Asian Games: ਗੋਲਡ ਮੈਡਲ ਜਿੱਤਣ ਵਾਲੀ ਸਿਫ਼ਤ ਸਮਰਾ ਦੇ ਘਰ ਵਧਾਈ ਦੇਣ ਪੁੱਜੇ ਖੇਡ ਮੰਤਰੀ ਮੀਤ ਹੇਅਰ
Asian Games: ਖੇਡ ਮੰਤਰੀ ਮੀਤ ਹੇਅਰ ਦਾ ਕਹਿਣਾ ਹੈ ਕਿ ਸਿਫਤ ਨੂੰ ਗੋਲਡ ਮੈਡਲ ਤੇ ਸਿਲਵਰ ਮੈਡਲ ਜਿੱਤਣ ਤੇ ਪੰਜਾਬ ਸਰਕਾਰ ਪੋਣੇ ਦੋ ਕਰੋੜ ਦੀ ਇਨਾਮ ਰਾਸ਼ੀ ਦੇਵੇਗੀ।
Asian Games: ਚੀਨ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਰਾਈਫਲ ਸ਼ੂਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੀ ਫਰੀਦਕੋਟ ਦੀ ਧੀ ਸਿਫ਼ਤ ਸਮਰਾ ਦੇ ਘਰ ਅੱਜ ਉਸਦੀ ਕਾਮਯਾਬੀ 'ਤੇ ਵਧਾਈ ਦੇਣ ਵਿਸ਼ੇਸ਼ ਤੌਰ ਉੱਤੇ ਖੇਡ ਮੰਤਰੀ ਪੰਜਾਬ ਮੀਤ ਹੇਅਰ ਪੁੱਜੇ ਜਿਨ੍ਹਾਂ ਵੱਲੋਂ ਸਿਫ਼ਤ ਸਮਰਾ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਵੀ ਵਧਾਈ ਦਿੱਤੀ ਗਈ। ਇਸ ਮੌਕੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਐਸਐਸਪੀ ਹਰਜੀਤ ਸਿੰਘ ਤੋਂ ਇਲਾਵਾ ਐਸਐਸਪੀ ਅਵਨੀਤ ਕੌਰ ਵੀ ਵਿਸ਼ੇਸ਼ ਤੌਰ ਉੱਤੇ ਸਿਫਤ ਨੂੰ ਵਧਾਈ ਦੇਣ ਪੁੱਜੇ।
ਇਸ ਮੌਕੇ ਖੇਡ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਸਿਫਤ ਨੇ ਸਿਰਫ ਫਰੀਦਕੋਟ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਉੱਤੇ ਅੱਜ ਹਰ ਇੱਕ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਥੇ ਸਿਫ਼ਤ ਨੇ ਰਾਈਫਲ ਸ਼ੂਟਿੰਗ ਵਿੱਚ ਰਿਕਾਰਡ ਬਣਾਇਆ ਉਸੇ ਤਰਾਂ ਪੰਜਾਬ ਦੇ ਖਿਡਾਰੀਆਂ ਨੇ ਵੀ ਇਸ ਵਾਰ ਮੈਡਲ ਜਿੱਤਣ ਵਿੱਚ ਆਪਣਾ ਪਿਛਲਾ ਰਿਕਾਰਡ ਤੋੜਿਆ ਹੈ ਜਿਸ ਦੀ ਵਜ੍ਹਾ ਪੰਜਾਬ ਸਰਕਾਰ ਨੇ ਪਹਿਲੀ ਵਾਰ ਖਿਡਾਰੀਆਂ ਨੂੰ ਮੁਕਾਬਲਿਆ ਦੀ ਤਿਆਰੀ ਲਈ ਅੱਠ ਅੱਠ ਲੱਖ ਰੁਪਏ ਦਿੱਤੇ ਗਏ ਸਨ ਅਤੇ ਹੁਣ ਗੋਲ੍ਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਇੱਕ ਇੱਕ ਕਰੋੜ ਰੁਪਏ ਅਤੇ ਸਿਲਵਰ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 75 ਲੱਖ ਰੁਪਏ ਇਨਾਮ ਰਾਸ਼ੀ ਦੇ ਤੌਰ ਉੱਤੇ ਦਿੱਤੇ ਜਾਣਗੇ ਅਤੇ ਇਸੇ ਸਕੀਮ ਤਹਿਤ ਸਿਫਤ ਨੂੰ ਦੋ ਮੈਡਲ ਜਿੱਤਣ ਕਾਰਨ ਪੋਂਣੇ ਦੋ ਲੱਖ ਰੁਪਏ ਇਨਾਮ ਰਾਸ਼ੀ ਦਿੱਤੀ ਜਵੇਗੀ।
ਇਹ ਵੀ ਪੜ੍ਹੋ: Asian games 2023: ਜਲੰਧਰ ਦੇ ਖਿਡਾਰੀ ਮਨਦੀਪ ਸਿੰਘ ਦੀ ਮਾਤਾ ਤੇ ਸਾਬਕਾ ਹਾਕੀ ਕੋਚ ਨੇ ਸੋਨ ਤਗਮਾ ਜਿੱਤਣ 'ਤੇ ਦਿੱਤੀ ਵਧਾਈ
ਇਸ ਮੌਕੇ ਸਿਫ਼ਤ ਸਮਰਾ ਨੇ ਵੀ ਖੁਸ਼ੀ ਜਾਹਰ ਕਰਦੇ ਕਿਹਾ ਕਿ ਉਸਦੀ ਜਿੱਤ ਉੱਤੇ ਜੋ ਇਨ੍ਹਾਂ ਮਾਣ ਸਤਿਕਾਰ ਮਿਲ ਰਿਹਾ ਉਸਨੂੰ ਲੈ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਹੋਇਆ ਹੈ ਕਿ ਮੇਰੀ ਜਿੱਤ ਵੇਲੇ ਖੁਦ ਖੇਡ ਮੰਤਰੀ ਪੰਜਾਬ ਵੱਲੋਂ ਫੋਨ ਕਾਲ ਕਰ ਵਧਾਈ ਦਿੱਤੀ ਗਈ। ਉਸਨੇ ਕਿਹਾ ਕਿ ਅਗਲੇ ਮੁਕਾਬਲਿਆ ਲਈ ਵੀ ਉਸਦੀ ਤਿਆਰੀ ਹੈ ਅਤੇ ਉਸਦਾ ਨਿਸ਼ਾਨਾ ਹੈ ਕਿ ਓਹ ਦੇਸ਼ ਲਈ ਫਿਰ ਤੋਂ ਗੋਲ੍ਡ ਮੈਡਲ ਹਾਸਿਲ ਕਰੇ।
ਇਹ ਵੀ ਪੜ੍ਹੋ:Punjab News: ਸਕਾਰਪੀਓ ਗੱਡੀ ਨੂੰ ਅਚਾਨਕ ਲੱਗੀ ਭਿਆਨਕ ਅੱਗ, ਕਾਰ ਸਵਾਰ ਬਾਲ- ਬਾਲ ਬਚੇ
(ਦੇਵਾ ਨੰਦ ਸ਼ਰਮਾ ਦੀ ਰਿਪੋਰਟ)