COMMERCIAL BREAK
SCROLL TO CONTINUE READING

Ludhiana News (ਤਰਸੇਮ ਭਾਰਦਵਾਜ): ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਸ਼ੋਕ ਕੁਮਾਰ ਪਰਾਸ਼ਰ ਵੱਲੋਂ ਲਗਾਤਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਆਪ ਉਮੀਦਵਾਰ ਨੇ ਇਸ ਮੌਕੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਅਤੇ ਬੀਜੇਪੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਜੰਮ ਕੇ ਘੇਰਿਆ।


ਅਸ਼ੋਕ ਪਰਾਸ਼ਰ ਨੇ ਕਿਹਾ ਕਿ ਉਹਨਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਪੰਜਾਬ ਵਿੱਚ 13-0 ਹੋਣ ਜਾ ਰਿਹਾ ਹੈ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਤੇ ਤੰਜ ਕਸਦਿਆਂ ਕਿਹਾ ਕਿ ਜਿਹੜਾ ਵਿਅਕਤੀ ਆਪਣੀ ਪਾਰਟੀ ਦਾ ਨਾ ਹੋ ਸਕਿਆ ਉਸ ਉਪਰ ਲੋਕ ਕਿ ਵਿਸ਼ਵਾਸ਼ ਕਰਨਗੇ। ਅਸ਼ੋਕ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਨਾਲ ਨਾਲ ਕਾਂਗਰਸ ਦੇ ਉਮੀਦਵਾਰ ਕਿੱਤਾ ਸ਼ਬਦੀ ਹਮਲਾ ਉਹਨਾਂ ਨੇ ਕਿਹਾ ਇਹ ਗਿੱਦੜਵਾਹਾ ਨਹੀਂ ਇਹ ਲੁਧਿਆਣਾ ਲੋਕਾਂ ਨੇ 1 ਜੂਨ ਨੂੰ ਅਟੈਚੀਕੇਸ ਵਿੱਚ ਸਮਾਨ ਪਾ ਕੇ ਵਾਪਸ ਗਿੱਦੜਵਾਹਾ ਭੇਜ ਦੇਣਾ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ


ਜਦੋਂ ਪੱਪੀ ਨੂੰ ਪੁੱਛਿਆ ਗਿਆ ਕਿ ਰਾਜਾ ਬੜਿੰਗ ਦਾ ਕਹਿਣਾ ਕਿ ਉਹ ਬੈਂਸ ਭਰਾਵਾਂ ਦੇ ਸ਼ਾਮਿਲ ਹੋਣ ਨਾਲ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ। ਪਰਾਸ਼ਰ ਨੇ ਕਿਹਾ ਕਿ ਬਾਈ ਇਲੈਕਸ਼ਨ ਵਿੱਚ ਜਦੋਂ ਇਹ ਜਲੰਧਰ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਗਿਆ ਸੀ। ਉਸ ਸਮੇਂ ਮੈਨੂੰ ਕਿਸੇ ਲੀਡਰ ਨੇ ਦੱਸਿਆ ਕਿ ਬੈਂਸ ਭਰਾ ਜਦੋਂ ਜਲੰਧਰ ਆਏ ਸੀ ਉਹਨਾਂ ਦੇ ਆਉਣ ਨਾਲ ਪਾਰਟੀ 35 ਹਜ਼ਾਰ ਵੋਟ ਘੱਟ ਪਈ ਸੀ, ਹੁਣ ਇੱਥੇ ਵੀ ਪੂਰਾ ਝਾੜੂ ਫਿਰ ਜਾਣਾ।


ਇਹ ਵੀ ਪੜ੍ਹੋ: Punjab Election Commission: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ; ਜਾਣੋ ਸਾਰੇ ਹਲਕਿਆਂ ਦੇ ਅੰਕੜੇ