Mohali News: ਮੋਹਾਲੀ ਪੁਲਿਸ ਨੇ VIPs ਅਤੇ IPS ਅਫਸਰਾਂ ਦੀ ਜਾਅਲੀ ਫੇਸਬੁੱਕ ਅਕਾਊਂਟ ਤਿਆਰ ਕਰਕੇ ਸਾਈਬਰ ਠੱਗੀ ਮਾਰਨ ਵਾਲਾ ਗ੍ਰਿਫਤਾਰ ਕੀਤਾ ਹੈ। ਦੋਸ਼ੀ ਮੁਹੰਮਦ ਕੈਫ ਉਰਫ ਕੈਫ ਪੁੱਤਰ ਲਿਆਕਤ ਵਾਸੀ ਪਿੰਡ ਚਿਨਾਵੜਾ ਥਾਣਾ ਗੋਪਾਲਗੜ੍ਹ ਜ਼ਿਲ੍ਹਾ ਡੀਂਗ, (ਰਾਜਸਥਾਨ) ਦਾ ਰਹਿਣ ਵਾਲਾ ਹੈ। ਜੋ ਕਿ ਸੀਨੀਅਰ ਅਫਸਰਾਂ ਅਤੇ ਵੀ.ਆਈ.ਪੀ ਅਧਿਕਾਰੀਆ ਦੀਆ ਫੇਸਬੁੱਕ ID''s/Page ਤੋ ਫੋਟੋ ਅਤੇ ਹੋਰ ਜਾਣਕਾਰੀ ਕਾਪੀ ਕਰਕੇ ਉਸ ਨਾਲ ਮਿਲਦਾ ਜੁਲਦਾ ਜਾਅਲੀ ਫੇਸਬੁੱਕ ਅਕਾਉਟ ਬਣਾਕੇ। ਉਨ੍ਹਾਂ ID's ਤੋਂ ਭੋਲੇ-ਭਾਲੇ ਲੋਕਾਂ ਨੂੰ ਇਹ ਕਹਿ ਕੇ ਠੱਗੀ ਮਾਰਦਾ ਸੀ, ਕਿ ਉਨ੍ਹਾਂ ਦੀ ਜਾਂ ਉਨ੍ਹਾਂ ਦੇ ਦੋਸਤਾਂ ਦੀ ਬਦਲੀ ਇੱਕ ਜ਼ਿਲ੍ਹੇ ਤੋਂ ਦੂਸਰੀ ਜਗ੍ਹਾ ਦੀ ਹੋ ਗਈ ਹੈ, ਜਿਸ 'ਤੇ ਉਹ ਘਰ ਦਾ ਫਰਨੀਚਰ ਅਤੇ ਹੋਰ ਕੀਮਤੀ ਸਾਮਾਨ ਸਸਤੇ ਰੇਟਾਂ 'ਤੇ ਵੇਚ ਰਹੇ ਹਨ।


COMMERCIAL BREAK
SCROLL TO CONTINUE READING

ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਹਾਲੀ ਵੱਲੋਂ ਸਾਈਬਰ ਠੱਗੀਆਂ ਮਾਰਨ ਵਾਲੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਮੋਹਾਲੀ ਦੀ ਟੀਮ ਵੱਲੋਂ ਵੀ.ਆਈ.ਪੀ ਅਤੇ ਆਈ.ਪੀ.ਐਸ ਅਫਸਰਾਂ ਦੀ ਜਾਅਲੀ ਫੇਸਬੁੱਕ ਅਕਾਊਂਟ ਤਿਆਰ ਕਰਕੇ ਠੱਗੀ ਮਾਰਨ ਵਾਲਾ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।


ਦੋਸ਼ੀ ਮੁਹੰਮਦ ਕੈਫ ਉਰਫ ਕੈਫ ਪੁੱਤਰ ਲਿਆਕਤ ਵਾਸੀ ਪਿੰਡ ਚਿਨਾਵੜਾ ਥਾਣਾ ਗੋਪਾਲਗੜ੍ਹ ਜ਼ਿਲ੍ਹਾ ਡੀਂਗ, (ਰਾਜਸਥਾਨ) ਜੋ ਕਿ ਸੀਨੀਅਰ ਅਫਸਰਾਨ ਅਤੇ ਵੀ.ਆਈ.ਪੀ ਅਧਿਕਾਰੀਆ ਦੀਆ ਫੇਸਬੁੱਕ ID''s/Page ਤੋ ਫੋਟੋ ਅਤੇ ਹੋਰ ਜਾਣਕਾਰੀ ਕਾਪੀ ਕਰਕੇ ਉਸ ਨਾਲ ਮਿਲਦਾ ਜੁਲਦਾ ਜਾਅਲੀ ਫੇਸਬੁੱਕ ਅਕਾਉਟ ਬਣਾਕੇ। ਉਨ੍ਹਾਂ ID's ਤੋਂ ਭੋਲੇ-ਭਾਲੇ ਲੋਕਾਂ ਨੂੰ ਇਹ ਕਹਿ ਕੇ ਠੱਗੀ ਮਾਰਦਾ ਸੀ, ਕਿ ਉਨ੍ਹਾਂ ਦੀ ਜਾਂ ਉਨ੍ਹਾਂ ਦੇ ਦੋਸਤਾਂ ਦੀ ਬਦਲੀ ਇੱਕ ਜ਼ਿਲ੍ਹੇ ਤੋਂ ਦੂਸਰੀ ਜਗ੍ਹਾ ਦੀ ਹੋ ਗਈ ਹੈ, ਜਿਸ 'ਤੇ ਉਹ ਘਰ ਦਾ ਫਰਨੀਚਰ ਅਤੇ ਹੋਰ ਕੀਮਤੀ ਸਾਮਾਨ ਸਸਤੇ ਰੇਟਾਂ 'ਤੇ ਵੇਚ ਰਹੇ ਹਨ।


ਜਿਸ 'ਤੇ ਇਹ ਭੋਲੇ ਭਾਲੇ ਲੋਕਾ ਨੂੰ ਝਾਂਸੇ ਵਿੱਚ ਲੈ ਕੇ ਉਹਨਾਂ ਪਾਸੋ ਕੋਰੀਅਰ (Delivery Charges) ਕਰਵਾਉਣ ਦੇ ਨਾਮ 'ਤੇ ਪੈਸੇ ਅਡਵਾਂਸ ਵਿੱਚ ਫਰਜੀ ਅਕਾਊਂਟਾਂ ਵਿੱਚ ਪਵਾ ਕੇ ਠੱਗੀ ਮਾਰਦਾ ਸੀ। ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਬੀ.ਸੀ.ਏ (ਫਾਈਨਲ) ਦਾ ਵਿਦਿਆਰਥੀ ਹੈ ਅਤੇ ਅੰਗਰੇਜੀ ਵਿੱਚ ਮਹਾਰਤ ਰੱਖਦਾ ਹੈ, ਜੋ ਭੋਲੇ ਭਾਲੇ ਲੋਕਾਂ ਨਾਲ ਅੰਗਰੇਜ਼ੀ ਵਿੱਚ ਗੱਲ ਕਰਕੇ ਆਪਣੇ ਪ੍ਰਭਾਵ ਬਣਾ ਵੱਖ-ਵੱਖ ਤਰੀਕਿਆਂ ਨਾਲ ਠੱਗੀ ਮਾਰਦਾ ਸੀ।


Facebook Fake Advertisement:


ਦੋਸ਼ੀ ਆਪਣੇ ਪਿੰਡ ਦੇ ਜੰਗਲਾਂ ਵਿੱਚ ਬੈਠ ਕੇ ਆਪਣੇ ਮੋਬਾਇਲ ਫੋਨ ਦੇ ਜ਼ਰੀਏ Facebook Id ਬਣਾਉਂਦੇ ਸੀ, ਫਿਰ Facebook (Marketplace) ਪਰ ਵੇਚਣ ਵਾਲੇ ਸਾਮਾਨ (ਮੋਟਰਸਾਇਕਲ, ਫਰਨੀਚਰ ਆਦਿ) ਦੀ Advertisement ਪਾ ਦਿੰਦੇ ਸੀ, ਫਿਰ ਜੋ ਵੀ ਕੋਈ ਵਿਅਕਤੀ ਸਾਮਾਨ ਖਰੀਦਣ ਸਬੰਧੀ ਮੈਸਿਜ਼ ਕਰਦਾ ਸੀ ਤਾਂ ਉਹਨਾਂ ਲੋਕਾਂ ਨੂੰ ਆਪਣਾ ਨੰਬਰ ਭੇਜ ਦਿੰਦਾ ਸੀ ਅਤੇ ਇੰਟਰਨੈੱਟ ਤੋਂ ਕੋਈ ਵੀ Defense, VIPs ਅਤੇ IPS ਅਫਸਰਾ ਦੇ ID card ਡਾਊਨਲੋਡ ਕਰਕੇ ਭੋਲੇ ਭਾਲੇ ਲੋਕਾਂ ਨੂੰ ਭੇਜ ਕੇ ਉਹਨਾਂ ਨਾਲ ਇੱਕ ਅਫਸਰ ਬਣ ਕੇ ਗੱਲਬਾਤ ਕਰਦਾ ਸੀ ਅਤੇ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਸਾਮਾਨ ਡਿਲੀਵਰ ਕਰਨ ਲਈ ਜੋ ਪੇਮੈਂਟ ਬਣਦੀ ਸੀ ਉਹ ਲੋਕਾਂ ਤੋਂ Fake Bank accounts ਵਿੱਚ ਟ੍ਰਾਂਸਫਰ ਕਰਵਾ ਲੈਂਦੇ ਸੀ।


