ਭਾਰਤ `ਚ ਐਪਲ ਦੀ ਉਛਾਲ, `iPhone` ਬਣਿਆ ਸਭ ਤੋਂ ਜਿਆਦਾ ਵਿਕਣ ਵਾਲਾ ਮੋਬਾਈਲ ਫ਼ੋਨ
Apple best-selling smartphone in India: ਐਪਲ ਆਈਫੋਨ `ਚ ਪ੍ਰੀਮੀਅਮ ਫੀਚਰ ਦਿੱਤੇ ਗਏ ਹਨ। ਇਸ ਕਾਰਨ ਲੋਕ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ। ਹੁਣ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਫੋਨ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਫੋਨ ਬਣ ਗਿਆ ਹੈ।
Apple best-selling smartphone in India: ਅੱਜਕੱਲ੍ਹ ਐਪਲ (Apple iPhone) ਹਰ ਕਿਸੇ ਦੀ ਪਸੰਦ ਹੋ ਗਈ ਹੈ। ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਦੇ ਉਤਪਾਦ ਭਾਰਤ 'ਚ ਕਾਫੀ ਪਸੰਦ ਕੀਤੇ ਜਾਂਦੇ ਹਨ। ਇਹੀ ਕਾਰਨ ਹੈ ਕਿ ਐਪਲ ਭਾਰਤ 'ਚ ਆਈਫੋਨ ਦੀ ਵਿਕਰੀ ਦੇ ਲਗਾਤਾਰ ਨਵੇਂ ਰਿਕਾਰਡ ਬਣਾ ਰਿਹਾ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਆਈਫੋਨ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲਾ (Apple best-selling smartphone in India) ਸਮਾਰਟਫੋਨ ਬਣ ਗਿਆ ਹੈ।
ਅਕਸਰ ਐਪਲ ਦੇ ਪ੍ਰੋਡਕਟਸ ਨੂੰ ਪੂਰੀ ਦੁਨੀਆ 'ਚ ਪਸੰਦ ਕੀਤਾ ਜਾਂਦਾ ਹੈ ਪਰ ਭਾਰਤ 'ਚ ਪਿਛਲੇ ਸਾਲ ਯਾਨੀ 2022 'ਚ ਆਈਫੋਨ ਦੀ ਕਾਫੀ ਮੰਗ ਰਹੀ ਹੈ। ਇਹੀ ਕਾਰਨ ਹੈ ਕਿ ਆਈਫੋਨ (Apple iPhone) ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫੋਨ ਬਣ ਕੇ ਉਭਰਿਆ ਹੈ।
ਇਹ ਵੀ ਪੜ੍ਹੋ: ਗੁਲਾਬੀ ਰੰਗ ਦੀ ਡਰੈੱਸ 'ਚ ਮੌਨੀ ਨੇ ਦਿਖਾਇਆ ਕਿਲਰ ਅੰਦਾਜ਼, ਪ੍ਰਸ਼ੰਸਕਾਂ ਦਾ ਜਿੱਤਿਆ ਦਿੱਲ!
ਇਕ ਰਿਪੋਰਟ ਮੁਤਾਬਕ ਆਈਫੋਨ 13 (iphone 13) ਪਿਛਲੇ ਸਾਲ ਚੌਥੀ ਤਿਮਾਹੀ 'ਚ ਦੇਸ਼ 'ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਮਾਰਟਫੋਨ ਬਣ ਗਿਆ ਹੈ। ਗਲੋਬਲ ਟੈਕਨਾਲੋਜੀ ਮਾਰਕੀਟ ਰਿਸਰਚ ਫਰਮ ਕਾਊਂਟਰਪੁਆਇੰਟ ਰਿਸਰਚ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ Q4, 2022 ਦੇ ਦੌਰਾਨ, iPhone 13 ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫੋਨ (Apple best-selling smartphone in India) ਬਣ ਗਿਆ ਹੈ।
ਭਾਰਤ ਨੂੰ ਬਜਟ ਫੋਨ ਬਾਜ਼ਾਰ ਮੰਨਿਆ ਜਾਂਦਾ ਹੈ ਪਰ, ਇਸ ਵਾਰ ਆਈਫੋਨ ਸਭ ਤੋਂ ਵੱਧ ਵਿਕਣ ਵਾਲਾ ਫੋਨ ਬਣਨ (Apple best-selling smartphone in India) ਕਰਕੇ ਸਾਰੇ ਰਿਕਾਰਡ ਟੁੱਟ ਗਏ। ਦੱਸ ਦੇਈਏ ਕਿ ਪਿਛਲੇ ਸਾਲ ਇਸੇ ਤਿਮਾਹੀ ਵਿੱਚ Realme C11, Oppo A54, Galaxy M12, Redmi Note 10s ਅਤੇ Redmi 9A ਸਨ।
ਹਾਲਾਂਕਿ iPhone 14 ਨੂੰ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਲਾਂਚ ਕੀਤਾ ਗਿਆ ਸੀ, ਜੋ ਕਿ ਵਿਕਰੀ (Apple best-selling smartphone in India) ਲਈ ਵੀ ਉਪਲਬਧ ਸੀ ਪਰ ਭਾਰਤੀਆਂ ਨੇ ਆਈਫੋਨ 14 ਦੀ ਬਜਾਏ ਆਈਫੋਨ (iphone 13)13 ਨੂੰ ਖਰੀਦਿਆ। ਇਸ ਦਾ ਕਾਰਨ ਆਈਫੋਨ 14 ਦੇ ਮੁਕਾਬਲੇ ਆਈਫੋਨ 13 ਦੀ ਘੱਟ ਕੀਮਤ ਹੈ।