Chhatbir Zoo: ਗਰਮੀ ਕਹਿਰਵਾਨ ਛੱਤਬੀੜ ਬੇਜ਼ੁਬਾਨਾਂ `ਤੇ ਮੇਹਰਬਾਨ; ਹਾਥੀ ਤੋਂ ਲੈ ਕੇ ਮੋਰ ਤੱਕ ਨੂੰ ਲੂ ਤੋਂ ਬਚਾਉਣ ਲਈ ਇੰਤਜ਼ਾਮ
Chhatbir Zoo: ਮੁੱਢ ਕਦੀਮ ਤੋਂ ਹੀ ਮਨੁੱਖ ਕੁਦਰਤ ਦੇ ਕਾਫੀ ਨੇੜੇ ਰਿਹਾ ਹੈ। ਇਨਸਾਨ ਦਾ ਕੁਦਰਤ ਨਾਲ ਰਿਸ਼ਤਾ ਬਹੁਤ ਸਹਿਜ ਤੇ ਨਜ਼ਦੀਕੀ ਭਰਿਆ ਰਿਹਾ ਹੈ।
Chhatbir Zoo: (ਰੋਹਿਤ ਬਾਂਸਲ ਪੱਕਾ): ਮੁੱਢ ਕਦੀਮ ਤੋਂ ਹੀ ਮਨੁੱਖ ਕੁਦਰਤ ਦੇ ਕਾਫੀ ਨੇੜੇ ਰਿਹਾ ਹੈ। ਇਨਸਾਨ ਦਾ ਕੁਦਰਤ ਨਾਲ ਰਿਸ਼ਤਾ ਬਹੁਤ ਸਹਿਜ ਤੇ ਨਜ਼ਦੀਕੀ ਭਰਿਆ ਰਿਹਾ ਹੈ। ਹੌਲੀ-ਹੌਲੀ ਸੂਝਬੂਝ ਨਾਲ ਪਸ਼ੂ-ਪੰਛੀ ਤੇ ਜੰਗਲੀ ਜਾਨਵਰ ਉਸ ਦੇ ਗੂੜੇ ਮਿੱਤਰ ਬਣ ਗਏ। ਜਾਨਵਰਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦੀ ਸੰਭਾਲ ਲਈ ਚਿੜੀਆਂ ਘਰ ਬਣਾਏ ਗਏ ਹਨ। ਚੰਡੀਗੜ੍ਹ ਦੇ ਨੇੜੇ ਸਥਿਤ ਛੱਤਬੀੜ ਚਿੜੀਆਂ ਘਰ ਵਿੱਚ ਲਗਭਗ 100 ਪ੍ਰਜਾਤੀਆਂ ਦੇ ਜਾਨਵਰ, ਪਸ਼ੂ ਤੇ ਪੰਛੀ ਰੱਖੇ ਹੋਏ ਹਨ।
ਗਰਮੀ ਕਾਰਨ ਲੋਕ ਪਰੇਸ਼ਾਨ
ਇਸ ਦਰਮਿਆਨ ਜੇਠ ਮਹੀਨੇ ਵਿੱਚ ਉੱਤਰ ਭਾਰਤ ਵਿੱਚ ਗਰਮੀ ਦੇ ਕਹਿਰ ਕਾਰਨ ਜਿਥੇ ਇਨਸਾਨ ਪਰੇਸ਼ਾਨ ਹੈ ਉਥੇ ਹੀ ਜਾਨਵਰ ਵੀ ਬੈਚੇਨੀ ਮਹਿਸੂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਚੰਡੀਗੜ੍ਹ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਤਾਪਮਾਨ 45 ਡਿਗਰੀ ਨੂੰ ਪੁੱਜ ਚੁੱਕਾ ਹੈ। ਛੱਤਬੀੜ ਚਿੜੀਆਂ ਘਰ ਵਿੱਚ ਜਾਨਵਰਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਉਣ ਲਈ ਕਈ ਇੰਤਜ਼ਾਮ ਕੀਤੇ ਹੋਏ ਹਨ। ਜਿਥੇ ਗਰਮੀ ਕਹਿਰਵਾਨ ਹੈ ਉਥੇ ਹੀ ਛੱਤਬੀੜ ਪ੍ਰਸ਼ਾਸਨ ਬੇਜ਼ੁਬਾਨਾਂ ਉਪਰ ਮੇਹਰਬਾਨ ਨਜ਼ਰ ਆ ਰਿਹਾ ਹੈ।
ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਕੀਤੇ ਇੰਤਜ਼ਾਮ
ਜ਼ੀ ਪੰਜਾਬ-ਹਰਿਆਣਾ-ਹਿਮਾਚਲ ਦੀ ਟੀਮ ਛੱਤਬੀੜ ਚਿੜੀਆਂ ਘਰ ਵਿੱਚ ਜਾ ਕੇ ਇੰਤਜ਼ਾਮਾਂ ਦਾ ਜਾਇਜ਼ਾ ਲਿਆ। ਟੀਮ ਨੇ ਦੇਖਿਆ ਕਿ ਚਿੜੀਆਂ ਘਰ ਵਿੱਚ 100 ਤੋਂ ਵੱਧ ਵੱਖ-ਵੱਖ ਪ੍ਰਜਾਤੀਆਂ ਦੇ ਪਸ਼ੂ-ਪੰਛੀ ਰੱਖੇ ਹੋਏ ਅਤੇ ਉਨ੍ਹਾਂ ਦੇ ਖਾਣ-ਪੀਣ ਅਤੇ ਗਰਮੀ ਤੋਂ ਬਚਾਉਣ ਲਈ ਅਲੱਗ-ਅਲੱਗ ਇੰਤਜ਼ਾਮ ਕੀਤੇ ਹੋਏ ਹਨ। ਚਿੜੀਆਂ ਘਰ ਦੇ ਪ੍ਰਬੰਧਕਾਂ ਵੱਲੋਂ ਵਾਈਟ ਟਾਈਗਰ ਦੇ ਏਰੀਏ ਵਿੱਚ ਕੂਲਰ ਲਗਾਇਆ ਹੋਇਆ ਹੈ। ਇਸ ਤੋਂ ਇਲਾਵਾ ਉਸ ਦੇ ਪਿੰਜਰੇ ਵਿੱਚ ਹੀ ਪਾਣੀ ਦਾ ਪ੍ਰਬੰਧ ਕੀਤਾ ਗਿਆ। ਜੇ ਕੋਈ ਪਸ਼ੂ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਦੇਖਦੇ ਹੋਏ ਤਾਪਮਾਨ ਉਪਰ ਥੱਲੇ ਕੀਤਾ ਜਾਂਦਾ ਹੈ।
ਹਾਥੀ ਦੇ ਨਹਾਉਣ ਲਈ ਬਣਾਇਆ ਤਲਾਬ
ਹਾਥੀ ਨੂੰ ਅੱਤ ਦੀ ਧੁੱਪ ਤੋਂ ਬਚਾਉਣ ਲਈ ਸ਼ੈੱਡ ਬਣਾਇਆ ਹੋਇਆ ਅਤੇ ਉਸ ਦੇ ਨਾਲ ਇੱਕ ਤਲਾਬ ਬਣਾਇਆ ਗਿਆ ਹੈ ਤਾਂ ਕਿ ਉਹ ਗਰਮੀ ਤੋਂ ਰਾਹਤ ਪਾ ਸਕੇ। ਇਸ ਤੋਂ ਇਲਾਵਾ ਜਗਵਾਰ ਦੇ ਉਪਰ ਪੂਰੇ ਏਰੀਏ ਨੂੰ ਕਵਰ ਕੀਤਾ ਹੋਇਆ ਹੈ। ਇਸ ਕਾਰਨ ਉਹ ਬਾਹਰ ਨਹੀਂ ਆ ਸਕਦਾ। ਉਸ ਦੇ ਉਪਰ ਇੱਕ ਗ੍ਰੀਨ ਚਾਦਰ ਦਿੱਤੀ ਗਈ ਹੈ, ਜਿਸ ਨੂੰ ਫੁਆਰੇ ਨਾਲ ਗਿੱਲਾ ਰੱਖਿਆ ਜਾਂਦਾ। ਇਸ ਕਾਰਨ ਉਸ ਨੂੰ ਗਰਮੀ ਤੋਂ ਕਾਫੀ ਰਾਹਤ ਮਿਲਦੀ ਹੈ। ਸ਼ੇਰ ਲਈ ਅਲੱਗ ਤੋਂ ਸ਼ੈਡ ਅਤੇ ਪਿੰਜਰਾ ਤਿਆਰ ਕੀਤਾ ਗਿਆ ਹੈ। ਇਸ ਦੇ ਅੰਦਰ ਕੂਲਰ ਅਤੇ ਪੱਖੇ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ।
ਸ਼ੈਡ ਉਪਰ ਲਗਾਈ ਗਈ ਚਾਦਰ ਨੂੰ ਸਾਰਾ ਦਿਨ ਰੱਖਿਆ ਜਾਂਦਾ ਗਿੱਲਾ
