Amritsar Weather News: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਕੱਲ੍ਹ ਹੋਈ ਹਲਕੀ ਬਰਸਾਤ ਤੋਂ ਬਾਅਦ ਅੰਮ੍ਰਿਤਸਰ ਵਾਸੀਆਂ ਨੂੰ ਧੂੰਏਂ ਦੇ ਗੁਬਾਰ ਤੇ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ। ਹਾਲਾਂਕਿ ਅੰਮ੍ਰਿਤਸਰ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ 200 ਤੋਂ ਪਾਰ ਦੱਸਿਆ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਕੱਲ੍ਹ ਹੋਈ ਬਰਸਾਤ ਤੋਂ ਬਾਅਦ ਅੱਜ ਅੰਮ੍ਰਿਤਸਰ ਦਾ ਆਸਮਾਨ ਥੋੜ੍ਹਾ ਸਾਫ ਦਿਸਿਆ ਹੈ।


COMMERCIAL BREAK
SCROLL TO CONTINUE READING

ਹਾਲਾਂਕਿ ਰਾਤ ਵੇਲੇ ਤੇ ਸਵੇਰ ਵੇਲੇ ਧੁੰਦ ਕਾਫੀ ਸੀ। ਬਰਸਾਤ ਤੋਂ ਬਾਅਦ ਅੰਮ੍ਰਿਤਸਰ ਵਿੱਚ ਮੌਸਮ ਵਿੱਚ ਵੀ ਥੋੜ੍ਹੀ ਠੰਢਕ ਮਹਿਸੂਸ ਹੋ ਰਹੀ ਹੈ। ਹਾਲਾਂਕਿ ਰਾਤ ਵੇਲੇ ਧੁੰਦ ਹੁੰਦੀ ਹੈ ਜਿਸ ਕਰਕੇ ਵਿਜ਼ੀਬਿਲਿਟੀ ਜ਼ੀਰੋ ਤੱਕ ਪਹੁੰਚ ਜਾਂਦੀ ਹੈ।


ਕੱਲ੍ਹ ਰਾਤ ਵੇਲੇ ਵੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ ਫਲਾਈਟ ਏਅਰ ਇੰਡੀਆ ਐਕਸਪ੍ਰੈਸ ਦੀ ਰੱਦ ਕਰ ਦਿੱਤੀ ਗਈ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਵੀ ਰਾਤ ਵੇਲੇ ਜਿਹੜੀਆਂ ਟ੍ਰੇਨਾਂ ਰਵਾਨਾ ਹੁੰਦੀਆਂ ਹਨ ਉਹ ਵੀ ਦੇਰੀ ਦੇ ਨਾਲ ਚੱਲ ਰਹੀਆਂ ਹਨ। ਮੌਸਮ ਵਿਭਾਗ ਦਾ ਕਹਿਣਾ ਇਹੀ ਹੈ ਕਿ ਜਦ ਤੱਕ ਬਾਰਿਸ਼ ਖੁੱਲ੍ਹ ਕੇ ਨਹੀਂ ਪੈਂਦੀ ਤਦ ਤੱਕ ਲੋਕਾਂ ਨੂੰ ਇਸ ਪ੍ਰਦੂਸ਼ਣ ਤੇ ਸਮੋਗ ਤੋਂ ਰਾਹਤ ਨਹੀਂ ਮਿਲੇਗੀ।


ਇਹ ਵੀ ਪੜ੍ਹੋ : Mohali Encounter: ਲਾਲੜੂ 'ਚ ਪੁਲਿਸ ਨੇ ਐਨਕਾਊਂਟਰ ਮਗਰੋਂ ਬਦਮਾਸ਼ ਸਤਪ੍ਰੀਤ ਸੱਤੀ ਨੂੰ ਕੀਤਾ ਗ੍ਰਿਫ਼ਤਾਰ