Bank Strike : ਬੈਂਕ ਮੁਲਾਜ਼ਮਾਂ ਦੀ ਅੱਜ ਹੋਣ ਵਾਲੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਤੇ ਇਸ ਨਾਲ ਹੁਣ ਕਰੋੜਾਂ ਬੈਂਕ ਗਾਹਕਾਂ ਨੂੰ ਰਾਹਤ ਮਿਲੇਗੀ। ਜੇਕਰ ਅੱਜ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਵੀ ਕੰਮ ਹੈ ਤਾਂ ਤੁਸੀ ਆਸਾਨੀ ਨਾਲ ਕਰ ਸਕਦੇ ਹੋ। ਦੱਸ ਦੇਈਏ ਕਿ ਮੀਟਿੰਗ ਦੌਰਾਨ ਮੁਲਾਜ਼ਮਾਂ ਅਤੇ ਬੈਂਕ ਯੂਨੀਅਨ ਵਿਚਕਾਰ ਸਮਝੌਤਾ ਹੋ ਗਿਆ ਹੈ ਜਿਸ ਕਾਰਨ ਅੱਜ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਨਹੀਂ ਹੋਵੇਗਾ। ਇਸ ਕਰਕੇ ਹੁਣ ਬੈਂਕ ਮੁਲਾਜ਼ਮਾਂ ਨੇ ਹੜਤਾਲ ਵਾਪਸ ਲੈ ਲਈ ਹੈ। 


COMMERCIAL BREAK
SCROLL TO CONTINUE READING

ਦੱਸ ਦੇਈਏ ਕਿ AIBEA ਨੇ ਅੱਜ 19 ਨਵੰਬਰ ਨੂੰ ਪ੍ਰਸਤਾਵਿਤ ਦੇਸ਼ ਵਿਆਪੀ ਬੈਂਕ ਹੜਤਾਲ ਨੂੰ ਵਾਪਸ ਲੈ ਲਿਆ ਹੈ। ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਜ਼ਿਆਦਾਤਰ ਮੰਗਾਂ ਮੰਨਣ ਲਈ ਸਹਿਮਤੀ ਬਣ ਗਈ ਹੈ ਜਿਸ ਕਰਕੇ AIBEA ਵੱਲੋਂ ਹੜਤਾਲ ਵਾਪਸ ਲੈ ਲਈ ਗਈ ਹੈ। ਇਸ ਫੈਸਲੇ ਤੋਂ ਬਾਅਦ ਸਾਰੇ ਬੈਂਕਾਂ ਵਿੱਚ ਕੰਮਕਾਜ ਆਮ ਵਾਂਗ ਚੱਲੇਗਾ। ਇਸ ਵਿਚਾਕਰ ਹੁਣ ਪੈਸਿਆਂ ਦਾ ਲੈਣ-ਦੇਣ ਬਿਨਾਂ ਕਿਸੇ ਰੁਕਾਵਟ ਦੇ ਹੋ ਸਕੇਗਾ। ਹੜਤਾਲ ਮੁਲਤਵੀ ਹੋਣ ਕਾਰਨ ਹੁਣ ਗਾਹਕ ਆਮ ਵਾਂਗ ਬੈਂਕਾਂ ਵਿੱਚ ਜਾ ਕੇ ਆਪਣਾ ਕੰਮ ਪੂਰਾ ਕਰ ਸਕਣਗੇ। ਹਾਲਾਂਕਿ ਇਸ ਹੜਤਾਲ ਦਾ ਨਿੱਜੀ ਖੇਤਰ ਦੇ ਬੈਂਕਾਂ ਦੇ ਕੰਮਕਾਜ 'ਤੇ ਕੋਈ ਅਸਰ ਨਹੀਂ ਹੋਣ ਵਾਲਾ ਹੈ।


ਏਆਈਬੀਈਏ ਦੇ ਜਨਰਲ ਸਕੱਤਰ ਨੇ ਕਿਹਾ ਕਿ ਸਾਰੇ ਮੁੱਦਿਆਂ 'ਤੇ ਸਹਿਮਤੀ ਬਣ ਗਈ ਹੈ। ਇਸੇ ਲਈ ਸਾਡੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਯੂਨੀਅਨਾਂ ਅਤੇ ਬੈਂਕਾਂ ਦੇ ਨਾਲ ਚੀਫ਼ ਲੇਬਰ ਕਮਿਸ਼ਨਰ ਨੇ ਵੀ ਸ਼ਮੂਲੀਅਤ ਕੀਤੀ। ਇਸ ਮੀਟਿੰਗ 'ਚ ਬੈਂਕ ਮੁਲਾਜ਼ਮਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਹੜਤਾਲ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ।


ਹੋਰ ਪੜ੍ਹੋ: ਕੀ ਸੱਚਮੁੱਚ ਪੰਜਾਬ 'ਚ ਸਸਤੀ ਹੋਣ ਜਾ ਰਹੀ ਹੈ ਸ਼ਰਾਬ? ਜਾਣੋ ਵਾਇਰਲ ਖ਼ਬਰ ਦਾ ਪੂਰਾ ਸੱਚ


ਦਰਅਸਲ, ਬੈਂਕ ਯੂਨੀਅਨ ਨੇ ਕਰਮਚਾਰੀਆਂ ਨੂੰ ਹਟਾਉਣ, ਬੈਂਕਾਂ ਵਿੱਚ ਆਊਟਸੋਰਸਿੰਗ ਅਤੇ ਤਨਖਾਹ ਸੋਧ ਨੂੰ ਲਾਗੂ ਕਰਨ ਵਿੱਚ ਦੇਰੀ ਕਾਰਨ ਹੜਤਾਲ ਕਰਨ ਦਾ ਫੈਸਲਾ ਕੀਤਾ ਸੀ।