Amritsar News (ਭਰਤ ਸ਼ਰਮਾ):  ਅੰਮ੍ਰਿਤਸਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਜਿੱਥੇ ਪੰਜਾਬ ਭਰ ਵਿੱਚ ਰੇਲਾਂ ਅਤੇ ਸੜਕਾਂ ਜਾਮ ਕਰਕੇ ਕਿਸਾਨ ਆਗੂਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਥੇ ਹੀ ਅੰਮ੍ਰਿਤਸਰ ਦੇ ਵੱਲਾ ਰੇਲਵੇ ਟਰੈਕ ਤੇ ਕਿਸਾਨਾਂ ਵੱਲੋਂ 12 ਤੋਂ ਤਿੰਨ ਰੇਲ ਟਰੈਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਕੁਝ ਕਿਸਾਨਾਂ ਦੀਆਂ ਮੰਗਾਂ ਸਥਾਨਕ ਪ੍ਰਸ਼ਾਸਨ ਦੇ ਨਾਲ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸਨ ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਤੋਂ ਧਰਨਾ ਨਹੀਂ ਚੁੱਕਿਆ ਗਿਆ। ਇਹ ਧਰਨਾ ਕਾਫੀ ਲੰਬੇ ਸਮੇਂ ਤੱਕ ਚੱਲ ਰਿਹਾ ਸੀ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਹੁਣ ਐਸਪੀ ਦਿਹਾਤੀ ਦੇ ਨਾਲ ਕਿਸਾਨਾਂ ਦੀ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਜਿਹਦੇ ਚੱਲਦੇ ਹੁਣ ਕਿਸਾਨ ਅੰਮ੍ਰਿਤਸਰ ਵੱਲਾ ਰੇਲ ਟਰੈਕ ਨੂੰ ਖਾਲੀ ਕਰ ਰਹੇ ਹਨ ਉੱਥੇ ਹੀ ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਉਤੇ ਕਿਸਾਨਾਂ ਦੇ ਕੁਝ ਪ੍ਰਸ਼ਾਸਨ ਵੱਲੋਂ ਪਰਚੇ ਦਰਜ ਕੀਤੇ ਗਏ ਸਨ ਜਿਸ ਨੂੰ ਰੱਦ ਕਰਵਾਉਣ ਲਈ ਲੈ ਕੇ ਉਨ੍ਹਾਂ ਨੇ ਐਸਐਸਪੀ ਦਿਹਾਤੀ ਨੂੰ ਮੰਗ ਕੀਤੀ ਸੀ ਪਰ ਉਨ੍ਹਾਂ ਨੇ ਮੰਗ ਨਹੀਂ ਸੁਣੀ ਗਈ ਤੇ ਹੁਣ ਐਸਪੀ ਦਿਹਾਤੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ 16 ਅਕਤੂਬਰ ਨੂੰ ਮੀਟਿੰਗ ਉਨ੍ਹਾਂ ਨਾਲ ਕੀਤੀ ਜਾਵੇਗੀ ਤੇ ਜੋ ਵੀ ਉਨ੍ਹਾਂ ਦੇ ਮਸਲੇ ਹਨ ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ।


ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਲੋਕ ਖੱਜਲ-ਖੁਆਰ ਹੋਣ ਕਿਉਂਕਿ ਸਟੇਸ਼ਨ ਉਤੇ ਕਾਫੀ ਸਵਾਰੀਆਂ ਬੈਠੀਆਂ ਹੋਈਆਂ ਹਨ ਜਿਨ੍ਹਾਂ ਨੇ ਆਪਣੇ ਕੰਮਾਂ ਉਤੇ ਜਾਣਾ ਹੈ ਤੇ ਜਿਸ ਦਾ ਦੋਸ਼ ਸਾਡੇ ਕਿਸਾਨਾਂ ਦੇ ਸਿਰ ਉਤੇ ਆਵੇਗਾ ਜਿਸ ਦੇ ਚੱਲਦੇ ਹੁਣ ਅਸੀਂ ਇਹ ਧਰਨਾ ਚੁੱਕ ਰਹੇ ਹਾਂ ਤੇ ਜੇਕਰ 16 ਤਰੀਕ ਨੂੰ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਨਿਕਲਿਆ ਤਾਂ 25 ਅਕਤੂਬਰ ਨੂੰ ਅਸੀਂ ਪੱਕਾ ਮੋਰਚਾ ਜਿਹੜਾ ਐਸਐਸਪੀ ਦਿਹਾਤੀ ਦਫ਼ਤਰ ਦੇ ਬਾਹਰ ਲਗਾਵਾਂਗੇ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।


ਉੱਥੇ ਹੀ ਐਸਪੀ ਦਿਹਾਤੀ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਿਸਾਨਾਂ ਦੀਆਂ ਕੁਝ ਮੰਗਾਂ ਸਨ ਜਿਨ੍ਹਾਂ ਲਈ ਅਸੀਂ ਉਨ੍ਹਾਂ ਨੂੰ 16 ਤਰੀਕ ਦਾ ਸਮਾਂ ਦਿੱਤਾ ਹੈ ਉਨ੍ਹਾਂ ਨਾਲ ਮੀਟਿੰਗ ਕਰਕੇ ਇਨ੍ਹਾਂ ਦੇ ਜਿਹੜੇ ਮਸਲੇ ਹਨ ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ। ਐਸਪੀ ਦਿਹਾਤੀ ਨੇ ਕਿਹਾ ਕਿ ਹੁਣ ਰੇਲਵੇ ਟਰੈਕ ਖਾਲੀ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ  16 ਤਰੀਕ ਨੂੰ ਸਵੇਰੇ 11 ਵਜੇ ਬੈਠ ਕੇ ਮਸਲੇ ਹੱਲ ਕੀਤੇ ਜਾਣਗੇ।