Tarn Taran News:  ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਸਭਰਾ ਵਿੱਚ ਨਸ਼ੇ ਦਾ ਟੀਕਾ ਲਗਾਉਣ ਨਾਲ 26 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ। ਨਸ਼ੇ ਦੇ ਦੈਂਤ ਕਾਰਨ ਹੱਸਦੇ-ਵੱਸਦੇ ਪਰਿਵਾਰ ਦੇ ਘਰ ਸੱਥਰ ਵਿੱਛ ਗਏ ਹਨ।


COMMERCIAL BREAK
SCROLL TO CONTINUE READING

ਇਸ ਮੌਕੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਪਿੰਡ ਵਿਚ ਨਸ਼ਾ ਲੈਣ ਲਈ ਲੋਕ ਲਾਈਨਾਂ ਲਗਾ ਖੜ੍ਹ ਜਾਂਦੇ ਹਨ। ਨਸ਼ਾ ਸ਼ਰੇਆਮ ਵਿਕ ਰਿਹਾਹੈ। ਇਸ ਕਰਕੇ ਉਸਦੇ ਲੜਕੇ ਦੀ ਰਾਤ 11 ਵਜੇ ਨਸ਼ਾ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਲੜਕੇ ਨਾਲ ਨਸ਼ਾ ਕਰਨ ਵਾਲੇ ਨੌਜਵਾਨ ਗੁਰਪਾਲ ਸਿੰਘ ਨੂੰ ਹਿਰਾਸਤ ਵਿਚ ਲਿਆ ਹੈ।


ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਪਿੰਡ ਦੇ ਘਰ-ਘਰ ਗਲੀ-ਗਲੀ ਨਸ਼ਾ ਵਿਕ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇ ਵਿਚ ਭਤੀਜਾ ਲੱਗਦੇ ਨੌਜਵਾਨ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਇੱਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ। ਹੁਣ ਨਸ਼ਾ ਵੇਚਣ ਵਾਲਿਆਂ ਦਾ ਸੱਚ ਬਾਹਰ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਨਸ਼ੇ ਵੇਚਣ ਵਾਲਿਆਂ ਨੂੰ ਅਨਾਊਂਸਮੈਂਟ ਰਾਹੀਂ ਚਿਤਾਵਨੀ ਵੀ ਦਿੱਤੀ ਗਈ ਸੀ ਪਰ ਨਸ਼ਾ ਹੁਣ ਹੀ ਵਿਕ ਰਿਹਾ ਹੈ।


ਮ੍ਰਿਤਕ ਦੀ ਮਾਂ ਨੇ ਦੁਹਾਈ ਦਿੰਦੇ ਸਰਕਾਰ ਨੂੰ ਗੁਹਾਰ ਲਗਾਈ ਕਿ ਨਸ਼ਾ ਖ਼ਤਮ ਕੀਤਾ ਜਾਵੇ। ਮਾਵਾਂ ਦੇ ਪੁੱਤ ਮਰਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੁੱਤਾਂ ਦੀ ਮੌਤ ਤੋਂ ਬਾਅਦ ਮਾਵਾਂ ਦਾ ਕੌਣ ਸਹਾਰਾ ਬਣੇਗਾ। ਉਸ ਨੇ ਕਿਹਾ ਕਿ ਮੇਰਾ ਲੜਕਾ ਨਸ਼ਾ ਕਰਦਾ ਸੀ ਪਰ ਉਹ ਟੀਕਾ ਵੀ ਲਗਾਉਂਦਾ ਉਸਨੂੰ ਪਤਾ ਨਹੀਂ ਸੀ।



ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਰਾਜਪੁਰਾ ਦੇ ਤਿੰਨ ਦੋਸਤ ਇਕੱਠੇ ਚਿੱਟੇ ਦਾ ਨਸ਼ਾ ਕਰ ਰਹੇ ਸਨ ਤਾਂ ਇੱਕ ਦੋਸਤ ਦੀ ਓਵਰਡੋਜ਼ ਹੋਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮ੍ਰਿਤਕ ਦੀ ਪਤਨੀ ਦੇ ਕਿਰਨਜੀਤ ਕੌਰ ਨੇ ਥਾਣੇ ਵਿੱਚ ਬਿਆਨ ਦਿੱਤੇ ਕਿ ਉਸਦੇ ਦੋਸਤਾਂ ਨੇ ਉਸ ਨੂੰ ਜ਼ਬਰਦਸਤੀ ਓਵਰਡੋਜ਼ ਨਸ਼ਾ ਦੇ ਕੇ ਮੌਤ ਦੇ ਘਾਟ ਉਤਾਰਿਆ ਹੈ।


ਮ੍ਰਿਤਕ ਲੱਕੀ ਸਿੰਘ ਵਾਸੀ ਫੋਕਲ ਪੁਆਇੰਟ ਉਮਰ 32 ਸਾਲ ਦੀ ਪਤਨੀ ਕਿਰਨਜੀਤ ਕੌਰ ਦੇ ਬਿਆਨ ਉਤੇ ਅੱਜ ਪੁਲਿਸ ਨੇ ਦੋ ਦੋਸਤਾਂ ਨੂੰ ਗ੍ਰਿਫਤਾਰ ਕਰਕੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਅੱਜ ਹਰਜੀਤ ਸਿੰਘ ਅਤੇ ਯੋਗੇਸ਼ ਸਿੰਘ ਨਿਵਾਸੀ ਧਰਮਪੁਰਾ ਕਲੋਨੀ ਰਾਜਪੁਰਾ ਨੂੰ ਗ੍ਰਿਫਤਾਰ ਕਰਕੇ ਨਿਆਇਕ ਹਿਰਾਸਤ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।