ਚੰਡੀਗੜ: ਏਸ਼ੀਆ ਕੱਪ 'ਚ ਭਾਰਤ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਮਸ਼ਹੂਰ ਹਸਤੀਆਂ ਵੀ ਅਰਸ਼ਦੀਪ ਸਿੰਘ ਦੇ ਬਚਾਅ 'ਚ ਆ ਚੁੱਕੀਆਂ ਹਨ। ਦੁਬਈ 'ਚ ਏਸ਼ੀਆ ਕੱਪ ਦੇ ਪਹਿਲੇ ਸੁਪਰ-4 ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।


COMMERCIAL BREAK
SCROLL TO CONTINUE READING

 


ਖੇਡ ਮੰਤਰੀ ਮੀਤ ਹੇਅਰ ਨੇ ਪਰਿਵਾਰ ਨਾਲ ਕੀਤੀ ਗੱਲਬਾਤ


ਅਰਸ਼ਦੀਪ ਨੂੰ ਇਸ ਮੈਚ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਪੂਰੇ ਮਾਮਲੇ ਸਬੰਧੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਮਾਂ ਬਲਜੀਤ ਕੌਰ ਨਾਲ ਗੱਲ ਕੀਤੀ। ਫਿਲਹਾਲ ਉਹ ਦੁਬਈ 'ਚ ਹੈ। ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਪੂਰਾ ਦੇਸ਼ ਅਰਸ਼ਦੀਪ ਸਿੰਘ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ ਦਾ ਵਤਨ ਪਰਤਣ 'ਤੇ ਨਿੱਜੀ ਤੌਰ 'ਤੇ ਸਵਾਗਤ ਕਰਨਗੇ। ਅਰਸ਼ਦੀਪ ਦੇਸ਼ ਦਾ ਪ੍ਰਤਿਭਾਸ਼ਾਲੀ ਖਿਡਾਰੀ ਹੈ। ਅਰਸ਼ਦੀਪ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਖੇਡ ਮੰਤਰੀ ਨੇ ਟੀਮ ਦੇ ਬਾਕੀ ਏਸ਼ੀਆ ਕੱਪ ਵਿੱਚ ਚੰਗੇ ਪ੍ਰਦਰਸ਼ਨ ਦੀ ਕਾਮਨਾ ਕੀਤੀ।


 


ਕੈਚ ਛੁੱਟਣ ਕਾਰਨ ਅਰਸ਼ਦੀਪ ਦੀ ਹੋ ਰਹੀ ਨਿਖੇਧੀ


ਦਰਅਸਲ ਭਾਰਤ ਬਨਾਮ ਪਾਕਿਸਤਾਨ ਦੇ ਮੈਚ ਵਿਚ ਅਰਸ਼ਦੀਪ ਨੇ ਆਸਿਫ਼ ਅਲੀ ਦਾ ਕੈਚ ਛੱਡਿਆ ਸੀ। ਇਸ ਤੋਂ ਬਾਅਦ ਆਸਿਫ ਅਲੀ ਨੇ ਅੱਠ ਗੇਂਦਾਂ ਵਿਚ 16 ਦੌੜਾਂ ਬਣਾ ਕੇ ਮੈਚ ਦਾ ਰੁਖ ਕਰ ਦਿੱਤਾ। ਪਾਕਿਸਤਾਨ ਦੇ ਆਸਿਫ ਅਲੀ ਨੂੰ ਜਾਨ ਦੇਣਾ ਭਾਰੀ ਪਿਆ ਅਤੇ ਇਸ ਕਾਰਨ ਭਾਰਤ ਨੂੰ ਮੈਚ ਹਾਰਨਾ ਪਿਆ। ਇਸ ਸਮੇਂ ਆਸਿਫ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।