Balkaur Sidhu: ਪੁੱਤ ਨੂੰ ਇਨਸਾਫ਼ ਲਈ ਬਲਕੌਰ ਸਿੰਘ ਸਿੱਧੂ ਨੇ ਚੁੱਕਿਆ ਵੱਖਰਾ ਕਦਮ
Balkaur Sidhu: ਬਲਕੌਰ ਸਿੰਘ ਨੇ ਆਪਣੇ ਪੁੱਤ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਹੁਣ ਵੱਖਰਾ ਕਦਮ ਪੁੱਟਿਆ ਹੈ।
Balkaur Sidhu: ਸਿੱਧੂ ਮੂਸੇਵਾਲਾ ਦੇ ਪਿਤਾ ਸਿੰਘ ਨੇ ਹੁਣ ਇੱਕ ਅਜਿਹਾ ਕੁੜਤਾ ਸਿਲਾਈ ਕਰਵਾਇਆ ਹੈ ਜਿਸ ਦੇ ਉੱਪਰ ਸਿੱਧੂ ਵਾਲਾ ਕਤਲ ਕੀਤੇ ਜਾਣ ਵਾਲੀ ਥਾਂ ਤੇ ਉਸਦੀ ਹਵੇਲੀ ਦੀਆਂ ਤਸਵੀਰਾਂ ਉਕਰੀਆਂ ਹਨ ਅਤੇ ਇਸ ਦੇ ਨਾਲ ਹੀ ਜਸਟਿਸ ਫਾਰ ਸਿੱਧੂ ਮੂਸੇਵਾਲਾ ਵਾਲਾ ਲਿਖਿਆ ਹੈ। ਸਿੱਧੂ ਦੀ ਜਨਮ ਮਿਤੀ 1993 ਤੇ ਮੌਤ ਦੀ ਤਾਰੀਕ 29 ਮਈ 2022 ਵੀ ਲਿਖਿਆ ਹੈ।
ਐਤਵਾਰ ਦੇ ਦਿਨ ਦੇਸ਼ਾਂ-ਵਿਦੇਸ਼ਾਂ ਵਿਚੋਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਮੂਸਾ ਪਿੰਡ ਵਿੱਚ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਦੁੱਖ ਸਾਂਝਾ ਕਰਦੇ ਹਨ ਤੇ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦੇ ਹਨ। ਅੱਜ ਮੂਸਾ ਵਿਖੇ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇਨਸਾਫ਼ ਕਿੱਥੇ ਹੈ ਅੱਜ ਵੀ ਸ਼ਰੇਆਮ ਗੈਂਗਸਟਰ ਤਰੀਕਾਂ ਉਤੇ ਜਾਣ ਸਮੇਂ ਕਾਲੀਆਂ ਐਨਕਾਂ ਲਾ ਕੇ ਪੇਸ਼ ਹੁੰਦੇ ਹਨ। ਕਰੋੜਾਂ ਰੁਪਏ ਦੀ ਹੈਰੋਇਨ ਦੇ ਮਾਮਲੇ ਵਿੱਚ ਪੇਸ਼ੀ ਭੁਗਤਣ ਗਏ ਲਾਰੈਂਸ ਨੂੰ ਤੁਸੀਂ ਵੀਡੀਓ ਵਿੱਚ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਕਾਲੀਆਂ ਐਨਕਾਂ ਲਗਾ ਕੇ ਤੇ ਬ੍ਰੈਡੇਡ ਕੱਪੜੇ ਪਾ ਕੇ ਅਦਾਲਤਾਂ ਵਿੱਚ ਪੇਸ਼ ਹੁੰਦਾ ਹੈ।
ਇਹ ਵੀ ਪੜ੍ਹੋ : Himachal Pradesh Weather News: ਹਿਮਾਚਲ 'ਚ 2 ਗਰਭਵਤੀ ਔਰਤਾਂ ਨੂੰ ਕੀਤਾ ਗਿਆ ਏਅਰਲਿਫਟ, ਮੰਡੀ ਦੇ ਹਸਪਤਾਲ ਪਹੁੰਚਾਇਆ
ਉਨ੍ਹਾਂ ਨੇ ਕਿਹਾ ਕਿ ਅਜਿਹਾ ਕਿਉਂਕਿ ਇਹ ਸਭ ਸਰਕਾਰਾਂ ਦੀ ਮਿਲੀਭੁਗਤ ਦੇ ਨਾਲ ਹੋ ਰਿਹਾ ਹੈ। ਉਨ੍ਹਾਂ ਨੇ ਸਰਕਾਰ ਉਤੇ ਸਵਾਲ ਉਠਾਉਂਦੇ ਕਿਹਾ ਕਿ ਜਦੋਂ ਉਸਦਾ ਪੁੱਤ ਕੋਈ ਹਥਿਆਰਾਂ ਤੇ ਗੀਤ ਗਾਉਂਦਾ ਸੀ ਤਾਂ ਉਸਦੇ ਤੁਰੰਤ ਮਾਮਲਾ ਦਰਜ ਕਰ ਦਿੱਤਾ ਜਾਂਦਾ ਸੀ ਪਰ ਅੱਜ ਕੁਝ ਕਲਾਕਾਰ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਲਈ ਹਥਿਆਰਾਂ ਵਾਲੇ ਗੀਤ ਗਾ ਰਹੇ ਹਨ ਫਿਰ ਇਨ੍ਹਾਂ ਉਤੇ ਕਾਰਵਾਈ ਕਿਉਂ ਨਹੀਂ।
ਕਾਬਿਲੇਗੌਰ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : Ladakh Accident News: ਲੱਦਾਖ 'ਚ ਸ਼ਹੀਦ ਹੋਏ ਜਵਾਨਾਂ ਦੇ ਘਰ ਜਾਣਗੇ CM ਭਗਵੰਤ ਮਾਨ, ਪਰਿਵਾਰਾਂ ਨੂੰ ਦੇਣਗੇ 1 ਕਰੋੜ ਦੀ ਮਦਦ ਰਾਸ਼ੀ