Amritsar News: ਭਾਰਤ ਪਹੁੰਚੀ ਪਾਕਿਸਤਾਨੀ ਦੁਲਹਨ! ਮਿਲਿਆ 45 ਦਿਨਾਂ ਦਾ ਵੀਜ਼ਾ
Amritsar News: ਉਨ੍ਹਾਂ ਦੱਸਿਆ ਕਿ ਵਾਹਗਾ ਬਾਰਡਰ ਤੋਂ ਉਹ ਸ੍ਰੀ ਗੁਰੂ ਰਾਮ ਦਾਸ ਅੰਤਰ-ਰਾਸ਼ਟਰੀ ਏਅਰਪੋਰਟ ਤੋਂ ਕੋਲਕਾਤਾ ਦੀ ਫਲਾਈਟ ਲੈਣਗੇ। ਕੁਝ ਦਿਨਾਂ ਵਿਚ ਹੀ ਸਮੀਰ ਅਤੇ ਜਾਵੇਰਿਆ ਖ਼ਾਨਮ ਦਾ ਵਿਆਹ ਹੋਵੇਗਾ, ਜਿਸ ਤੋਂ ਬਾਅਦ ਜਾਵੇਰਿਆ ਦਾ ਲੰਬੇ ਸਮੇਂ ਦੇ ਵੀਜ਼ਾ ਵਿਚ ਵਾਧੇ ਲਈ ਬਿਨੈ ਕੀਤਾ ਜਾਵੇਗਾ।
Amritsar News: ਭਾਰਤ ਸਰਕਾਰ ਨੇ ਕਰਾਚੀ ਦੀ ਰਹਿਣ ਵਾਲੀ 21 ਸਾਲਾ ਜਾਵੇਰਿਆ ਖ਼ਾਨਮ ਪੁੱਤਰੀ ਅਜ਼ਮਤ ਇਸਮਾਈਲ ਖ਼ਾਂ ਨੂੰ ਭਾਰਤ ਦਾ 45 ਦਿਨਾਂ ਦਾ ਵੀਜ਼ਾ ਦੇ ਦਿੱਤਾ ਹੈ। ਅੱਜ ਸਵੇਰੇ ਵਾਹਗਾ ਸਰਹੱਦ ਰਾਹੀਂ ਭਾਰਤ ’ਚ ਦਾਖ਼ਲ ਹੋਈ, ਜਿੱਥੇ ਉਸ ਦੇ ਮੰਗੇਤਰ ਸਮੀਰ ਖ਼ਾਂ ਤੇ ਹੋਣ ਵਾਲੇ ਸਹੁਰੇ ਅਹਿਮਦ ਕਮਾਲ ਖ਼ਾਂ ਯੂਸੁਫ਼ਜ਼ਈ ਸਵਾਗਤ ਕੀਤਾ। ਸਮੀਰ ਖ਼ਾਂ ਅਤੇ ਉਸ ਦੇ ਪਿਤਾ ਯੂਸੁਫ਼ਜ਼ਈ ਨੇ ਕਿ ਉਹ ਕੋਲਕਾਤਾ ਤੋਂ ਅੱਜ ਹੀ ਪਹੁੰਚੇ ਹਨ।
ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਜਵੇਰੀਆ ਖਾਨਮ ਵਿਆਹ ਕਰਨ ਲਈ ਭਾਰਤ ਆਈ ਹੈ। ਉਹ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਰਾਹੀਂ ਇੱਥੇ ਆਈ ਸੀ। ਜਵੇਰੀਆ ਦਾ ਵਿਆਹ ਕੋਲਕਾਤਾ ਦੇ ਕਾਰੋਬਾਰੀ ਅਹਿਮਦ ਕਮਾਲ ਖਾਨ ਦੇ ਬੇਟੇ ਸਮੀਰ ਨਾਲ ਹੋਵੇਗਾ।
ਉਨ੍ਹਾਂ ਦੱਸਿਆ ਕਿ ਵਾਹਗਾ ਬਾਰਡਰ ਤੋਂ ਉਹ ਸ੍ਰੀ ਗੁਰੂ ਰਾਮ ਦਾਸ ਅੰਤਰ-ਰਾਸ਼ਟਰੀ ਏਅਰਪੋਰਟ ਤੋਂ ਕੋਲਕਾਤਾ ਦੀ ਫਲਾਈਟ ਲੈਣਗੇ। ਕੁਝ ਦਿਨਾਂ ਵਿਚ ਹੀ ਸਮੀਰ ਅਤੇ ਜਾਵੇਰਿਆ ਖ਼ਾਨਮ ਦਾ ਵਿਆਹ ਹੋਵੇਗਾ, ਜਿਸ ਤੋਂ ਬਾਅਦ ਜਾਵੇਰਿਆ ਦਾ ਲੰਬੇ ਸਮੇਂ ਦੇ ਵੀਜ਼ਾ ਵਿੱਚ ਵਾਧੇ ਲਈ ਬਿਨੈ ਕੀਤਾ ਜਾਵੇਗਾ। ਸਮੀਰ ਖ਼ਾਂ ਨੇ ਦੱਸਿਆ ਕਿ ਉਸ ਦੀ ਮੰਗੇਤਰ ਨੂੰ ਦੋ ਵਾਰੀ ਭਾਰਤ ਨੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਸੀ।
