Anandpur Sahib: ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਸੜਕਾਂ ਹੋਈਆਂ ਸੁੰਨ ਮਸਾਨ
Punjab Heat Wave Alert Today: ਪੰਜਾਬ ਦੇ ਕਈ ਜ਼ਿਲ੍ਹਿਆਂ ਮਾਨਸਾ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਲਈ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਦਿਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਲਗਾਤਾਰ ਵੱਧ ਰਿਹਾ ਹੈ।
Anandpur Sahib: ਉੱਤਰੀ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਪਾਰਾ 42 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਇਸ ਵੱਧਦੀ ਗਰਮੀ ਦੇ ਵਿੱਚ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ । ਉਧਰ ਸੜਕਾਂ ਵੀ ਸੁਨਸਾਨ ਨਜ਼ਰ ਆ ਰਹੀਆਂ ਹਨ। ਮੋਟਰਸਾਈਕਲ ਅਤੇ ਸਕੂਟਰ ਸਵਾਰ ਆਪਣੇ ਚਿਹਰੇ ਢੱਕ ਕੇ ਵਾਹਨ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਬਾਜ਼ਾਰਾਂ ਵਿੱਚ ਵੀ ਸੁਣ ਮਸਾਨ ਛਾਈ ਹੋਈ ਹੈ। ਕਿਉਂਕਿ ਇਸ ਗਰਮੀ ਦੇ ਵਿੱਚ ਕੋਈ ਵੀ ਖਰੀਦਾਰੀ ਕਰਨ ਨਹੀਂ ਆ ਰਿਹਾ। ਖਾਸ ਤੌਰ ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕਾਂ ਲਈ ਕਾਫੀ ਮੁਸ਼ਕਿਲ ਹੋ ਗਿਆ ਹੈ। ਇਸ ਸਖ਼ਤ ਗਰਮੀ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਦਾ ਬੁਰਾ ਹਾਲ ਹੈ।
ਗਰਮੀ ਨਾਲ ਸਿੱਧੇ ਤੌਰ 'ਤੇ ਬਾਜ਼ਾਰਾਂ ਵਿੱਚ ਸੁਨਸਾਨ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦਾ ਸਿੱਧਾ ਅਸਰ ਵਪਾਰ 'ਤੇ ਪੈ ਰਿਹਾ ਹੈ। ਅੱਤ ਦੀ ਗਰਮੀ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰ ਸੁੰਨੇ ਦਿਖ ਰਹੇ ਹਨ, ਗ੍ਰਾਹਕ ਬਾਜ਼ਾਰ ਵਿੱਚ ਨਹੀਂ ਆ ਰਹੇ ਹਨ। ਅਤੇ ਬਾਜ਼ਾਰਾਂ ਵਿੱਚ ਮੰਦੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਅਤੇ ਕੁਝ ਹੋਰ ਵਪਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਿੱਧੇ ਤੌਰ 'ਤੇ ਕਿਹਾ ਕਿ ਗਰਮੀ ਨੇ ਵਪਾਰੀ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਕਿਉਂਕਿ ਆਮ ਲੋਕ ਗਰਮੀ ਦੇ ਚਲਦਿਆਂ ਬਾਜ਼ਾਰਾਂ ਵਿੱਚ ਨਹੀਂ ਆ ਰਹੇ ਹਨ। ਹੁਣ ਸਕੂਲਾਂ ਵਿੱਚ ਛੁੱਟੀਆਂ ਹੋ ਚੁੱਕੀਆਂ ਹਨ ਜਿਸ ਨਾਲ ਬਾਜ਼ਾਰਾਂ ਵਿੱਚ ਹੋਰ ਵੀ ਰੌਣਕ ਘੱਟ ਦੇਖਣ ਨੂੰ ਮਿਲੇਗੀ।
ਇੱਥੇ ਹੀ ਬੱਸ ਨਹੀਂ ਵਧੀ ਹੋਈ ਗਰਮੀ ਦੇ ਚਲਦਿਆਂ ਸ਼ਹਿਰ ਦੇ ਵਪਾਰੀਆਂ ਵੱਲੋਂ ਜੂਨ ਮਹੀਨੇ ਦੇ ਵਿੱਚ ਤਿੰਨ ਦਿਨ ਲਈ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਗਰਮੀ ਦੀਆਂ ਛੁੱਟੀਆਂ ਵਪਾਰੀ ਵਰਗ ਲਈ ਵੀ ਕੀਤੀਆਂ ਜਾਣਗੀਆਂ। ਸੋ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧਣ ਦੇ ਆਸਾਰ ਨੇ ਜਿਸ ਨਾਲ ਜਿੱਥੇ ਵਪਾਰ ਤੇ ਅਸਰ ਪਵੇਗਾ ਉੱਥੇ ਹੀ ਇਸ ਵਧੀ ਹੋਈ ਗਰਮੀ ਨਾਲ ਤੁਹਾਡੀ ਸਿਹਤ ਤੇ ਵੀ ਅਸਰ ਪੈ ਸਕਦਾ ਹੈ।
ਜ਼ੀ ਮੀਡੀਆ ਦੀ ਟੀਮ ਨੇ ਮਜ਼ਦੂਰੀ ਦਾ ਕੰਮ ਕਰਦੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਵਿੱਚ ਮਜ਼ਦੂਰੀ ਕਰਨਾ ਕਾਫੀ ਮੁਸ਼ਕਿਲ ਹੈ। ਕਿਉਂਕਿ ਇਸ ਤਪ ਦੀ ਗਰਮੀ ਦੇ ਵਿੱਚ ਧੁੱਪ ਵਿੱਚ ਕੰਮ ਕਰਨਾ ਕਾਫੀ ਮੁਸ਼ਕਿਲ ਹੈ ਦੂਸਰਾ ਗਰਮੀ ਦੇ ਵਿੱਚ ਰੇਤ ਕਾਫੀ ਗਰਮ ਹੋ ਜਾਂਦਾ ਹੈ ਅਤੇ ਰੇਤ ਨਾਲ ਕੰਮ ਕਰਨਾ ਕਾਫੀ ਔਖਾ ਹੋ ਜਾਂਦਾ ਹੈ।