ਲੂੰਬੜੀ ਅਤੇ ਬਿੱਲੀ ਵਾਲੀ ਪ੍ਰਜਾਤੀ ਦੇ ਜਾਨਵਰਾਂ ਨੂੰ ਅਲੱਗ ਤੋਂ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੇ ਬਾਹਰ ਜੂਟ ਦੀ ਚਾਦਰ ਲਗਾਈ ਗਈ ਹੈ ਅਤੇ ਇਸ ਚਾਦਰ ਨੂੰ ਸਮੇਂ-ਸਮੇਂ ਉਪਰ ਗਿੱਲਾ ਕੀਤਾ ਜਾਂਦਾ ਹੈ। ਇਸ ਦੇ ਬਾਅਦ ਭਾਲੂ ਦਾ ਏਰੀਆ ਜਿਸ ਨੂੰ ਸੁਰੱਖਿਅਤ ਰੱਖਣ ਲਈ ਅਲੱਗ ਤੋਂ ਬਰਫ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਉਸ ਦਾ ਪਾਣੀ ਤੇ ਕੂਲਰ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਬਾਕੀ ਪੰਛੀਆਂ ਨੂੰ ਵੀ ਗਰਮੀ ਤੋਂ ਬਚਾਉਣ ਲਈ ਇੰਤਜ਼ਾਮ ਕੀਤੇ ਗਏ ਹਨ।
ਇਹ ਵੀ ਪੜ੍ਹੋ : Punjab News: ਅਬੋਹਰ 'ਚ ਗਰਮੀ ਕਾਰਨ ਬਜ਼ੁਰਗ ਦੀ ਮੌਤ; ਹਸਪਤਾਲ 'ਚ ਸੀ ਜ਼ੇਰੇ ਇਲਾਜ
ਛੱਤਬੀੜ ਚਿੜੀਆਂ ਘਰ ਦੇ ਡਾਇਰੈਕਟਰ ਨੀਰਜ ਕੁਮਾਰ ਨੇ ਕਿਹਾ ਕਿ ਚਿੜੀਆਂ ਘਰ ਵਿੱਚ ਜਾਨਵਰਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਉਣ ਲਈ ਅਲੱਗ-ਅਲੱਗ ਪ੍ਰਬੰਧ ਕੀਤੇ ਜਾਂਦੇ ਹਨ। ਗਰਮੀ ਦੇ ਮੁਤਾਬਕ ਕਈ ਸ਼ੈਡ ਬਣਾਏ ਗਏ ਹਨ ਅਤੇ ਕਈ ਥਾਈਂ ਜੂਟ ਦੀ ਚਾਦਰ ਲਗਾਈ ਹੈ ਅਤੇ ਉਸ ਨੂੰ ਸਮੇਂ-ਸਮੇਂ ਉਤੇ ਗਿੱਲਾ ਕੀਤਾ ਜਾਂਦਾ ਹੈ ਤਾਂ ਕਿ ਜਾਨਵਰਾਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਇਨ੍ਹਾਂ ਨੂੰ ਗਰਮੀ ਵਿੱਚ ਰੱਖਣ ਲਈ ਅਲੱਗ-ਅਲੱਗ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : Khanna News: ਬੇਟੀ ਦਾ ਨਹੀਂ ਲੱਗਿਆ ਸਟੱਡੀ ਵੀਜ਼ਾ, ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੀ ਗੱਡੀ ਨੂੰ ਲਗਾਈ ਅੱਗ