ਚੰਡੀਗੜ੍ਹ: ਅੰਮ੍ਰਿਤਸਰ  ਦਿੱਲੀ ਦੇ ਸੀਐੱਮ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਕ ਦਿਨ ਦੇ ਪੰਜਾਬ ਦੌਰੇ ਦੇ ਦੌਰਾਨ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੁੱਜੇ। ਅੱਜ ਉਹ ਜਲੰਧਰ ਦੇ ਕੋਲ ਕਰਤਾਰਪੁਰ ਵਿੱਚ ਮਹਿਲਾਵਾਂ ਦੇ ਨਾਲ ਗੱਲਬਾਤ ਕਰਨਗੇ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਹੁਸ਼ਿਆਰਪੁਰ ਦਾ ਦੌਰਾ ਹੈ। ਹੁਸ਼ਿਆਰਪੁਰ ਦੇ ਵਿੱਚ ਉਨ੍ਹਾਂ ਦਲਿਤ ਭਾਈਚਾਰੇ ਨਾਲ ਗੱਲਬਾਤ ਕਰਨ ਗਏ। 2022 ਦੀਆਂ ਚੋਣਾਂ ਨੂੰ ਲੈਕੇ ਇਸ ਵਾਰ ਦਲਿਤ ਭਾਈਚਾਰੇ ਦਾ ਬਹੁਤ ਵੱਡਾ ਰੋਲ ਮੰਨਿਆ ਜਾ ਰਿਹਾ ਹੈ ਇਸ ਕਰਕੇ ਉਹ ਦਲਿਤ ਭਾਈਚਾਰੇ ਲਈ ਕੋਈ ਵੱਡਾ ਐਲਾਨ ਵੀ ਕਰ ਸਕਦੇ ਹਨ।


COMMERCIAL BREAK
SCROLL TO CONTINUE READING

 


WATCH LIVE TV



ਉਥੇ ਹੀ ਪੰਜਾਬ ਦੇ ਵਿੱਚ ਕੋਈ ਵੱਡੀ ਗਰੰਟੀ ਵੀ ਦੇ ਸਕਦੇ ਹਨ 2022 ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਲਗਾਤਾਰ ਪੰਜਾਬ ਦੌਰੇ ਤੇ ਵੇਖੇ ਜਾ ਰਹੇ ਹਨ।ਉਨ੍ਹਾਂ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਭਗਵੰਤ ਮਾਨ ਤੇ ਰਾਘਵ ਚੱਢਾ ਵੀ ਮਜੂਦ ਰਹਿਣਗੇ। ਗੁਰੂ ਰਾਮਦਾਸ ਹਵਾਈ ਅੱਡੇ ਤੇ ਪੁੱਜੇ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਪਿਛਲੇ ਕੁਝ ਸਮੇਂ ਤੋਂ ਮੈ ਦੇਖ ਰਿਹਾ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿੱਚ ਹੀ ਰੇਤੇ ਦੀ ਨਾਜਾਇਜ ਮਾਇਨਿੰਗ ਹੋ ਰਹੀ ਹੈ ਅਰਵਿੰਦ ਕੇਜਰੀਵਾਲ ਨੇ ਚੰਨੀ ਤੇ ਰੇਤਾ ਚੋਰੀ ਦੇ ਲਗਾਏ ਗੰਭੀਰ ਇਲਜ਼ਾਮ ਲਗਾਏ।ਉਹਨਾਂ ਕਿਹਾ ਕਿ ਰੇਤ ਮਾਫੀਆ ਵਿੱਚ ਚਰਨਜੀਤ ਸਿੰਘ ਚੰਨੀ ਦੀ ਬਰਾਬਰ ਦੀ ਹਿੱਸੇਦਾਰੀ ਹੈ । ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਪੰਜਾਬ ਵਿਚ ਬਹੁਤ ਸਾਰੇ ਮੰਤਰੀਆਂ ਦੀ ਰੇਤ ਮਾਇਨਿੰਗ ਵਿੱਚ ਮਿਲੀਭੁਗਤ ਹੈ। ਕੇਜਰੀਵਾਲ ਨੇ ਕਿਹਾ ਕਿ ਰੇਤਾ ਮਾਫੀਆ ਤੇ ਮਾਮਲੇ ਦਰਜ ਹੋਣੇ ਚਾਹੀਦੇ ਹਨ।