Anandpur Sahib Lok Sabha Seat: ਲੋਕ ਸਭਾ ਚੋਣਾਂ 2024 ਦੇ ਤਹਿਤ ਸੱਤਵੇਂ ਤੇ ਆਖਰੀ ਗੇੜ ਦੇ ਵਿੱਚ ਪੰਜਾਬ ਦੀਆਂ 13 ਸੀਟਾਂ ਤੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ 17 ਲੱਖ ਵੋਟਰ 28 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਕਰਨਗੇ। ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ 5 ਵਜੇੇ ਤੱਕ 55.02% ਵੋਟ ਪੋਲ ਹੋ ਗਈ ਹੈ।


COMMERCIAL BREAK
SCROLL TO CONTINUE READING

ਅਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਮਲਵਿੰਦਰ ਸਿੰਘ ਕੰਗ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਰਾਘਵ ਚੱਢਾ, ਕਰਮਜੀਤ ਅਨਮੋਲ ਨੇ ਵੋਟ ਪਾਈ। ਜੇਕਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਗੱਲ ਕੀਤੀ ਜਾਵੇ ਤਾਂ 2068 ਪੋਲਿੰਗ ਬੂਥ ਬਣਾਏ ਗਏ ਹਨ। ਜਿਨ੍ਹਾਂ ਉੱਤੇ ਵੋਟਿੰਗ ਚੱਲ ਰਹੀ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਬਰੂਵਾਲ ਵਿਖੇ ਬੂਥ ਨੰਬਰ 202 ਤੇ ਨਹੀਂ ਸ਼ੁਰੂ ਹੋ ਸਕੀ ਵੋਟਿੰਗ, ਮਸ਼ੀਨ ਵਿੱਚ ਕੋਈ ਤਕਨੀਕੀ ਖਰਾਬੀ ਹੋ ਗਈ ਸੀ। ਜਿਸ ਤੋਂ ਬਾਅਦ ਵੋਟਿੰਗ ਰੁਕ ਗਈ ਸੀ, ਥੋੜ੍ਹੀ ਦੇਰ ਬਾਅਦ ਵੋਟਿੰਗ ਮੁੜ ਤੋਂ ਸ਼ੁਰੂ ਹੋ ਗਈ।


ਗਰਮੀ ਨੂੰ ਦੇਖਦੇ ਹੋਏ ਲੋਕ ਸਵੇਰੇ ਤੋਂ ਹੀ ਵੋਟ ਪਾਉਣ ਲਈ ਆਪਣੇ ਆਪਣੇ ਬੂਥਾਂ 'ਤੇ ਪਹੁੰਚ ਰਹੇ ਹਨ। ਚੋਣ ਕਮਿਸ਼ਨ ਦੁਆਰਾ ਵੋਟਰਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਦੇ ਲਈ ਗ੍ਰੀਨ ਬੂਥ ਵੀ ਬਣਾਏ ਗਏ ਹਨ। ਜਿਸ ਤਰੀਕੇ ਨਾਲ ਗਲੋਬਲ ਵਾਰਮਿੰਗ ਵਧਦੀ ਜਾ ਰਹੀ ਹੈ। ਚੋਣ ਕਮਿਸ਼ਨ ਨੇ ਫੈਸਲਾ ਕੀਤਾ ਸੀ ਕਿ ਲੋਕਾਂ ਨੂੰ ਭਰਿਆ ਬਣ ਵੱਲ ਜਾਗਰੂਕ ਕਰਵਾਇਆ ਜਾਵੇ ਅਤੇ ਨਾਲ ਦੀ ਨਾਲ ਵੋਟ ਪਾਈ ਜਾਵੇ।


ਲੋਕ ਵੀ ਆਪਣੀ ਵੋਟ ਪਾਉਣ ਦੇ ਲਈ ਸਵੇਰ ਤੋਂ ਹੀ ਵੱਡੀਆਂ ਵੱਡੀਆਂ ਲਾਈਨਾਂ ਦੇ ਵਿੱਚ ਲੱਗੇ ਹੋਏ ਹਨ ਜੋ ਕਿ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ।ਅਨੰਦਪੁਰ ਸਾਹਿਬ ਹਲਕੇ ਤੋਂ ਇੱਕ ਉਮੀਦਵਾਰ ਵਿਸ਼ੇਸ਼ ਤੋਰ ਉੱਤੇ ਵੋਟ ਪਾਉਣ ਦੇ ਲਈ ਅਮਰੀਕਾ ਤੋਂ ਚੱਲਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪਹੁੰਚਿਆ ਹੈ। 


ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਤੋਂ ਵਿਜੇ ਇੰਦਰ ਸਿੰਗਲਾ, ਆਮ ਆਦਮੀ ਪਾਰਟੀ ਤੋਂ ਮਾਲਵਿੰਦਰ ਸਿੰਘ ਕੰਗ, ਭਾਰਤੀ ਜਨਤਾ ਪਾਰਟੀ ਤੋਂ ਡਾਕਟਰ ਸੁਭਾਸ਼ ਸ਼ਰਮਾ ਅਤੇ ਬਹੁਜਨ ਸਮਾਜ ਪਾਰਟੀ ਤੋਂ ਜਸਵੀਰ ਸਿੰਘ ਗੜੀ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ।