Amritsar Third Blast Near Golden Temple Case News Today in Punjabi: ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ ਵਾਰ ਫਿਰ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੇੜੇ ਇੱਕ ਹੋਰ ਧਮਾਕਾ ਹੋਇਆ ਹੈ। ਦੱਸ ਦੇਈਏ ਕਿ ਪਿਛਲੇ 5 ਦਿਨਾਂ ਵਿੱਚ ਇਹ ਤੀਜਾ ਧਮਾਕਾ ਹੈ ਅਤੇ ਇਸ ਵਾਰ ਇਹ ਧਮਾਕਾ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੇੜੇ ਹੋਇਆ ਹੈ।


COMMERCIAL BREAK
SCROLL TO CONTINUE READING

ਦੱਸਿਆ ਜਾ ਰਿਹਾ ਹੈ ਕਿ ਇਹ ਤੀਜਾ ਧਮਾਕਾ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਦੁਪਹਿਰ 12.10 ਵਜੇ ਹੋਇਆ। ਇਹ ਧਮਾਕਾ ਹੁੰਦੇ ਹੀ ਚਾਰੇ ਪਾਸੇ ਹਲਚਲ ਮਚ ਗਈ। ਅਜਿਹੇ 'ਚ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਧਮਾਕੇ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ।


ਇਸ ਦੌਰਾਨ ਫੋਰੈਂਸਿਕ ਟੀਮਾਂ ਵੱਲੋਂ ਮੌਕੇ ਤੋਂ ਸੈਂਪਲ ਲਏ ਗਏ ਅਤੇ ਇੰਨਾ ਹੀ ਨਹੀਂ ਪੁਲਿਸ ਨੇ 5 ਲੋਕਾਂ ਨੂੰ ਹਿਰਾਸਤ 'ਚ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮਾਂ ਵਿੱਚੋਂ ਦੋ ਪਤੀ-ਪਤਨੀ ਸ਼ਾਮਲ ਹਨ, ਜਿਨ੍ਹਾਂ ਦਾ ਨਵਾਂ ਵਿਆਹ ਹੋਇਆ ਹੈ ਅਤੇ ਇਨ੍ਹਾਂ ਤੋਂ ਇਲਾਵਾ ਤੀਜੇ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।


ਲੜਕੀ ਨੇ ਚੂੜਾ ਪਾਇਆ ਹੋਇਆ ਸੀ ਅਤੇ ਲੜਕੇ ਅਤੇ ਲੜਕੀ ਦੀ ਉਮਰ 20 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਿੰਨੇ ਧਮਾਕਿਆਂ 'ਚ ਇਨ੍ਹਾਂ ਸਾਰਿਆਂ ਦਾ ਹੱਥ ਦੱਸਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬੰਬ ਲੰਗਰ ਹਾਲ ਦੇ ਕੋਲ ਸਥਿਤ ਸਰਾਏ ਦੇ ਅੰਦਰੋਂ ਸੁੱਟਿਆ ਗਿਆ ਸੀ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਨਸ਼ੀਲੇ ਟੀਕੇ ਵੀ ਬਰਾਮਦ ਹੋਏ ਹਨ।


ਇਹ ਵੀ ਪੜ੍ਹੋ: Jalandhar bypoll election 2023: ਜਲੰਧਰ ਚੋਣਾਂ 'ਚ ਸ਼ਕਤੀਮਾਨ ਬਣ ਘੁੰਮ ਰਿਹਾ ਨੀਟੂ ਸ਼ਟਰਾਂ ਵਾਲਾ, 'ਕਹਿੰਦਾ 4 ਘੰਟਿਆਂ 'ਚ ਚੱਕ ਦੇਊਂ ਗਰੀਬੀ'


ਇਸ ਤੋਂ ਪਹਿਲਾਂ ਸ਼ਨੀਵਾਰ ਅਤੇ ਸੋਮਵਾਰ ਨੂੰ ਵੀ ਅੰਮ੍ਰਿਤਸਰ 'ਚ ਧਮਾਕੇ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਧਮਾਕਿਆਂ 'ਚ ਘੱਟ ਘਣਤਾ ਵਾਲੇ ਕਰੂਡ ਬੰਬਾਂ ਦੀ ਵਰਤੋਂ ਕੀਤੀ ਗਈ ਸੀ।


Amritsar Third Bomb Blast Near Golden Temple Case News: ਪੁਲਿਸ ਨੂੰ ਮੌਕੇ ਤੋਂ ਮਿਲਿਆ ਪੱਤਰ?


ਕਈ ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੂੰ ਇੱਕ ਪੱਤਰ ਵੀ ਮਿਲਿਆ ਹੈ ਜਿਸ ਨੂੰ ਪੁਲਿਸ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਹੈ। ਹਾਲਾਂਕਿ ਇਸਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਯਾਨੀ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦੇਣਗੇ। 


ਇਹ ਵੀ ਪੜ੍ਹੋ: Punjab News: ਨਸ਼ੀਲੇ ਪਦਾਰਥ ਰੱਖਣ ਵਾਲੇ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਸਜ਼ਾ


(For more news apart from Amritsar Third Bomb Blast Near Golden Temple Case News Today in Punjabi, stay tuned to Zee PHH)