Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿਖੇ ਰਜਵਾਹੇ ਟੁੱਟਿਆ ਫਸਲਾਂ `ਚ ਭਰਿਆ ਪਾਣੀ
Mansa News: ਰਜਵਾਹਾ ਟੁੱਟਣ ਦੇ ਨਾਲ ਕਿਸਾਨਾਂ ਦੀ ਪੱਕੀ ਫਸਲ ਵਿਚ ਪਾਣੀ ਭਰ ਗਿਆ ਹੈ। ਕਿਸਾਨ ਨੂੰ ਡਰ ਸਤਾ ਰਿਹਾ ਹੈ ਕਿ ਉਨ੍ਹਾਂ ਦੀ ਫਸਲ ਹੁਣ ਪਾਣੀ ਵਿੱਚ ਡੁੱਬ ਜਾਵੇਗੀ ਅਤੇ ਝਾੜ ਘੱਟ ਜਾਵੇਗਾ।
Mansa News(ਕੁਲਦੀਪ ਧਾਲੀਵਾਲ): ਮਾਨਸਾ ਦੇ ਪਿੰਡ ਨੰਗਲ ਕਲਾਂ ਵਿਖੇ ਰਜਵਾਹਾ ਟੁੱਟਣ ਦੇ ਕਾਰਨ ਕਿਸਾਨਾਂ ਦੀ ਪੱਕੀ ਝੋਨੇ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ ਹੈ। ਕਿਸਾਨਾਂ ਵੱਲੋਂ ਰਜਵਾਹੇ ਵਿੱਚ ਪਈ ਦਰਾਰ ਨੂੰ ਬੰਦ ਕਰਨ ਦੀ ਜੱਦੋ-ਜਹਿਦ ਕੀਤੀ ਜਾ ਰਹੀ ਹੈ ਉਥੇ ਹੀ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੀ ਪੱਕੀ ਫਸਲ ਦਾ ਨੁਕਸਾਨ ਹੋਇਆ ਹੈ ਪਰ ਸਵੇਰ ਤੋਂ ਟੁੱਟੇ ਰਜਵਾਹੇ ਦੀ ਸਾਰ ਲੈਣ ਦੇ ਲਈ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ।
ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਝੋਨੇ ਦੀ ਕਟਾਈ ਸ਼ੁਰੂ ਕਰ ਦਿੱਤੀ ਗਈ ਸੀ ਪਰ ਹੁਣ ਪਾਣੀ ਭਰ ਜਾਣ ਕਾਰਨ ਜਿੱਥੇ ਝੋਨੇ ਦੀ ਕਟਾਈ ਲੇਟ ਹੋਵੇਗੀ। ਉਥੇ ਹੀ ਝੋਨੇ ਦੀ ਫਸਲ ਵੀ ਧਰਤੀ 'ਤੇ ਡਿੱਗ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਵੇਰ ਤੋਂ ਰਜਵਾਹੇ ਦੇ ਵਿੱਚ ਦਰਾਰ ਪਈ ਹੋਈ ਹੈ ਅਤੇ ਨਾ ਤਾਂ ਪਰ ਅਜੇ ਤੱਕ ਕੋਈ ਵੀ ਵਿਭਾਗ ਦਾ ਅਧਿਕਾਰੀ ਰਜਵਾਹੇ ਦੀ ਸਾਰ ਤੱਕ ਨਹੀਂ ਲੈਣ ਆਇਆ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਫਸਲ ਇਸ ਸਮੇਂ ਪੱਕੀ ਹੋਈ ਸੀ ਅਤੇ ਕੁਝ ਦਿਨਾਂ ਦੇ ਵਿੱਚ ਹੀ ਕਟਾਈ ਕਰਨੀ ਸ਼ੁਰੂ ਕਰਨੀ ਸੀ ਪਰ ਹੁਣ ਜਿੱਥੇ ਝੋਨੇ ਦੀ ਫਸਲ ਡਿੱਗ ਕੇ ਧਰਤੀ 'ਤੇ ਵਿਛ ਜਾਵੇਗੀ ਉਥੇ ਹੀ ਝਾੜ ਦੇ ਵਿੱਚ ਵੀ ਫਰਕ ਪਵੇਗਾ।
ਇਹ ਵੀ ਪੜ੍ਹੋ: Panchayat Elections: ਲੁਧਿਆਣਾ ਦੇ ਇਨ੍ਹਾਂ ਪਿੰਡਾਂ ਦੀ ਸਰਪੰਚੀ ਦੀ ਚੋਣ ਹੋਈ ਰੱਦ
ਕਿਸਾਨਾਂ ਨੇ ਦੋਸ਼ ਲਾਇਆ ਕਿ ਰਜਬਾਹੇ ਦੀ ਸਫਾਈ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਰਜਵਾਹੇ ਨਵਾਂ ਬਣਾਉਣ ਸਮੇਂ ਵਧੀਆ ਮਟੀਰੀਅਲ ਲਾਇਆ ਗਿਆ ਹੈ। ਜਿਸ ਕਾਰਨ ਰਜਬਾਹੇ ਦੇ ਵਿੱਚ ਦਰਾਰ ਪਈ ਹੈ ਅਤੇ ਅੱਜ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਹਨ ਉਨ੍ਹਾਂ ਕਿਹਾ ਕਿ ਸਰਕਾਰ ਦੇ ਅਧਿਕਾਰੀ ਤੁਰੰਤ ਕਿਸਾਨਾਂ ਦੀਆਂ ਫਸਲਾਂ ਦੀ ਸਾਰ ਲੈਣ ਫਿਲਹਾਲ ਕਿਸਾਨਾਂ ਵੱਲੋਂ ਰਜਵਾਹੇ ਨੂੰ ਜੱਦੋ-ਜਹਿਦ ਤੋਂ ਬਾਅਦ ਇੱਕ ਵਾਰ ਬੰਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Punjab By Election: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਅੱਜ ਜ਼ਿਮਨੀ ਚੋਣਾਂ ਦਾ ਹੋ ਸਕਦੈ ਐਲਾਨ, ਪ੍ਰੈੱਸ ਕਾਨਫਰੰਸ ਕਰੇਗਾ ਚੋਣ ਕਮਿਸ਼ਨ