Asian Games 2023: ਸਿਲਵਰ ਮੈਡਲ ਜਿੱਤਣ ਵਾਲੇ ਧਰੁਵ ਕਪਿਲਾ ਦਾ PAU `ਚ ਸਨਮਾਨ, ਨਹੀਂ ਪਹੁੰਚਿਆ ਕੋਈ ਵਿਧਾਇਕ
Asian Games 2023: ਇਸ ਮੌਕੇ `ਤੇ ਗੱਲਬਾਤ ਕਰਦਿਆਂ ਧਰੁਵ ਨੇ ਕਿਹਾ ਕਿ ਏਸ਼ੀਆ ਕੱਪ `ਚ ਸਾਡੇ ਮੈਚ ਬਹੁਤ ਔਖੇ ਸਨ, ਪਰ ਟੀਮ ਦੇ ਸਹਿਯੋਗ ਨਾਲ ਅਸੀਂ ਬੜੀ ਮੁਸ਼ਕਲ ਨਾਲ ਜਿੱਤੇ।
Asian Games 2023: ਵਾਲੇ ਧਰੁਵ ਕਪਿਲ ਨੂੰ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ 'ਚ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ, ਜਿੱਥੇ ਪਹਿਲਾਂ ਹੀ ਪੰਜਾਬ ਖੇਡਾਂ ਚੱਲ ਰਹੀਆਂ ਸਨ। ਇਸ ਮੌਕੇ ਏ.ਡੀ.ਸੀ ਤਾਂ ਪਹੁੰਚੇ ਪਰ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਨਹੀਂ ਆਇਆ, ਜਦਕਿ ਲੁਧਿਆਣਾ ਦੇ ਲੋਕ ਸੰਪਰਕ ਵਿਭਾਗ ਵੱਲੋਂ ਕਪਿਲ ਨੂੰ ਸਨਮਾਨਿਤ ਕਰਨ ਲਈ ਲੁਧਿਆਣਾ ਦੇ ਵਿਧਾਇਕਾਂ ਨੂੰ ਸੱਦਾ ਭੇਜਿਆ ਗਿਆ ਸੀ।
ਇਸ ਮੌਕੇ 'ਤੇ ਗੱਲਬਾਤ ਕਰਦਿਆਂ ਧਰੁਵ ਨੇ ਕਿਹਾ ਕਿ ਏਸ਼ੀਆ ਕੱਪ 'ਚ ਸਾਡੇ ਮੈਚ ਬਹੁਤ ਔਖੇ ਸਨ ਪਰ ਟੀਮ ਦੇ ਸਹਿਯੋਗ ਨਾਲ ਅਸੀਂ ਬੜੀ ਮੁਸ਼ਕਲ ਨਾਲ ਜਿੱਤੇ। ਧਰੁਵ ਨੇ ਕਿਹਾ ਕਿ ਮੇਰੇ ਇੱਕ ਸਾਥੀ ਦੀ ਸੱਟ ਕਾਰਨ ਉਸ ਦੀ ਵਿਸ਼ਵ ਰੈਂਕਿੰਗ 'ਚ ਆਈ ਜਿਸ ਵਿੱਚ ਉਹ ਕਾਫੀ ਹੇਠਾਂ ਗਿਆ ਸੀ ਪਰ ਹੁਣ ਇਹ ਉੱਪਰ ਆ ਰਿਹਾ ਹੈ। ਉਸਨੇ ਕਿਹਾ ਕਿ ਅਸੀਂ ਜਲਦੀ ਹੀ ਆਪਣੀ ਵਿਸ਼ਵ ਰੈਂਕਿੰਗ ਵਿੱਚ ਸੁਧਾਰ ਕਰਾਂਗੇ। ਉਨ੍ਹਾਂ ਕਿਹਾ ਕਿ ਹੁਣ ਸਾਡਾ ਅਗਲਾ ਨਿਸ਼ਾਨਾ ਓਲੰਪਿਕ ਖੇਡਾਂ ਹਨ ਜਿਸ ਵਿੱਚ ਅਸੀਂ ਵਧੀਆ ਪ੍ਰਦਰਸ਼ਨ ਲਈ ਅਭਿਆਸ ਕਰਾਂਗੇ।
ਇਹ ਵੀ ਪੜ੍ਹੋ: Muktsar News: ਮੁਕਤਸਰ ਦੇ ਜਸਪ੍ਰੀਤ ਸਿੰਘ ਧਾਲੀਵਾਲ ਬਣੇ ਜੱਜ, ਚਮਕਾਇਆ ਪੰਜਾਬ ਦਾ ਨਾਮ
ਬੈਡਮਿੰਟਨ ਐਸੋਸੀਏਸ਼ਨ ਆਫ਼ ਪੰਜਾਬ ਦੇ ਸਕੱਤਰ ਅਨੁਪਮ ਨੇ ਕਿਹਾ ਕਿ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬੈਡਮਿੰਟਨ ਸਿਰਫ਼ ਸ਼ਹਿਰਾਂ ਤੱਕ ਹੀ ਸੀਮਤ ਸੀ ਪਰ ਹੁਣ ਪਿੰਡਾਂ ਦੇ ਨੌਜਵਾਨ ਵੀ ਬੈਡਮਿੰਟਨ ਵਿੱਚ ਕਾਫੀ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਨੇ ਕਪਿਲ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਬੈਡਮਿੰਟਨ ਦੇ ਹੋਰ ਟਰੈਕਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਅਸੀਂ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਏਸ਼ੀਆਈ ਖੇਡਾਂ ਦੇ ਵਿੱਚੋਂ ਬਰਾਉਨ ਮੈਡਲ ਜਿੱਤ ਕੇ ਭਾਰਤ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀ ਦਾ ਸਵਾਗਤ ਕਰਨ ਦੇ ਲਈ ਕੋਈ ਵੀ ਜ਼ਿਲਾ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚ ਨਹੀਂ ਪਹੁੰਚਿਆ ਸੀ ਅਤੇ ਨਾ ਹੀ ਸਥਾਨਕ ਵਿਧਾਇਕ ਸਵਾਗਤ ਦੇ ਲਈ ਪਹੁੰਚਿਆ ਜਿਸ ਕਾਰਨ ਪਰਿਵਾਰ ਵੱਲੋਂ ਨਰਾਜ਼ਗੀ ਵੀ ਜਾਹਿਰ ਕੀਤੀ ਗਈ ਸੀ।