ਬਿਮਲ ਸ਼ਰਮਾ/ ਸ੍ਰੀ ਆਨੰਦਪੁਰ ਸਾਹਿਬ: ਰਾਸ਼ਟਰ ਦਾ ਗੌਰਵ ਕਹੇ ਜਾਣ ਵਾਲੇ ਭਾਖੜਾ ਡੈਮ ਅਤੇ ਪੌਂਗ ਡੈਮ  ਬਣਨ ਤੋਂ ਬਾਅਦ ਬੀ. ਬੀ. ਐਮ. ਬੀ. ਹੋਂਦ ਵਿਚ ਆਇਆ। ਇਨ੍ਹਾਂ ਦੋਨਾਂ ਪ੍ਰੋਜੈਕਟਾਂ ਨੂੰ ਰਲਾ ਕੇ ਬੀਬੀਐੱਮਬੀ ਦਾ ਨਾਮ ਦਿੱਤਾ ਗਿਆ। ਬੀਬੀਐਮਬੀ ਯਾਨੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਸ ਬੋਰਡ ਦੇ ਅਧੀਨ ਹੀ ਇਨ੍ਹਾਂ ਦੋਨਾਂ ਡੈਮਾਂ ਦਾ ਪ੍ਰਬੰਧਨ ਚੱਲ ਰਿਹਾ ਹੈ। ਬੀਬੀਐੱਮਬੀ ਵਿਚ ਭਾਖੜਾ ਡੈਮ ਪੌਂਗ ਡੈਮ ਦੇ ਨਾਲ ਨਾਲ ਗੰਗੂਵਾਲ ਪਾਵਰ ਹਾਊਸ ਕੋਟਲਾ ਪਾਵਰ ਹਾਊਸ  ਹਿਮਾਚਲ ਵਿਚ ਵੀ ਸਲਾਪੜ ਸਹਿਤ ਕਈ ਪ੍ਰੋਜੈਕਟ ਅੱਜ ਬੀਬੀਐੱਮਬੀ ਦੇ ਅਧੀਨ ਚੱਲ ਰਹੇ ਹਨ।


COMMERCIAL BREAK
SCROLL TO CONTINUE READING

 


ਅੱਜ ਅਸੀਂ ਬੀਬੀਐਮਬੀ ਦੀ ਗੱਲ ਇਸ ਲਈ ਕਰ ਰਹੇ ਹਾਂ ਕਿਉਂਕਿ ਬੀਬੀਐੱਮਬੀ  ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਜਦੋਂ ਪ੍ਰਬੰਧਨ ਬੋਰਡ ਬਣਿਆ ਸੀ। 25000 ਦੇ ਕਰੀਬ ਸੀ  ਅਤੇ ਬੀਬੀਐਮਬੀ ਦੇ ਪ੍ਰਾਜੈਕਟਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਰਿਹਾਇਸ਼ ਲਈ ਜਿੱਥੇ ਜਿੱਥੇ ਬੀਬੀਐਮਬੀ ਦੇ ਪ੍ਰੋਜੈਕਟ ਹਨ  ਉਨ੍ਹਾਂ ਦੇ ਰਹਿਣ ਲਈ ਕੁਆਰਟਰ ਬਣਾਏ ਗਏ ਸਨ। ਮਗਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮੁਲਾਜ਼ਮ ਰਿਟਾਇਰ ਹੁੰਦੇ ਗਏ ਤੇ ਨਵੇਂ ਮੁਲਾਜ਼ਮਾਂ ਦੀ ਭਰਤੀ ਨਹੀਂ ਹੋ ਰਹੀ ਹੈ ਜਿਸ ਕਾਰਨ ਰਿਟਾਇਰ ਮੁਲਾਜ਼ਮ ਜਿਹੜੇ ਕੁਆਰਟਰ ਖਾਲੀ ਕਰਕੇ ਜਾ ਰਹੇ ਹਨ ਉਹ ਹੁਣ ਖੰਡਰ ਬਣਦੇ ਜਾ ਰਹੇ ਹਨ ਤੇ ਅਸਮਾਜਿਕ ਤੱਤਾਂ ਅਤੇ ਨਸ਼ੇੜੀਆਂ ਦਾ ਅੱਡਾ ਬਣਦੇ ਜਾ ਰਹੇ ਹਨ। ਪ੍ਰੋਜੈਕਟ ਸ਼ੁਰੂ ਹੋਣ ਵੇਲੇ ਜਿਹੜੇ ਮੁਲਾਜ਼ਮਾਂ ਦੀ ਗਿਣਤੀ ਲਗਪਗ 25000 ਦੇ ਕਰੀਬ ਸੀ ਅੱਜ ਇਸ ਪ੍ਰਾਜੈਕਟ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਲਗਪਗ 6700 ਰਹਿ ਗਈ ਹੈ। ਸਥਾਨਕ ਵਾਸੀਆਂ ਅਤੇ ਬੀਬੀਐੱਮਬੀ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬੀਬੀਐਮਬੀ ਮੁਲਾਜ਼ਮਾਂ ਦੀ ਭਰਤੀ ਕਰੇ ਤਾਂ ਜੋ ਇਨ੍ਹਾਂ ਕੁਆਰਟਰਾਂ ਵਿਚ ਲੋਕਾਂ ਦੀ ਚਹਿਲ ਪਹਿਲ ਵਧੇ ਅਤੇ ਇਨ੍ਹਾਂ ਕੁਆਰਟਰਾਂ ਦੀ ਹਾਲਤ ਸੁਧਰੇ  ਨਹੀਂ  ਤਾਂ ਹੋਰਨਾਂ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇਹ ਲੀਜ਼ 'ਤੇ ਦੇ ਦਿੱਤੇ ਜਾਣ।