ਇਹ ਵੀ ਪੜ੍ਹੋ: Jalandhar News: ਜਲੰਧਰ 'ਚ 12 ਸਕੂਲੀ ਬੱਚੇ ਹੋਏ ਬਿਮਾਰ, RO ਦਾ ਪਾਣੀ ਪੀਣ ਨਾਲ ਹੋਇਆ ਦਰਦ
ਉਸ ਤੋਂ ਬਾਅਦ ਉਹ ਸਮਾਜ ਸੇਵਕ ਅਤੇ ਜਰਨਲਿਸਟ ਮਕਬੂਲ ਅਹਿਮਦ ਵਾਸੀ ਕਾਦੀਆਂ ਦੇ ਸੰਪਰਕ ਵਿਚ ਆਏ ਕਿਉਂਕਿ ਉਹ ਪਹਿਲਾਂ ਅਨੇਕ ਪਾਕਿਸਤਾਨੀ ਦੁਲਹਨਾਂ ਦੀ ਵੀਜ਼ਾ ਲੈਣ ਵਿੱਚ ਮਦਦ ਕਰ ਚੁੱਕੇ ਹਨ। ਮਕਬੂਲ ਅਹਿਮਦ ਨੇ ਉਨ੍ਹਾਂ ਦੀ ਇਸ ਮਾਮਲੇ ਵਿਚ ਕਾਫ਼ੀ ਮਦਦ ਕੀਤੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਸ ਦੀ ਮੰਗੇਤਰ ਨੂੰ ਭਾਰਤ ਸਰਕਾਰ ਨੇ ਵੀਜ਼ਾ ਦੇ ਦਿੱਤਾ। ਉਨ੍ਹਾਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਜਾਵੇਰਿਆ ਖ਼ਾਨਮ ਨੂੰ ਵੀਜ਼ਾ ਦੇ ਕੇ ਦੋ ਪਰਿਵਾਰਾਂ ਨੂੰ ਆਪਸ ਵਿੱਚ ਮਿਲਾਉਣ ਵਿਚ ਮਦਦ ਕੀਤੀ ਹੈ।
ਸਮੀਰ ਖਾਂ ਨੇ ਦੱਸਿਆ ਕਿ 6 ਸਾਲ ਹੋ ਗਏ ਮੈਨੂੰ ਉਹਨਾਂ ਨੂੰ ਜਾਣਦੇ ਹੋਏ ਤੇ 4 ਸਾਲਾਂ ਤੋਂ ਉਹਨਾਂ ਨਾਲ ਮਿਲ ਰਹੀ ਹਾਂ। 2018 ਵਿੱਚ ਮੇੈਂ ਆਪਣੀ ਮੰਮੀ ਦੇ ਫੋਨ ਵਿੱਚ ਉਹਨਾਂ ਦੀ ਤਸਵੀਰ ਦੇਖੀ ਸੀ ਤੇ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੈਂ ਇਸ ਨਾਲ ਵਿਆਹ ਕਰਵਾਉਣਾ ਹੈ ਪਿਛਲੇ 2 ਸਾਲਾਂ ਤੋਂ ਮੇਰੀ ਮੰਗੇਤਰ ਵੀਜ਼ਾ ਅਪਲਾਈ ਕਰ ਰਹੇ ਹੈ ਜਿਸ ਵਿੱਚ 2 ਬਾਰ ਕੈਂਸਲ ਹੋ ਗਿਆ ਲੇਕਿਨ ਤੀਸਰੀ ਵਾਰ ਵੀਜ਼ਾ ਮਿਲ ਗਿਆ ਤੇ ਅੱਜ ਮੈਂ ਆਪਣੇ ਪਾਪਾ ਦੇ ਨਾਲ ਆਪਣੀ ਮੰਗੇਤਰ ਨੂੰ ਲੈਣ ਲਈ ਆਇਆ ਹਾਂ।
ਇਹ ਵੀ ਪੜ੍ਹੋ: World Soil Day 2023: ਕੁਦਰਤ ਦੀ ਅਨਮੋਲ ਦਾਤ ਹੈ 'ਮਿੱਟੀ', ਜਾਣੋ ਕਿਉਂ ਅਤੇ ਕਿਵੇਂ ਇਸ ਦਿਨ ਨੂੰ ਮਨਾਉਣਾ ਹੋਇਆ ਸ਼ੁਰੂ
(ਪਰਮਬੀਰ ਸਿੰਘ ਔਲਖ ਦੀ ਰਿਪਰੋਟ)