Ludhiana News: ਰਾਜਾ ਵੜਿੰਗ ਦੇ ਹੱਕ `ਚ ਬੈਂਸ ਭਰਾਵਾਂ ਨੇ ਕੀਤਾ ਇੱਕਠ, ਬਿੱਟੂ ਜੋ ਮਰਜੀ ਕਰਨ ਲੈਣ ਜਿੱਤੇ ਨਹੀਂ- ਵੜਿੰਗ
ਲੁਧਿਆਣਾ ਲੋਕ ਸਭਾ ਤੋਂ ਕਾਂਗਰਸ ਦੇ ਚੋਣ ਲੜ ਰਹੇ ਉਮੀਦਵਾਰ ਦੇ ਹੱਕ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ ਬੈਂਸ ਭਰਾਵਾਂ ਨੇ ਵੱਡਾ ਚੋਣ ਜਲਸਾ ਕੀਤਾ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬੈਂਸ ਭਰਾਵਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਉਹਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕ
Ludhiana News: ਲੁਧਿਆਣਾ ਲੋਕ ਸਭਾ ਤੋਂ ਕਾਂਗਰਸ ਦੇ ਚੋਣ ਲੜ ਰਹੇ ਉਮੀਦਵਾਰ ਦੇ ਹੱਕ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ ਬੈਂਸ ਭਰਾਵਾਂ ਨੇ ਵੱਡਾ ਚੋਣ ਜਲਸਾ ਕੀਤਾ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬੈਂਸ ਭਰਾਵਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਉਹਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਬਹੁਤ ਸਾਰੇ ਲੋਕਾਂ ਨੂੰ ਸੀ.ਆਰ.ਆਰ.ਪੀ.ਐਫ ਸਿਕਿਉਰਟੀ ਆਫਰ ਕੀਤੀ ਹੈ। ਜਿਹੜੇ ਮੇਰੇ ਛੋਟੇ-ਵੱਡੇ ਭਰਾ ਨੇ ਬਹੁਤ ਸਾਰਿਆਂ ਨੇ ਸਿਕਿਉਰਟੀ ਲੈ ਵੀ ਲਈ ਅਤੇ ਬਹੁਤ ਸਾਰੇ ਨਾ ਵੀ ਕਰ ਦਿੱਤੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਵਿਚ ਬਹੁਤ ਘਟੀਆ ਰਾਜਨੀਤੀ ਕੀਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਸਾਰੇ ਲੀਡਰਾਂ ਨੂੰ Z ਪਲੱਸ ਸਿਕਿਉਰਟੀ ਵੀ ਦਿਵਾ ਦੇਣ। ਪਰ ਹੁਣ ਲੁਧਿਆਣਾ ਲੋਕਾਂ ਨੇ ਆਪਣਾ ਮਨ ਬਣਾ ਲਿਆ। ਉਹ ਜਿਸ ਨੂੰ ਮਰਜ਼ੀ ਜਿਤਾ ਦੇਣ ਪਰ ਰਵਨੀਤ ਸਿੰਘ ਬਿੱਟੂ ਨੂੰ ਨਹੀਂ ਜਿਤਾਉਣਗੇ। ਉਨ੍ਹਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਜਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਉਨ੍ਹਾਂ ਗੱਲਾਂ ਦਾ ਕੋਈ ਮਤਲਬ ਨਹੀ ਹੁੰਦਾ।
ਇਹ ਵੀ ਪੜ੍ਹੋ: Faridkot News: ਕਿਸਾਨਾਂ ਨੇ ਕੀਤਾ ਹੰਸ ਰਾਜ ਹੰਸ ਦਾ ਵਿਰੋਧ, ਬੋਲ- 2 ਜੂਨ ਤੋਂ ਬਾਅਦ ਦੇਖਾਂਗੇ ਕੌਣ ਖੱਬੀ ਖਾਨ ਖੰਘਦਾ ਮੇੇਰੇ ਅੱਗੇ
ਪਰਮਿੰਦਰ ਸਿੰਘ ਲਾਪਰਾਂ ਦੇ ਪਾਰਟੀ ਛੱਡਣ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਉਹਨਾਂ ਦੇ ਪਿਤਾ ਗੁਰਦੇਵ ਸਿੰਘ ਲਾਪਰਾਂ ਸਵੇਰ ਤੋਂ ਉਹਨਾਂ ਦੇ ਨਾਲ ਚੋਣ ਕਪੇਨ ਕਰਵਾ ਰਹੇ ਹਨ ਗੁਰਦੀਪ ਸਿੰਘ ਜੋ ਕਿ ਲੰਮੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਨੇ ਅੱਜ ਵੀ ਉਹਨਾਂ ਨਾਲ ਸੀ ਇਹ ਕਿਸੇ ਦਾ ਪਾਰਟੀ ਛੱਡਣ ਦਾ ਆਪਣਾ ਨਿੱਜੀ ਫੈਸਲਾ ਹੋ ਸਕਦਾ। ਚੋਣਾਂ ਆਉਂਦੀਆ ਹਨ ਤਾਂ ਇਸ ਤਰ੍ਹਾਂ ਲੋਕ ਦਾ ਆਉਣਾ ਜਾਣਾ ਲਗਿਆ ਰਹਿੰਦਾ ਹੈ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