Sri Anandpur Sahib News: ਐਲਗਰਾਂ ਦੇ ਫ਼ੌਜੀ ਜਵਾਨ ਦੀ ਡਿਊਟੀ ਦੌਰਾਨ ਖੱਡ `ਚ ਡਿੱਗਣ ਨਾਲ ਗਈ ਜਾਨ
Sri Anandpur Sahib News: ਸਿੱਕਮ ਬਾਰਡਰ ਉਤੇ ਤਾਇਨਾਤ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਦੇ ਜਵਾਨ ਦੀ ਖੱਡ ਵਿੱਚ ਡਿੱਗਣ ਕਾਰਨ ਜਾਨ ਚਲੀ ਗਈ। ਖਬਰ ਪੁੱਜਦੇ ਸਾਰ ਹੀ ਪਿੰਡ ਵਿੱਚ ਸੋਗ ਦੀ ਲਹਿਰ ਹੈ।
Sri Anandpur Sahib News: ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਐਲ੍ਹਗਰਾਂ ਦੇ ਭਾਰਤੀ ਫ਼ੌਜ ਦੇ ਜਵਾਨ ਜਤਿੰਦਰ ਕੁਮਾਰ (28 ਸਾਲ), ਸਿੱਕਮ ਯੂਨਿਟ 19 ਪੰਜਾਬ, ਸਿੱਕਮ ਬਾਰਡਰ ਉਤੇ ਤਾਇਨਾਤ ਸੀ। ਡਿਊਟੀ ਦੌਰਾਨ ਬਰਫ਼ ਤੋਂ ਪੈਰ ਫਿਸਲਣ ਕਰਕੇ ਖੱਡ ਵਿੱਚ ਡਿੱਗ ਜਾਣ ਕਾਰਨ ਉਸ ਦੀ ਮੌਤ ਹੋ ਗਈ। ਖ਼ਬਰ ਮਿਲਣ ਤੋਂ ਬਾਅਦ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਤਿੰਦਰ ਕੁਮਾਰ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸਦੀ ਡੇਢ ਸਾਲ ਦੀ ਇੱਕ ਬੱਚੀ ਵੀ ਹੈ।
ਫੌਜੀ ਜਵਾਨ ਜਤਿੰਦਰ ਕੁਮਾਰ ਦੇ ਘਰ ਉਸਦੇ ਪਿਤਾ , ਮਾਤਾ ਤੇ ਉਸਦੇ ਦੋ ਹੋਰ ਭਰਾ ਹਨ ਤੇ ਜਤਿੰਦਰ ਬਾਕੀ ਦੋ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਮ੍ਰਿਤਕ ਫੌਜੀ ਜਵਾਨ ਜਤਿੰਦਰ ਦੇ ਭਰਾ ਨੇ ਦੱਸਿਆ ਕਿ ਉਹ ਵੀ ਫੌਜੀ ਹੈ ਤੇ ਉਸਦੀ ਡਿਊਟੀ ਪੁੰਛ ਕਸ਼ਮੀਰ ਵਿੱਚ ਹੈ ਤੇ ਉਸਦੇ ਭਰਾ ਦੀ ਡਿਊਟੀ ਵੀ ਪਹਿਲਾਂ ਪੁੰਛ ਵਿੱਚ ਹੀ ਸੀ। ਉਸ ਦਾ ਦੋ ਮਹੀਨੇ ਪਹਿਲਾਂ ਹੀ ਸਿੱਕਮ ਤਬਾਦਲਾ ਹੋਇਆ ਸੀ। ਉਸ ਦੀ ਦੇਹ ਪਿੰਡ ਲਿਆਂਦੀ ਜਾਵੇਗੀ ਤੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ।
ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੈਨਾ ਵਿੱਚੋਂ ਅਧਿਕਾਰੀ ਦਾ ਫੋਨ ਆਇਆ ਸੀ, ਜਿਸ ਅਨੁਸਾਰ ਸ਼ਹੀਦ ਦੀ ਲਾਸ਼ ਜਲਦ ਪਹੁੰਚਣ ਦੀ ਸੰਭਾਵਨਾ ਹੈ। ਜਵਾਨ ਦੀ ਇਸ ਸ਼ਹੀਦੀ ਨਾਲ ਹਲਕੇ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਜਵਾਨ ਦੀ ਮੌਤ ਉਤੇ ਡੂੰਘਾ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਮਾਤਾ ਦੀ ਆਣ, ਬਾਣ ਤੇ ਸ਼ਾਨ ਲਈ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਦੁਖਦਾਈ ਖ਼ਬਰ ਨੇ ਮਨ ਨੂੰ ਝੰਜੋੜ ਦਿੱਤਾ ਹੈ।
ਇਹ ਵੀ ਪੜ੍ਹੋ : Punjab Floods 2023: ਰਾਜਪਾਲ ਨੂੰ ਮਿਲਣ ਤੋਂ ਬਾਅਦ ਸੁਨੀਲ ਜਾਖੜ ਦਾ ਬਿਆਨ, "ਸਰਕਾਰ ਨੇ ਸਮਾਂ ਰਹਿੰਦੇ ਨਹੀਂ ਕੀਤੇ ਕੰਮ"
ਕਾਬਿਲੇਗੌਰ ਹੈ ਕਿ ਜੂਨ ਮਹੀਨੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਦੇ ਫ਼ੌਜ ’ਚ ਸਿਪਾਹੀ ਵਜੋਂ ਤਾਇਨਾਤ ਗੁਰਜਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਗੁਰਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਸਾਲ 2019 ’ਚ ਫੌਜ ਵਿੱਚ ਭਰਤੀ ਹੋਇਆ ਸੀ ਤੇ ਹੁਣ ਉਹ ਅਸਾਮ ਦੇ ਰੰਗੀਆ ’ਚ ਸਿਪਾਹੀ ਵਜੋਂ ਤਾਇਨਾਤ ਸੀ।
ਇਹ ਵੀ ਪੜ੍ਹੋ : Punjab News: 3 ਸਾਲ ਦੇ ਵਿੱਚ ਪੰਜਾਬ ਤੋਂ 18,908 ਕੁੜੀਆਂ ਲਾਪਤਾ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