Amritsar News: ਅੰਮ੍ਰਿਤਸਰ ਦਿਹਾਤੀ ਪੁਲਿਸ ਸਟੇਸ਼ਨ ਦੇ ਸਾਬਕਾ SHO-ASI ਦੀ ਆਡੀਓ ਹੋਈ ਵਾਇਰਲ
Amritsar Audio Viral Case: ਅੰਮ੍ਰਿਤਸਰ ਦਿਹਾਤੀ ਦੇ ਸਾਬਕਾ ਐੱਸਐੱਚਓ-ਏਐੱਸਆਈ ਦੀ ਆਡੀਓ ਵਾਇਰਲ ਹੋ ਗਈ ਹੈ। ਸ਼ਰਾਬ ਤਸਕਰਾਂ ਖ਼ਿਲਾਫ਼ ਕਾਰਵਾਈ ਨਾ ਕਰਨ `ਤੇ ਬਹਿਸ ਹੈ। ਪੁਲਿਸ ਨੇ ਵਿਭਾਗੀ ਜਾਂਚ ਸ਼ੁਰੂ ਕੀਤੀ।
Amritsar Audio Viral Case/ਭਰਤ ਸ਼ਰਮਾ: ਪੰਜਾਬ ਦੇ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਅਜਨਾਲਾ ਥਾਣੇ ਦੇ ਸਾਬਕਾ ਐਸਐਚਓ ਅਤੇ ਚੌਕੀ ਇੰਚਾਰਜ ਏਐਸਆਈ ਵਿਚਾਲੇ ਹੋਈ ਤਕਰਾਰ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ। ਆਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਿਭਾਗ ਹਰਕਤ ਵਿੱਚ ਆ ਗਿਆ ਹੈ। ਅੰਮ੍ਰਿਤਸਰ ਪੁਲਿਸ ਦੇ ਵੱਲੋਂ ਡਿਪਾਰਟਮੈਂਟਲ ਇਨਕੁਇਰੀ ਸ਼ੁਰੂ ਕੀਤੀ ਗਈ।
ਇਸ ਭੱਦੀ ਅਤੇ ਗਾਲੀ-ਗਲੋਚ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਇਰਲ ਆਡੀਓ ਅਜਨਾਲਾ ਥਾਣੇ ਦੇ ਸਾਬਕਾ ਐਸਐਚਓ ਬਲਬੀਰ ਸਿੰਘ ਅਤੇ ਚਮਿਆਰੀ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਕੁਲਦੀਪ ਸਿੰਘ ਵਿਚਕਾਰ ਹੈ। ਇਹ ਸਾਰੀ ਬਹਿਸ ਸ਼ਰਾਬ ਤਸਕਰਾਂ ਖਿਲਾਫ਼ ਕਾਰਵਾਈ ਨਾ ਕਰਨ ਨੂੰ ਲੈ ਕੇ ਹੈ।
ਇਹ ਵੀ ਪੜ੍ਹੋ: Indian woman Dead: 4 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਭਾਰਤ ਆ ਰਹੀ ਸੀ ਧੀ, ਫਲਾਈਟ 'ਚ ਅਚਾਨਕ ਮੌਤ
ਇਸ ਵਿੱਚ ਬਲਬੀਰ ਸਿੰਘ ਸ਼ਰਾਬ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਰ ਰਿਹਾ ਹੈ ਜਦੋਂਕਿ ਚੌਕੀ ਇੰਚਾਰਜ ਕੁਲਦੀਪ ਸਿੰਘ ਬਿਨਾਂ ਜਾਂਚ ਕੇਸ ਦਰਜ ਕਰਨ ’ਤੇ ਅੜੇ ਹੋਏ ਹਨ। ਰਿਕਾਰਡਿੰਗ 'ਚ ਦੋਵੇਂ ਅਧਿਕਾਰੀ ਪਹਿਲਾਂ ਬਹਿਸ ਕਰਦੇ ਹਨ ਅਤੇ ਫਿਰ ਗਾਲ੍ਹਾਂ ਕੱਢਣ ਲੱਗਦੇ ਹਨ।
ਇਹ ਵੀ ਪੜ੍ਹੋ: Train Incident: ਹਰਿਆਣਾ 'ਚ ਚੱਲਦੀ ਮਾਲ ਗੱਡੀ 'ਚੋਂ ਡਿੱਗੇ ਕੰਟੇਨਰ, ਟ੍ਰੈਕ-ਬਿਜਲੀ ਦੀਆਂ ਲਾਈਨਾਂ ਟੁੱਟੀਆਂ
ਦੱਸ ਦਈਏ ਕਿ ਪੂਰੀ ਆਡੀਓ ਸ਼ਰਾਬ ਤਸਕਰਾਂ ਦੇ ਖਿਲਾਫ਼ ਕਾਰਵਾਈ ਨਾ ਕਰਨ ਨੂੰ ਲੈ ਕੇ ਦੀ ਹੈ। ਇਹਦੇ ਵਿੱਚ ਬਲਬੀਰ ਸਿੰਘ ਸ਼ਰਾਬ ਤਸਕਰਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕਹਿ ਰਿਹਾ ਹੈ ਜਦ ਕਿ ਚੌਂਕੇ ਇੰਚਾਰਜ ਕੁਲਦੀਪ ਸਿੰਘ ਬਿਨਾਂ ਜਾਂਚ ਤੋਂ ਹੀ ਕੇਸ ਦਰਜ ਨਾ ਕਰਨ ਦੀ ਗੱਲ ਉੱਤੇ ਅੜਿਆ ਹੋਇਆ ਹੈ। ਆਡੀਓ ਦੇ ਵਿੱਚ ਪਹਿਲੇ ਦੋਨੇ ਅਧਿਕਾਰੀ ਆਪਸ ਦੇ ਵਿੱਚ ਬਹਿਸ ਕਰਦੇ ਨੇ ਫਿਰ ਇੱਕ ਦੂਜੇ ਨੂੰ ਗਾਲਾਂ ਵੀ ਕਰਦੇ ਹੋਏ ਸੁਣਾਈ ਦੇ ਰਹੇ ਨੇ।
ਇਸ ਪੂਰੀ ਆਡੀਓ ਨੂੰ ਲੈ ਕੇ ਡੀਐਸਪੀ ਰਾਜ ਕੁਮਾਰ ਨੇ ਕਿਹਾ ਕਿ ਇਹ ਆਡੀਓ ਉਹਨਾਂ ਨੇ ਵੀ ਸੁਣੀ ਹੈ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਏਸਆਈ ਚੌਂਕੀ ਇੰਚਾਰਜ ਕੁਲਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ, ਉੱਥੇ ਹੀ ਐਸਐਚਓ ਬਲਬੀਰ ਸਿੰਘ ਦੀ ਬਦਲੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Australia Visa: ਆਸਟ੍ਰੇਲੀਆ 'ਚ ਵਿਦਿਆਰਥੀ ਵੀਜ਼ਾ ਫੀਸ ਦੁੱਗਣੀ ਤੋਂ ਵੱਧ, ਕੀ ਭਾਰਤੀਆਂ ਉੱਤੇ ਪਵੇਗਾ ਅਸਰ?