਸਨ, ਜਿਸ ਕਰਕੇ ਇਸ ਕੇਸ ਦੀ ਜਾਂਚ ਵੀ NIA ਵੱਲੋਂ ਹੋਣੀ ਚਾਹੀਦੀ ਹੈ। ਹੁਣ ਇਸ ਅਰਜ਼ੀ ਸਬੰਧੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੱਤਿਆ ਕਾਂਡ ਦੇ ਆਰੋਪੀਆਂ ਦੇ ਵਕੀਲ ਮਨਦੀਪ ਚਾਨਣਾ ਨੇ ਦੱਸਿਆ ਕਿ ਅੱਜ ਜੋ NIA ਵੱਲੋਂ ਅਰਜ਼ੀ ਦਾਇਰ ਕੀਤੀ ਗਈ ਹੈ। ਉਸ ਦਾ ਕੋਈ ਅਧਾਰ ਨਹੀਂ ਕਿਉਂਕਿ ਇਸ ਮਾਮਲੇ ਦੀ ਜਾਂਚ ਲੋਕਲ ਪੁਲਿਸ ਕਰ ਚੁੱਕੀ ਹੈ ਅਤੇ ਮੁਲਜ਼ਮਾਂ ਦੇ ਬਿਆਨ ਵੀ ਦਰਜ ਹੋ ਚੁਕੇ ਹਨ ਅਤੇ ਜੇਕਰ NIA ਨੂੰ ਕਿਸੇ ਕਿਸਮ ਦੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਅਦਾਲਤ ਤੋਂ ਲਈ ਜਾ ਸਕਦੀ ਅਤੇ ਦੂਜੇ ਪਾਸੇ ਇੱਕ ਸਟੇਟ ਤੋਂ ਦੂਜੇ ਸਟੇਟ ਵਿਚ ਕੇਸ ਟਰਾਂਸਫਰ ਕਰਨ ਦੇ ਅਧਿਕਾਰ ਸਿਰਫ ਸੁਪਰੀਮ ਕੋਰਟ ਕੋਲ ਹਨ। ਉਨ੍ਹਾਂ ਕਿਹਾ ਕੇ ਅਦਾਲਤ ਵੱਲੋਂ ਸਾਡੇ ਤੋਂ ਜਵਾਬ ਮੰਗਿਆ ਗਿਆ ਹੈ ਜੋ ਅਸੀਂ ਤਿਆਰ ਕਰ ਅਗਲੀ ਸੁਣਵਾਈ 15 ਜਨਵਰੀ ਨੂੰ ਅਦਾਲਤ ਚ ਆਪਣਾ ਪੱਖ ਪੇਸ਼ ਕਰਾਂਗੇ ਕੇ ਇਸ ਕੇਸ ਨੂੰ NIA ਨੂੰ ਟਰਾਂਸਫਰ ਨਹੀਂ ਕੀਤਾ ਜਾ ਸਕਦਾ।