Mohali Encounter: ਲਾਲੜੂ 'ਚ ਪੁਲਿਸ ਨੇ ਐਨਕਾਊਂਟਰ ਮਗਰੋਂ ਬਦਮਾਸ਼ ਸਤਪ੍ਰੀਤ ਸੱਤੀ ਨੂੰ ਕੀਤਾ ਗ੍ਰਿਫ਼ਤਾਰ
Advertisement
Article Detail0/zeephh/zeephh2518010

Mohali Encounter: ਲਾਲੜੂ 'ਚ ਪੁਲਿਸ ਨੇ ਐਨਕਾਊਂਟਰ ਮਗਰੋਂ ਬਦਮਾਸ਼ ਸਤਪ੍ਰੀਤ ਸੱਤੀ ਨੂੰ ਕੀਤਾ ਗ੍ਰਿਫ਼ਤਾਰ

Mohali Encounter: ਮੋਹਾਲੀ ਦੇ ਲਾਲੜੂ ਵਿੱਚ ਪੁਲਿਸ ਵੱਲੋਂ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ। ਮੁਠਭੇੜ ਦੌਰਾਨ ਬਦਮਾਸ਼ ਸਤਪ੍ਰੀਤ ਸੱਤੀ ਦੇ ਪੈਰ ਵਿੱਚ ਗੋਲੀ ਲੱਗੀ ਹੈ।

Mohali Encounter: ਲਾਲੜੂ 'ਚ ਪੁਲਿਸ ਨੇ ਐਨਕਾਊਂਟਰ ਮਗਰੋਂ ਬਦਮਾਸ਼ ਸਤਪ੍ਰੀਤ ਸੱਤੀ ਨੂੰ ਕੀਤਾ ਗ੍ਰਿਫ਼ਤਾਰ

Mohali Encounter: ਮੋਹਾਲੀ ਦੇ ਲਾਲੜੂ ਵਿੱਚ ਪੁਲਿਸ ਵੱਲੋਂ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ। ਮੁਠਭੇੜ ਦੌਰਾਨ ਬਦਮਾਸ਼ ਸਤਪ੍ਰੀਤ ਸੱਤੀ ਦੇ ਪੈਰ ਵਿੱਚ ਗੋਲੀ ਲੱਗੀ ਹੈ।  ਪੁਲਿਸ ਵੱਲੋਂ ਸਤਪ੍ਰੀਤ ਸਿੰਘ ਸੱਤੀ ਤੋਂ ਬਰਾਮਦ ਪਿਸਟਲ ਤੇ ਕਾਰਤੂਸ ਕੀਤੇ ਗਏ ਹਨ। ਸਤਪ੍ਰੀਤ ਸੱਤੀ ਉਤੇ ਪੰਜਾਬ ਤੇ ਹਰਿਆਣਾ ਵਿੱਚ ਲੁੱਟ ਖੋਹ ਦੇ ਕਈ ਮਾਮਲੇ ਦਰਜ ਹਨ।

ਹਾਈਵੇ ਲੁੱਟ ਖੋਹ ਦਾ ਮਾਸਟਰ ਮਾਈਂਡ ਸਤਬੀਰ ਸਿੰਘ ਸੱਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਬਦਮਾਸ਼ ਹੈ ਜਿਹੜਾ ਹਾਈਵੇ ਉਤੇ ਪਿਸਤੌਲ ਦੇ ਜ਼ੋਰ ਉਤੇ ਸਾਥੀਆਂ ਨਾਲ ਗੱਡੀਆਂ ਦੀ ਲੁੱਟ ਕਰਦਾ ਸੀ। ਪੁਲਿਸ ਨੂੰ ਬੜੀ ਦੇਰ ਤੋਂ ਇਸ ਦੀ ਤਲਾਸ਼ ਸੀ।

 

ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਲਾਲੜੂ ਕੋਲ ਇੱਕ ਪਿੰਡ ਵਿੱਚ ਲੁਕਿਆ ਹੋਇਆ ਹੈ ਅਤੇ ਜਦੋਂ ਇਹ ਪਿੰਡ ਤੋਂ ਮੋਟਰਸਾਈਕਲ ਦੇ ਕਿਤੇ ਬਾਹਰ ਜਾ ਰਿਹਾ ਸੀ ਤਾਂ ਪੁਲਿਸ ਦੇ ਨਾਲ ਮੁਕਾਬਲਾ ਹੋਇਆ। ਇਸ ਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਜਵਾਬੀ ਫਾਇਰਿੰਗ ਤੋਂ ਬਾਅਦ ਇਸ ਨੂੰ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ। ਹੁਣ ਇਸ ਦੀ ਗਿਰਫਤਾਰੀ ਤੋਂ ਵੱਡੇ ਖੁਲਾਸੇ ਹੋਣਗੇ ਕਿਉਂਕਿ ਇਸ ਉੱਪਰ ਹਿਮਾਚਲ ਹਰਿਆਣਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋਈਆਂ ਗੱਡੀ ਦੀਆਂ ਲੁੱਟਾਂ ਦੇ ਮਾਮਲੇ ਸੁਲਝਣ ਦੀ ਉਮੀਦ ਹੈ।

ਇੱਕ ਹਫ਼ਤੇ ਵਿੱਚ ਦੋ ਘਟਨਾਵਾਂ ਵਾਪਰੀਆਂ
ਇਸ ਗਿਰੋਹ ਨੇ 3 ਅਤੇ 10 ਨਵੰਬਰ ਦੀ ਰਾਤ ਨੂੰ ਹਾਈਵੇਅ 'ਤੇ ਦੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਵਾਰਦਾਤਾਂ 'ਚ ਬੰਦੂਕ ਦੇ ਜ਼ੋਰ 'ਤੇ ਨਕਦੀ, ਮੋਬਾਈਲ ਫ਼ੋਨ ਅਤੇ ਸੋਨੇ ਦੇ ਗਹਿਣੇ ਲੁੱਟ ਲਏ ਗਏ। ਇਸ ਗਰੋਹ ਦੀਆਂ ਗਤੀਵਿਧੀਆਂ ਕਾਫੀ ਸਮੇਂ ਤੋਂ ਪੁਲਿਸ ਦੇ ਰਡਾਰ 'ਤੇ ਸਨ। ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਸਤਪ੍ਰੀਤ ਸਿੰਘ ਕੋਲੋਂ ਇੱਕ .32 ਕੈਲੀਬਰ ਦਾ ਪਿਸਤੌਲ ਅਤੇ 5 ਕਾਰਤੂਸ ਬਰਾਮਦ ਕੀਤੇ ਹਨ। ਸਤਪ੍ਰੀਤ ਸਿੰਘ ਨੇ ਇਸ ਹਥਿਆਰ ਦੀ ਵਰਤੋਂ ਲੁੱਟਾਂ-ਖੋਹਾਂ ਕਰਨ ਲਈ ਕੀਤੀ ਸੀ।

ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ
ਪੁਲਿਸ ਨੇ ਇਸ ਮਾਮਲੇ ਵਿੱਚ ਦੋ ਐਫਆਈਆਰ ਦਰਜ ਕਰ ਲਈਆਂ ਹਨ ਅਤੇ ਗਿਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਅਤੇ ਗ੍ਰਿਫਤਾਰੀ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਫੜੇ ਜਾਣ ਨਾਲ ਪੰਜਾਬ ਅਤੇ ਹਰਿਆਣਾ ਦੇ ਹਾਈਵੇਅ 'ਤੇ ਸਵਾਰੀਆਂ 'ਚ ਸੁਰੱਖਿਆ ਦਾ ਮਾਹੌਲ ਬਣੇਗਾ। ਮੋਹਾਲੀ ਪੁਲਿਸ ਅਨੁਸਾਰ ਇਹ ਗ੍ਰਿਫਤਾਰੀ ਇੱਕ ਵੱਡੀ ਸਫਲਤਾ ਹੈ ਅਤੇ ਹਾਈਵੇਅ 'ਤੇ ਲੋਕਾਂ ਦੀ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਵੱਲ ਇੱਕ ਅਹਿਮ ਕਦਮ ਹੈ।

 

Trending news