 


ਇਨ੍ਹਾਂ ਖੰਡਰ ਹੋ ਚੁੱਕੇ ਕੁਆਰਟਰਾਂ ਵਿਚ ਕਦੇ ਬੜੀ ਚਹਿਲ ਪਹਿਲ ਹੁੰਦੀ ਸੀ ਤੇ ਸਥਾਨਕ ਦੁਕਾਨਦਾਰਾਂ ਦਾ ਕਾਰੋਬਾਰ ਵੀ ਬੀਬੀਐਮਬੀ ਦੇ ਮੁਲਾਜ਼ਮਾਂ 'ਤੇ ਕਾਫ਼ੀ ਨਿਰਭਰ ਕਰਦਾ ਹੈ । ਮੁਲਾਜ਼ਮ ਇੱਥੋਂ ਰਿਟਾਇਰ ਹੋ ਕੇ ਜਾਂਦੇ ਰਹੇ ਅਤੇ ਦੁਕਾਨਦਾਰਾਂ ਦਾ ਵਪਾਰ ਵੀ ਘਟਦਾ ਰਿਹਾ। ਨੰਗਲ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਉਜਾੜ ਵੱਲ ਵਧਦਾ ਜਾ ਰਿਹਾ ਹੈ।


 


ਜਦੋਂ ਇਸ ਬਾਰੇ ਬੀਬੀਐਮਬੀ ਦੇ ਚੇਅਰਮੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀ ਬੀ ਐਮ ਬੀ ਕੋਲ ਸਟੇਟ ਕੋਟਾ ਹੁੰਦਾ ਹੈ। ਸਾਡੇ ਕੋਲ ਭਰਤੀ ਕਰਨ ਦੀ ਪਾਵਰ ਨਹੀਂ ਹੈ ਕਈ ਸਪੇਸਲਾਈਜ਼ਡ ਪੋਸਟਾ ਹੁੰਦੀਆਂ ਹਨ । ਉਹਨਾਂ ਲਈ ਸਾਨੂੰ ਬੰਦੇ ਨਹੀਂ ਮਿਲਦੇ ਜਲਦ ਹੀ ਅਸੀਂ ਰੇਕਰੂਟ ਕਰਾਂਗੇ। ਜਦੋਂ ਨਵੇਂ ਮੁਲਜ਼ਿਮ ਭਰਤੀ ਕਰਾਂਗੇ  ਸਾਨੂੰ ਹੋਰ ਕੁਆਰਟਰ ਬਣਾਉਣੇ ਪੈਣਗੇ ਇਹ ਕੁਆਰਟਰ ਘੱਟ ਪੈਣਗੇ।