Sufi singer Kanwar Grewal: ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਸ਼ਾਮ-ਏ-ਸੂਫ਼ੀਆਨਾ `ਚ ਕੰਵਰ ਗਰੇਵਾਲ ਨੇ ਬੰਨ੍ਹਿਆ ਸਮਾਂ
Baba Sheikh Farid Sufi mela: ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਸ਼ਾਮ-ਏ-ਸੂਫ਼ੀਆਨਾ `ਚ ਕੰਵਰ ਗਰੇਵਾਲ ਨੇ ਸਮਾਂ ਬੰਨ੍ਹਿਆ ਹੈ। ਇਸ ਦੌਰਾਨ ਤਰਕਸ਼ੀਲ ਸੁਸਾਇਟੀ ਵੱਲੋਂ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਦੌਰਾਨ 18ਵਾਂ ਤਰਕਸ਼ੀਲ ਨਾਟਕ ਮੇਲਾ ਫਿਰੋਜ਼ਪੁਰ ਰੋਡ ਫਰੀਦਕੋਟ ਦੀ ਨਵੀਂ ਦਾਣਾ ਮੰਡੀ ਵਿੱਚ ਤਰਕਸ਼ੀਲ ਨਾਟਕ ਮੇਲਾ ਕਰਵਾਇਆ ਗਿਆ ਹੈ।
Sufi singer Kanwar Grewal: ਬਾਬਾ ਫਰੀਦ ਆਗਮਨ ਪੁਰਬ ਮੌਕੇ (Baba Sheikh Farid Sufi mela) ਸੂਫੀਆਨਾ ਸ਼ਾਮ ਤਹਿਤ ਸੂਫੀ ਗਾਇਕ ਕੰਵਰ ਗਰੇਵਾਲ ਵੱਲੋਂ ਕੀਤੀ ਗਈ ਪੇਸ਼ਕਾਰੀ ਨੇ ਰੰਗ ਬੰਨੇ । ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਸੂਫੀਆਨਾ ਸ਼ਾਮ ਦਾ ਅਨੰਦ ਮਾਣਿਆ। ਹਰ ਸਾਲ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਚੱਲਣ ਵਾਲੇ ਪੰਜ ਰੋਜ਼ਾ ਮੇਲੇ ਦੋਰਾਣ ਜਿੱਥੇ ਧਰਮਿਕ ਮੁਕਾਬਲੇ ਖੇਡ ਮੁਕਾਬਲੇ,ਕਥਾ ਕੀਰਤਨ, ਲੋਕ ਨਾਚ ਮੁਕਾਬਲੇ,ਨਾਟਕ ਆਦਿ ਕਰਵਾਏ ਜਾਂਦੇ ਹਨ।
ਉਥੇ ਮੇਲੇ ਦੇ ਚੌਥੇ ਦਿਨ ਇੱਕ ਸੂਫੀਆਨਾ ਸ਼ਾਮ ਕਰਵਾਈ ਜਾਂਦੀ ਹੈ ਜਿਸ ਵਿੱਚ ਕੋਈ ਨਾਮੀ ਕਲਾਕਾਰ ਨੂੰ ਸੱਦਾ ਦਿੱਤਾ ਜਾਂਦਾ ਹੈ। ਇਸ ਵਾਰ ਦੇ ਮੇਲੇ ਦੀ ਸੂਫੀਆਨਾ ਸ਼ਾਂਮ ਦੋਰਾਣਾ ਸੂਫੀ ਗਾਇਕ ਕੰਵਰ ਗਰੇਵਾਲ ਨੇ ਹਿੱਸਾ ਲਿਆ ਜਿਨ੍ਹਾਂ ਵੱਲੋਂ ਆਪਣੇ ਸੂਫੀ ਗਾਇਕੀ ਦੇ ਰੰਗ ਬਿਖੇਰੇ ਨਾਲ ਹੀ ਬਾਬਾ ਫਰੀਦ ਜੀ ਦੇ ਸ਼ਲੋਕ ਉਚਾਰਨ ਕੀਤੇ ਜਿਸ ਮੌਕੇ ਲੋਕ ਮੰਤਰਮੁਗਦ ਹੋ ਮੇਲੇ (Baba Sheikh Farid Sufi mela) ਦਾ ਅਨੰਦ ਲੈਂਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ: Gurdaspur News: ਪਿੰਡ ਅਠਵਾਲ ਦੇ ਇੱਕ NRI ਨੇ ਆਤਮ ਹੱਤਿਆ ਕਰਨ ਦੀ ਦਿੱਤੀ ਚੇਤਾਵਨੀ! ਪਿੰਡ ਦੇ ਸਰਪੰਚ ਤੇ ਪੁਲਿਸ ਉਪਰ ਲਗਾਏ ਆਰੋਪ
