Amritsar News: ਆਈਸਕ੍ਰੀਮ ਖਾਣ ਗਏ ਜੀਜੇ-ਸਾਲੇ `ਤੇ ਹਮਲਾ; ਹਥਿਆਰਬੰਦ ਨੌਜਵਾਨਾਂ ਨੇ ਕੀਤਾ ਜ਼ਖ਼ਮੀ
ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਅਧੀਨ ਆਉਂਦੇ ਇਲਾਕਾ ਫੋਰ ਐਸ ਚੌਕ ਉਤੇ ਘਰੋਂ ਆਈਸਕ੍ਰੀਮ ਖਾਣ ਜਾਣਾ ਜੀਜੇ-ਸਾਲੇ ਨੂੰ ਮਹਿੰਗਾ ਪੈ ਗਿਆ ਅਤੇ ਪੁਰਾਣੀ ਰੰਜ਼ਿਸ਼ ਦੇ ਚੱਲਦੇ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾ ਨਾਲ ਉਸ ਉਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਕਾਰਨ ਨੌਜਵਾਨ ਫਿਲਹਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਤੇ ਪੁਲਿਸ ਕੋਲੋਂ ਇਨਸਾਫ
Amritsar News(ਭਰਤ ਸ਼ਰਮਾ) : ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਅਧੀਨ ਆਉਂਦੇ ਇਲਾਕਾ ਫੋਰ ਐਸ ਚੌਕ ਉਤੇ ਘਰੋਂ ਆਈਸਕ੍ਰੀਮ ਖਾਣ ਜਾਣਾ ਜੀਜੇ-ਸਾਲੇ ਨੂੰ ਮਹਿੰਗਾ ਪੈ ਗਿਆ ਅਤੇ ਪੁਰਾਣੀ ਰੰਜ਼ਿਸ਼ ਦੇ ਚੱਲਦੇ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾ ਨਾਲ ਉਸ ਉਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਕਾਰਨ ਨੌਜਵਾਨ ਫਿਲਹਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਤੇ ਪੁਲਿਸ ਕੋਲੋਂ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਰਾਤ ਛੇਹਰਟਾ ਤੋਂ ਲਾਰੈਂਸ ਰੋਡ ਆਪਣੇ ਜੀਜੇ ਤੇ ਸਾਲੇ ਨਾਲ ਆਈਸਕ੍ਰੀਮ ਖਾਣ ਲਈ ਡੇਢ ਵਜੇ ਦੇ ਕਰੀਬ ਪਹੁੰਚਿਆ ਤੇ ਜਦੋਂ ਉਹ ਫੋਰ ਐਸ ਚੌਕ ਤੋਂ ਨਿਕਲ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਉਪਰ ਮੋਟਰਸਾਈਕਲ ਸਵਾਰ ਦੋ ਨੋਜਵਾਨਾਂ ਵੱਲੋ ਉਨ੍ਹਾਂ ਦੀ ਕਾਰ ਅੱਗੇ ਮੋਟਰਸਾਈਕਲ ਲਗਾ ਕੇ ਲੜਨ ਦੇ ਇਰਾਦੇ ਨਾਲ ਕਾਰ ਦੇ ਅੱਗੇ ਇੱਟ ਮਾਰੀ। ਉਹ ਅਜੇ ਸਾਰੇ ਮਾਮਲੇ ਨੂੰ ਸਮਝ ਸਕਦੇ ਪਿਛੋਂ ਕਾਰ ਵਿਚ ਛੇ ਸੱਤ ਬੰਦਿਆਂ ਵੱਲੋ ਉਨ੍ਹਾਂ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਹਮਲਾ ਪੁਰਾਣੀ ਰੰਜ਼ਿਸ ਦੀ ਵਜ੍ਹਾ ਨਾਲ ਹੋਇਆ ਹੈ ਕਿਉਂਕਿ ਬੀਤੇ ਦੋ ਸਾਲ ਪਹਿਲਾਂ ਉਹ ਜਿਸ ਹੋਟਲ ਵਿੱਚ ਨੌਕਰੀ ਕਰਦਾ ਸੀ ਉਸਦੇ ਮਾਲਕ ਤੇ ਬਾਊਂਸਰ ਨਾਲ ਉਸ ਦੀ ਬਣਦੀ ਨਹੀਂ ਸੀ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਹੋਟਲ ਵਿੱਚ ਹੋ ਰਹੇ ਗੈਰ ਕਾਨੂੰਨੀ ਕੰਮਾਂ ਦਾ ਖੁਲਾਸਾ ਨਾ ਕਰ ਦਵੇ ਤੇ ਉਨ੍ਹਾਂ ਵੱਲੋਂ ਉਸ ਉਤੇ ਰੰਜ਼ਿਸ਼ਨ ਹਮਲਾ ਕੀਤਾ ਗਿਆ ਹੈ। ਪੀੜਤਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਹੈ। ਉਧਰ ਪੁਲਿਸ ਜਾਂਚ ਅਧਿਕਾਰੀ ਦਾ ਇਸ ਬਾਬਤ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : India win world cup 2024: ਰੋਮਾਂਚ ਨਾਲ ਭਰੇ ਫਾਈਨਲ ਵਿੱਚ ਭਾਰਤ ਦੀ ਜਿੱਤ, ਦੱਖਣੀ ਅਫਰੀਕਾ ਨੂੰ 7 ਦੌੜਾ ਨਾਲ ਹਰਾਇਆ