Mohali News: ਗੈਂਗਸਟਰ ਵੱਲੋਂ ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਜਾਨੋਂ ਮਾਰਨ ਦੀ ਆਡੀਓ ਵਾਇਰਲ
Mohali News: ਗੈਂਗਸਟਰਾਂ ਵੱਲੋਂ ਲੋਕਾਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।
Mohali News: ਗੈਂਗਸਟਰਾਂ ਵੱਲੋਂ ਲੋਕਾਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਕ ਗੈਂਗਸਟਰ ਦੀ ਆਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਇੱਕ ਵੱਡੀ ਪੰਜਾਬੀ ਮਿਊਜ਼ਿਕ ਨਿਰਮਾਤਾ ਕੰਪਨੀ ਦੇ ਮਾਲਕ ਨੂੰ ਧਮਕੀਆਂ ਦਿੰਦਾ ਸੁਣਾਈ ਦੇ ਰਿਹਾ ਹੈ।
ਹਾਲਾਂਕਿ ਜ਼ੀ ਮੀਡੀਆ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਗੈਂਗਸਟਰ ਅਰਸ਼ ਡੱਲਾ ਦੇ ਕਰੀਬੀ ਸਾਥੀ ਜੰਟਾ ਖਰੜ ਵੱਲੋਂ ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਸਬੰਧੀ ਇੱਕ ਕਥਿਤ ਆਡੀਓ ਸਾਹਮਣੇ ਆਈ ਹੈ। ਆਡੀਓ ਕਰੀਬ 1.35 ਮਿੰਟ ਦੀ ਹੈ, ਜਿਸ ਵਿੱਚ ਵਿਅਕਤੀ ਖੁਦ ਨੂੰ ਜੰਟਾ ਖਰੜ ਦੱਸ ਰਿਹਾ ਹੈ। ਆਡੀਓ ਵਿੱਚ ਜੰਟਾ ਨੇ ਕਿਹਾ ਕਿ ਸਤਿ ਸ਼੍ਰੀ ਅਕਾਲ, ਮੈਂ ਜੰਟਾ ਖਰੜ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਹੀ ਸੀ ਜਿਸ ਨੇ ਜਸਵੰਤ ਸਿੰਘ ਗਿੱਲ ਦਾ ਕਤਲ ਕਰਵਾਇਆ ਸੀ।
ਉਸ ਨਾਲ ਸਾਡੀ ਪੁਰਾਣੀ ਦੁਸ਼ਮਣੀ ਸੀ, ਜਿਸ ਕਾਰਨ ਅਸੀਂ ਇਸ ਕਤਲ ਨੂੰ ਅੰਜਾਮ ਦਿੱਤਾ। ਹੁਣ ਜਸਵੰਤ ਸਿੰਘ ਨਾਲ ਸਾਡੀ ਦੁਸ਼ਮਣੀ ਖਤਮ ਹੋ ਗਈ ਹੈ। ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ ਹੈ। ਹੁਣ ਸਾਡੇ ਕੋਲ ਇੱਕ ਜਾਂ ਦੋ ਕੰਮ ਬਚੇ ਹਨ, ਜੋ ਜਲਦੀ ਹੀ ਪੂਰੇ ਕਰ ਲਏ ਜਾਣਗੇ। ਜਿਨ੍ਹਾਂ ਵਿੱਚੋਂ ਇਕ ਮਿਊਜ਼ਿਕ ਕੰਪਨੀ (ਗੀਤ ਐਮਪੀ-3) ਦੇ ਮਾਲਕ ਕੇਵੀ ਢਿੱਲੋਂ ਦਾ ਹੈ ਜਿਸ ਨੇ ਕਈ ਲੋਕਾਂ ਨਾਲ ਠੱਗੀ ਮਾਰੀ ਹੈ।
ਇਹ ਵੀ ਪੜ੍ਹੋ : Punjab Breaking Live Updates: ਨਵੇਂ ਚੁਣੇ ਗਏ ਪੰਚਾਂ ਦਾ ਅੱਜ ਹੋਵੇਗਾ ਸਹੁੰ ਚੁੱਕ ਸਮਾਗਮ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
ਕਈ ਲੋਕਾਂ ਨੂੰ ਪਰੇਸ਼ਾਨ ਵੀ ਕੀਤਾ ਗਿਆ। ਸਾਡਾ ਭਰਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਇਸ ਦਾ ਸ਼ਿਕਾਰ ਹੋ ਗਿਆ। ਜੰਟਾ ਨੇ ਅੱਗੇ ਕਿਹਾ ਕਿ ਉਸ ਨਾਲ ਘੁੰਮਣ ਵਾਲੇ ਦੋ ਚਾਰ ਗਾਇਕਾਂ ਨੂੰ ਕਿਤੇ ਹੋਰ ਕੰਮ ਮਿਲ ਜਾਵੇ ਤਾਂ ਚੰਗਾ ਹੋਵੇਗਾ। ਉਸ ਦੇ ਕਾਰਨ ਖੁਦ ਦਾ ਕੋਈ ਨੁਕਸਾਨ ਨਾ ਕਰਵਾ ਲੈਣ। ਆਡੀਓ ਵਿੱਚ ਜੰਟਾ ਨੇ ਕਿਹਾ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਵਾਈਆਂ ਸਨ।