Gurdaspur News:ਪਿੰਡ ਅਠਵਾਲ ਦੇ ਇੱਕ NRI ਨੇ ਆਤਮ ਹੱਤਿਆ ਕਰਨ ਦੀ ਦਿੱਤੀ ਚੇਤਾਵਨੀ! ਪਿੰਡ ਦੇ ਸਰਪੰਚ ਤੇ ਪੁਲਿਸ ਉਪਰ ਲਗਾਏ ਆਰੋਪ
Trending Photos
Gurdaspur News/ਅਵਤਾਰ ਸਿੰਘ: ਪਿੰਡ ਅਠਵਾਲ ਵਿੱਚ ਇੱਕ ਐਨਆਰਆਈ ਗੁਰਦੀਪ ਸਿੰਘ ਵਿਦੇਸ਼ ਤੋਂ ਵਾਪਿਸ ਆਉਣ ਤੋਂ ਬਾਅਦ ਪਿੰਡ ਵਿੱਚ ਆਪਣਾ ਘਰ ਤਿਆਰ ਕਰ ਰਿਹਾ ਹੈ ਅਤੇ ਘਰ ਦੇ ਬਾਹਰ ਵੱਡਾ ਗੇਟ ਲਵਾ ਰਿਹਾ ਹੈ ਐਨਆਰਆਈ ਨੇ ਆਰੋਪ ਲਗਾਇਆ ਕਿ ਪਿੰਡ ਦਾ ਸਰਪੰਚ ਜੋ ਕਿ ਉਹਨਾਂ ਦਾ ਰਿਸ਼ਤੇਦਾਰ ਵੀ ਲੱਗਦਾ ਹੈ ਜਾਣ ਬੁਝ ਕੇ ਪੁਲਿਸ ਨੂੰ ਝੂਠੀਆਂ ਸ਼ਿਕਾਇਤਾਂ ਕਰਕੇ ਉਸਦਾ ਗੇਟ ਲੱਗਣ ਤੋਂ ਰੋਕ ਰਿਹਾ ਹੈ ਅਤੇ ਪੁਲਿਸ ਵੀ ਸਰਪੰਚ ਦੇ ਕਹਿਣ ਤੇ ਉਸ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਜਦਕਿ ਘਰ ਅਤੇ ਗੇਟ ਆਪਣੀ ਮਾਲਕੀ ਜਮੀਨ ਦੇ ਵਿੱਚ ਬਣਾ ਰਿਹਾਂ ਹੈ ਦੂੱਜੇ ਪਾਸੇ ਪਿੰਡ ਦੇ ਸਰਪੰਚ ਮੰਗਲਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਉਹਨਾ ਦੀ ਸਾਂਝੀ ਜਮੀਨ ਹੈ ਜਿਸ ਵਿੱਚ ਉਸਦਾ ਰਿਸ਼ਤੇਦਾਰ ਗੇਟ ਲਗਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਲਈ ਪੁਲਿਸ ਨੇ ਦੋਨਾਂ ਧਿਰਾਂ ਨੂੰ ਕਾਗਜ਼ਾਤ ਵਿਖਾਉਣ ਦੇ ਲਈ ਕਿਹਾ ਅਤੇ ਕੰਮ ਨੂੰ ਰੋਕ ਦਿੱਤਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨਆਰਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਓਸਦਾ ਸਾਰਾ ਪਰਿਵਾਰ ਵਿਦੇਸ਼ ਰਹਿੰਦਾ ਹੈ ਅਤੇ ਉਹ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਇਆ ਹੈ ਅਤੇ ਆਪਣੀ ਜਮੀਨ ਵਿੱਚ ਘਰ ਬਣਾ ਰਿਹਾ ਹੈ ਅਤੇ ਘਰ ਦੇ ਬਾਹਰ ਗੇਟ ਲਗਾ ਰਿਹਾ ਹੈ। ਪਰ ਪਿੰਡ ਦਾ ਸਰਪੰਚ ਮੰਗਲਜੀਤ ਸਿੰਘ ਜੋ ਕਿ ਉਸਦਾ ਰਿਸ਼ਤੇਦਾਰ ਵੀ ਲੱਗਦਾ ਹੈ ਜਾਣ ਬੁਝ ਕੇ ਪੁਲਿਸ ਦੀ ਸਹਾਇਤਾ ਨਾਲ ਉਸਦੇ ਗੇਟ ਨੂੰ ਰੋਕ ਰਿਹਾ ਹੈ ਅਤੇ ਉਸਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਉਸਨੇ ਕਿਹਾ ਕਿ ਵੰਡ ਤੋਂ ਬਾਅਦ ਇਹ ਜਮੀਨ ਉਸਦੇ ਹਿੱਸੇ ਆਉਂਦੀ ਹੈ ਇਸ ਕਰਕੇ ਉਹ ਜਮੀਨ ਵਿੱਚ ਆਪਣਾ ਘਰ ਬਣਾ ਰਿਹਾ ਹੈ। ਸਰਪੰਚ ਦੇ ਕੋਲੋਂ ਇਸਦਾ ਕੋਈ ਸਟੇ ਵੀ ਨਹੀਂ ਹੈ ਪਰ ਪੁਲਿਸ ਨੂੰ ਝੂਠੀਆਂ ਸ਼ਿਕਾਇਤਾਂ ਕਰਕੇ ਉਸਦਾ ਕੰਮ ਰੋਕਿਆ ਜਾ ਰਿਹਾ ਤੇ ਉਸਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਸਨੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਮੰਗ ਕੀਤੀ ਹੈ ਕਿ ਇਸ ਸਰਪੰਚ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਚਿਤਾਵਣੀ ਦਿੱਤੀ ਕਿ ਜੇਕਰ ਸਰਪੰਚ ਅਤੇ ਪੁਲਿਸ ਉਸ ਨੂੰ ਪਰੇਸ਼ਾਨ ਕਰਨ ਤੋਂ ਨਾ ਹਟੀ ਤਾਂ ਉਹ ਘਰ ਦੇ ਬਾਹਰ ਹੀ ਆਤਮਹੱਤਿਆ ਕਰ ਲਵੇਗਾ ਜਿਸਦੀ ਜਿੰਮੇਵਾਰ ਸੇਖਵਾਂ ਥਾਣੇ ਦੀ ਪੁਲਿਸ ਅਤੇ ਪਿੰਡ ਦਾ ਸਰਪੰਚ ਹੋਵੇਗਾ।
ਇਹ ਵੀ ਪੜ੍ਹੋ: Punjab Cabinet Reshuffle: ਅੱਜ ਪੰਜਾਬ ਕੈਬਨਿਟ ਦਾ ਹੋਵੇਗਾ ਵਿਸਥਾਰ, ਜਾਣੋ ਕਿਹੜੇ ਨਵੇਂ ਚਿਹਰੇ ਹੋਣਗੇ ਸ਼ਾਮਲ
ਦੂਜੇ ਪਾਸੇ ਪਿੰਡ ਦੇ ਸਰਪੰਚ ਮੰਗਲਜੀਤ ਸਿੰਘ ਨੇ ਸਾਰੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਐਨਆਰਆਈ ਗੁਰਦੀਪ ਸਿੰਘ ਉਹਨਾਂ ਦਾ ਰਿਸ਼ਤੇਦਾਰ ਲੱਗਦਾ ਹੈ ਅਤੇ ਇਹ ਉਹਨਾਂ ਦੀ ਸਾਂਝੀ ਜਮੀਨ ਹੈ। ਜਿਸ ਵਿੱਚ ਸਿਰਫ ਉਹ ਖੇਤੀ ਕਰ ਸਕਦਾ ਹੈ ਇੱਸ ਜ਼ਮੀਨ ਵਿੱਚ ਉਹ ਘਰ ਨਹੀਂ ਬਣਾ ਸਕਦਾ ਪਰ ਐਨਆਰਆਈ ਘਰ ਬਣਾ ਕੇ ਗੇਟ ਲਗਾ ਕੇ ਇਸ ਜਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਜਿਸ ਕਰਕੇ ਉਸਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਇਸ ਕੰਮ ਨੂੰ ਰੁਕਵਾਇਆ ਹੈ ਉਸਨੇ ਕਿਹਾ ਕਿ ਐਨਆਰਆਈ ਗੁਰਦੀਪ ਸਿੰਘ ਨੇ ਜ਼ਮੀਨ ਦੀ ਤਕਸੀਮ ਦਾ ਕੇਸ ਲਗਾਇਆ ਹੋਇਆ ਹੈ ਤਕਸੀਮ ਹੋਣ ਤੋਂ ਬਾਅਦ ਉਹ ਇਸ ਜਗ੍ਹਾ ਤੇ ਕੁਛ ਵੀ ਕਰ ਸਕਦਾ ਹੈ ਪਰ ਤਕਸੀਮ ਹੋਣ ਤੋਂ ਪਹਿਲਾਂ ਉਹ ਐਨਆਰਆਈ ਨੂੰ ਕੋਈ ਕੰਮ ਨਹੀਂ ਕਰਨ ਦੇਵੇਗਾ ਉਸਨੇ ਕਿਹਾ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੇ ਪੁਲਿਸ ਸਿਰਫ ਝਗੜਾ ਰੁਕਵਾਉਣ ਦੇ ਲਈ ਆਈ ਸੀ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੋਨਾਂ ਧਿਰਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਅਤੇ ਦੋਨਾਂ ਧਿਰਾਂ ਨੂੰ ਕਾਗਜਾਤ ਸਮੇਤ ਥਾਣੇ ਬੁਲਾਇਆ ਗਿਆ ਹੈ ਕਾਗਜਾਤ ਚੈੱਕ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਪੁਲਿਸ ਪਿੰਡ ਵਿੱਚ ਸਿਰਫ ਝਗੜਾ ਰੁਕਵਾਉਣ ਦੇ ਲਈ ਗਈ ਸੀ ਉਹਨਾਂ ਨੇ ਗੇਟ ਰਹੇ ਚਲਦੇ ਕੰਮ ਨੂੰ ਨਹੀਂ ਰੁਕਵਾਇਆ।
ਇਹ ਵੀ ਪੜ੍ਹੋ: Punjab Breaking Live Updates: ਅੱਜ ਪੰਜਾਬ ਕੈਬਨਿਟ ਦਾ ਹੋਵੇਗਾ ਵਿਸਥਾਰ! ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