Banur News: ਥਾਣਾ ਜ਼ੀਰਕਪੁਰ ਦੇ ਏਰੀਆ ਵਿੱਚ ਨੇੜੇ ਛੱਤ ਲਾਈਟਾਂ ਏਅਰਪੋਰਟ ਰੋਡ ਤੋਂ 03 ਨਾ-ਮਾਲੂਮ ਦੋਸ਼ੀਆ ਵੱਲੋਂ ਤੇਜਧਾਰ ਹਥਿਆਰਾਂ ਦੀ ਨੋਕ ਤੇ ਖੋਹ ਕੀਤੀ ਕਾਰ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੀ ਕਾਰ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਅਸ਼ੋਕ ਕੁਮਾਰ ਪੁੱਤਰ ਵਿਜੇ ਰਾਮ ਵਾਸੀ ਗਡਾਵਨ ਥਾਣਾ ਡਲ਼ੀ ਜਿਲਾ ਸ਼ਿਮਲਾ, ਹਿਮਾਚਲ ਪ੍ਰਦੇਸ਼ ਦੇ ਬਿਆਨਾਂ ਦੇ ਅਧਾਰ ਤੇ 03 ਨਾ-ਮਾਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰ: 434 ਮਿਤੀ 30-09-2024 ਅ/ਧ 309(4), 3(5), 341(2) BNS ਥਾਣਾ ਜੀਰਕਪੁਰ ਦਰਜ ਰਜਿਸਟਰ ਹੋਇਆ ਸੀ।


COMMERCIAL BREAK
SCROLL TO CONTINUE READING

ਸ਼ਿਕਾਇਤ ਕਰਤਾ ਨੇ ਦੱਸਿਆ ਸੀ ਉਹ ਗੱਡੀ ਨੰ: HP01-A-8533 ਬਤੌਰ ਟੈਕਸੀ ਚਲਾਉਂਦਾ ਹੈ, ਮਿਤੀ 30-09-2024 ਨੂੰ ਉਸਨੇ ਏਅਰਪੋਰਟ, ਮੋਹਾਲ਼ੀ ਤੋਂ ਸਵੇਰੇ 06:00 ਏ.ਐਮ. ਤੇ ਸਵਾਰੀ ਪਿੱਕ ਕਰਨੀ ਸੀ, ਉਹ ਮਿਤੀ 29/30-09-2024 ਦੀ ਦਰਮਿਆਨੀ ਰਾਤ ਨੂੰ ਸਵਾਰੀ ਪਿੱਕ ਕਰਨ ਤੋਂ ਪਹਿਲਾਂ ਨੇੜੇ ਛੱਤ ਲਾਈਟਾਂ ਸਰਵਿਸ ਰੋਡ ਤੇ ਆਪਣੀ ਟੈਕਸੀ ਗੱਡੀ ਵਿੱਚ ਅਰਾਮ ਕਰ ਰਿਹਾ ਸੀ ਤਾਂ ਵਕਤ ਕ੍ਰੀਬ 2/2:30 ਏ.ਐਮ. ਦਾ ਹੋਵੇਗਾ ਕਿ ਉਸਦੀ ਗੱਡੀ ਦਾ 03 ਨੌਜਵਾਨਾਂ ਨੇ ਇੱਕ-ਦਮ ਕੰਡਕਟਰ ਸਾਈਡ ਵਾਲ਼ਾ ਸ਼ੀਸ਼ਾ ਤੋੜ ਦਿੱਤਾ, ਜਿਨਾਂ ਪਾਸ ਤਲਵਾਰ ਅਤੇ ਚਾਕੂ ਸਨ, ਜਿਨਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ, ਨੇ ਗੱਡੀ ਵਿੱਚੋਂ ਥੱਲੇ ਉੱਤਰਕੇ, ਗੱਡੀ ਦੀ ਚਾਬੀ ਦੇਣ ਲਈ ਕਿਹਾ, ਜਿਸਤੇ ਡਰਦੇ ਮਾਰੇ ਚਾਬੀ ਦੇ ਦਿੱਤੀ ਤੇ ਤਿੰਨੋਂ ਦੋਸ਼ੀ ਉਸਦੀ ਕਾਰ ਖੋਹਕੇ ਮੋਹਾਲ਼ੀ ਵੱਲ਼੍ਹ ਫਰਾਰ ਹੋ ਗਏ ਸਨ।


ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਹਿਊਮਨ ਇੰਨਟੈਲੀਜੈਂਸ ਅਤੇ ਟੈਕਨੀਕਲ ਢੰਗ ਨਾਲ਼ ਤਫਤੀਸ਼ ਕਰਦੇ ਹੋਏ ਮੁਕੱਦਮਾ ਦੇ ਦੋਸ਼ੀਆਂ ਨੂੰ ਸਮੇਤ ਖੋਹ ਕੀਤੀ ਕਾਰ, ਮੋਬਾਇਲ ਫੋਨ ਅਤੇ ਤੇਜਧਾਰ ਹਥਿਆਰਾਂ ਸਮੇਤ ਸੈਕਟਰ-35ਸੀ, ਚੰਡੀਗੜ੍ਹ ਅਤੇ ਬਨੂੜ ਤੋਂ ਗ੍ਰਿਫਤਾਰ ਕੀਤਾ ਗਿਆ। ਅਤੇ ਖੋਹ ਕੀਤੀ ਕਾਰ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਹਾਊਸ ਫੈਡ ਕੰਪਲੈਕਸ ਬਨੂੜ ਦੇ ਫਲੈਟਾਂ ਦੀ ਪਾਰਕਿੰਗ ਵਿੱਚੋਂ ਬ੍ਰਾਮਦ ਕੀਤੀ ਗਈ।


ਦੌਰਾਨੇ ਪੁੱਛਗਿੱਛ ਦੋਸ਼ੀਆਂ ਨੇ ਮੰਨਿਆ ਕਿ ਉਹ ਵੇਹਲੇ ਹਨ ਅਤੇ ਸਾਰੇ ਬਨੂੜ ਦੇ ਰਹਿਣ ਵਾਲ਼ੇ ਹਨ। ਜੋ ਇੱਕ ਦੂਸਰੇ ਨੂੰ ਕਾਫੀ ਸਮੇਂ ਤੋਂ ਜਾਣਦੇ ਸਨ। ਜੋ ਕਿ ਆਪਸ ਵਿੱਚ ਸਾਜਬਾਜ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਦੋਸ਼ੀਆਂਨ ਦੀ ਪੁੱਛਗਿੱਛ ਤੇ ਖੁਲਾਸਾ ਹੋਇਆ ਕਿ ਉਹਨਾਂ ਵੱਲੋਂ ਉਕਤ ਖੋਹ ਕੀਤੀ ਕਾਰ ਪਰ ਆਪਣੇ ਇੱਕ ਹੋਰ ਸਾਥੀ ਸਮੇਤ ਸਵਾਰ ਹੋ ਕੇ, ਕਾਰ ਪਰ ਜਾਅਲੀ ਨੰਬਰ ਪਲੇਟ PB39-K-0088 ਲਗਾਕੇ ਮਿਤੀ 05-10-2024 ਨੂੰ ਪਰਵ ਪੁੱਤਰ ਸੰਜੀ ਕੁਮਾਰ ਜੋ ਕਿ ਮਕਾਨ ਨੰ: 6501 ਬਲਾਕ-ਜੀ ਐਰੋਸਿਟੀ, ਥਾਣਾ ਜ਼ੀਰਕਪੁਰ ਜਿਲਾ ਐਸ.ਏ.ਐਸ. ਨਗਰ ਦਾ ਰਹਿਣ ਵਾਲ਼ਾ ਹੈ। ਜੋ ਕਿ ਮਿਤੀ 05-10-2024 ਵਕਤ ਕ੍ਰੀਬ 1:30 ਏ.ਐਮ. ਤੇ ਸੈਕਟਰ-67 ਮੋਹਾਲ਼ੀ ਤੋਂ ਆਪਣੇ ਘਰ ਐਰੋਸਿਟੀ ਨੂੰ ਆ ਰਿਹਾ ਸੀ। ਜਿਸਨੂੰ ਉਕਤ ਦੋਸ਼ੀਆਂਨ ਨੇ ਨੇੜੇ ਗੋਇਲ ਬੇਕਰੀ ਬਲਾਕ-ਜੀ ਐਰੋਸਿਟੀ ਕੋਲ਼ ਉਸਦੇ ਮੋਟਰਸਾਈਕਲ ਵਿੱਚ ਪਿੱਛੋਂ ਗੱਡੀ ਮਾਰੀ ਅਤੇ ਉਸਤੇ ਤੇਜਧਾਰ ਹਥਿਆਰਾਂ ਨਾਲ਼ ਹਮਲਾ ਕਰ ਦਿੱਤਾ ਅਤੇ ਉਸ ਪਾਸੋਂ ਉਸਦਾ ਮੋਬਾਇਲ ਫੋਨ ਅਤੇ ਕੀਮਤੀ ਸਮਾਨ ਖੋਹਕੇ ਫਰਾਰ ਹੋ ਗਏ ਸਨ। ਜਿਸ ਸਬੰਧੀ ਥਾਣਾ ਜ਼ੀਰਕਪੁਰ ਵਿਖੇ ਮੁਕੱਦਮਾ ਨੰ: 440 ਮਿਤੀ 05-10-2024 ਅ/ਧ 126(2), 115(2), 304(2) BNS ਦਰਜ ਰਜਿਸਟਰ ਹੋਇਆ ਸੀ। ਉਕਤ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ਼ ਇਹ ਮੁਕੱਦਮਾ ਵੀ ਟਰੇਸ ਹੋ ਚੁੱਕਾ ਹੈ।