ਉਧਰ ਅੱਜ ਮੇਲੇ ਦੇ ਆਖਰੀ ਦਿਨ ਕੱਢੇ ਜਾਣ ਵਾਲੇ ਨਗਰ ਕੀਰਤਨ ਨੂੰ ਲੈ ਕੇ ਪੁਲਿਸ ਕਾਫੀ ਸਤਰਕ ਨਜ਼ਰ ਆ ਰਹੀ ਹੈ। ਇਸ ਮੌਕੇ ਖੁਦ ਐਸਐਸਪੀ ਪ੍ਰਗਿਆ ਜੈਨ ਵੱਲੋਂ ਸੜਕਾਂ ਤੇ ਨਿੱਕਲ ਸੁਰਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਬਾਬਾ ਫਰੀਦ ਜੀ ਦੇ ਆਗਮਨ ਪੂਰਵ ਦੇ ਆਖਰੀ ਦਿਨ ਕੱਢੇ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਜਿਸ ਚ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਸ਼ਾਮਿਲ ਹੁੰਦੇ ਹਨ ਉਸ ਮੋਕੇ ਸੁਰੱਖਿਆ ਨੂੰ ਲੈਕੇ ਪੁਲਿਸ ਪੱਬਾਂ ਭਾਰ, ਖੁਦ ਐਸਐਸਪੀ ਪ੍ਰਗਿਆ ਜੈਨ ਲੈ ਰਹੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ,1300 ਤੋਂ ਜਿਆਦਾ ਮੁਲਾਜ਼ਮ ਸੁਰੱਖਿਆ ਚ ਤੈਨਾਤ,ਹੈਵੀ ਵਹੀਕਲਾਂ ਲਈ ਰੂਟ ਕੀਤੇ ਬਦਲਵੇਂ।ਅਮਨ ਅਮਾਨ ਨਾਲ ਨਿੱਬੜੇਗਾ ਬਾਬਾ ਫਰੀਦ ਜੀ ਮੇਲਾ ਇਹ ਦਾਅਵਾ ਕਰਦੇ ਨਜ਼ਰ ਆਏ ਐਸਐਸਪੀ ਪ੍ਰਿਗਿਆ ਜੈਨ।
ਇਹ ਵੀ ਪੜ੍ਹੋ: Holiday News: ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਭਲਕੇ ਲਈ ਛੁੱਟੀ ਦਾ ਐਲਾਨ
ਉਨ੍ਹਾਂ ਕਿਹਾ ਕਿ ਥਾਂ- ਥਾਂ ਉੱਤੇ ਨਾਕੇਬੰਦੀ ਕੀਤੀ ਗਈ ਹੈ ਅਤੇ ਹਰ ਇੱਕ ਕਿਲੋਮੀਟਰ ਤੇ ਸੀਸੀਟੀਵੀ ਕੈਮਰੇ ਰਹੀ ਨਿਗਰਾਨੀ ਰੱਖੀ ਜਾ ਰਹਿ ਹੈ ਉਥੇ ਮੋਬਾਇਲ ਸੀਸੀਟੀਵੀ ਵੇਂਨ ਚੱਪੇ ਚੱਪੇ ਤੇ ਨਜ਼ਰ ਰਖੇਗੀ। ਨਗਰ ਕੀਰਤਨ ਵਾਲੇ ਰੂਟ ਤੇ ਕਰੀਬ 1300 ਮੁਲਾਜ਼ਮ ਤੈਨਾਤ ਕੀਤੇ ਗਏ ਹਨ ਅਤੇ ਹੈਵੀ ਵ੍ਹਹੇਕਲਾ ਲਈ 13 ਰੂਟ ਡਾਈਵਰਜ਼ਨ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਲੋਕਲ ਪੁਲਿਸ ਅਤੇ ਬਾਹਰੋਂ ਆਈ ਪੁਲਿਸ ਦੇ ਸਹਿਯੋਗ ਨਾਲ ਬਹੁਤ ਹੀ ਸ਼ਾਂਤੀ ਪੂਰਵਕ ਇਹ ਮੇਲਾ ਨੇਪਰੇ ਚੜਿਆ ਜਾ ਰਿਹਾ ਹੈ।
CM ਭਗਵੰਤ ਮਾਨ ਦਾ ਟਵੀਟ
CM ਭਗਵੰਤ ਮਾਨ ਨੇ ਟਵੀਟ ਕੀਤਾ ਹੈ ਕਿ ਬੰਦਗੀ ਦੇ ਮੁਜੱਸਮੇ, ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ... ਫ਼ਰੀਦ ਜੀ ਦੀ ਰਚੀ ਬਾਣੀ ਮਨੁੱਖਤਾ ਅੰਦਰ ਭਗਤੀ ਭਾਵਨਾ ਦਾ ਪ੍ਰਸਾਰ ਕਰਦੀ ਹੋਈ ਮਾਨਵਤਾ ਦੇ ਭਲੇ ਦੀ ਸਿੱਖਿਆ ਦਿੰਦੀ ਹੈ..