OLX Fake Advertisement 
ਦੋਸ਼ੀ ਆਪਣੇ ਮੋਬਾਇਲ ਫੋਨ ਦੇ ਜਰੀਏ OLX Id ਬਣਾਉਂਦੇ ਸੀ, ਫਿਰ OLX ਪਰ ਵੇਚਣ ਵਾਲੇ ਸਾਮਾਨ (ਮੋਟਰਸਾਇਕਲ, ਫਰਨੀਚਰ ਆਦਿ) ਦੀ Advertisement ਪਾ ਦਿੰਦੇ ਸੀ, ਫਿਰ ਜੋ ਵੀ ਕੋਈ ਵਿਅਕਤੀ ਸਾਮਾਨ ਖਰੀਦਣ ਸਬੰਧੀ ਮੈਸਿਜ ਕਰਦਾ ਸੀ ਤਾਂ ਉਹਨਾਂ ਲੋਕਾਂ ਨੂੰ ਆਪਣਾ ਨੰਬਰ ਭੇਜ ਦਿੰਦਾ ਸੀ ਅਤੇ ਇੰਟਰਨੈੱਟ ਤੋ ਕੋਈ ਵੀ Defense, VIPs ਅਤੇ IPS ਅਫਸਰਾ ਦੇ ID card ਡਾਊਨਲੋਡ ਕਰਕੇ ਭੋਲੇ ਭਾਲੇ ਲੋਕਾ ਨੂੰ ਭੇਜਕੇ ਉਹਨਾਂ ਨਾਲ ਇੱਕ ਅਫਸਰ ਬਣ ਕੇ ਗੱਲਬਾਤ ਕਰਦਾ ਸੀ। ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਸਾਮਾਨ ਡਿਲੀਵਰ ਕਰਨ ਲਈ ਜੋ ਪੇਮੈਂਟ ਬਣਦੀ ਸੀ। ਉਹ ਭੋਲੇ ਭਾਲੇ ਲੋਕਾਂ ਪਾਸੋਂ Fake Bank accounts ਵਿੱਚ ਟ੍ਰਾਂਸਫਰ ਕਰਵਾਂ ਲੈਂਦੇ ਸੀ, ਜੋ ਇਸ ਤਰ੍ਹਾਂ ਅਸੀਂ ਲੋਕਾਂ ਨਾਲ ਠੱਗੀ ਮਾਰਦਾ ਸੀ।


Sale/Purchase of Old coins on Youtube
ਦੋਸ਼ੀ ਵੱਲੋ ਮੋਬਾਇਲ ਫੋਨਾ ਰਾਹੀ ਇੰਟਰਨੈੱਟ ਦੇ ਜਰੀਏ Old Coins ਦੀ ਵੀਡੀਓ ਡਾਊਨਲੋਡ ਕਰਕੇ ਆਪਣੇ ਬਣਾਏ ਹੋਏ Youtube Channels 'ਤੇ ਅਪਲੋਡ ਕਰ ਦਿੰਦਾ ਸੀ। ਅਤੇ ਆਪਣਾ ਨੰਬਰ ਅਪਲੋਡ ਕਰ ਦਿੰਦਾ ਸੀ, ਵੀਡੀਓ ਨੂੰ Advertisement Boost ਕਰ ਦਿੰਦਾ ਸੀ, ਜਿਸ ਤੋ ਬਾਅਦ ਜੋ ਕੋਈ ਵੀ ਵਿਅਕਤੀ Old Coins ਖਰੀਦਣ ਲਈ ਦਿੱਤੇ ਹੋਏ ਮੋਬਾਇਲ ਨੰਬਰਾਂ 'ਤੇ ਤਾਲਮੇਲ ਕਰਦਾ ਸੀ ਤਾਂ ਉਹਨਾਂ ਪਾਸੋਂ Old coins ਦੀ ਅਮਾਊਂਟ ਦੇ ਹਿਸਾਬ ਨਾਲ 10% Advance Token money ਦਿੱਤੇ ਹੋਏ Fake Bank accounts ਵਿੱਚ ਟ੍ਰਾਂਸਫਰ ਕਰਵਾ ਲੈਂਦੇ ਸੀ। ਜੋ ਇਸ ਤਰ੍ਹਾਂ ਅਸੀ ਲੋਕਾਂ ਨਾਲ ਠੱਗੀ ਮਾਰਦਾ ਸੀ।