Banur News/ ਕੁਲਦੀਪ ਸਿੰਘ: ਬਨੂੜ ਨੇੜਲੇ ਪਿੰਡ ਪਿੰਡ ਮਨੌਲੀ ਸੂਰਤ ਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੇ ਓਵਰਲੋਡ ਟਰੱਕਾਂ ਤੇ ਭਾਰੀ ਵਾਹਨਾਂ ਦੀ ਰੋਕਥਾਮ ਲਈ ਬਨੂੜ-ਲਾਲੜੂ ਸੜਕ ਜਾਮ ਕਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਇਸ ਰੋਸ ਧਰਨੇ ਵਿਚ ਵੱਡੀ ਗਿਣਤੀ ਔਰਤਾਂ, ਬੱਚਿਆਂ ਤੇ ਆਸ ਪਾਸ ਦੇ ਪਿੰਡਾਂ ਦੇ ਵਸਨੀਕਾਂ ਨੇ ਸਮੂਲੀਅਤ ਕੀਤੀ।


COMMERCIAL BREAK
SCROLL TO CONTINUE READING

ਇਸ ਮੌਕੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਬਨੂੜ-ਲਾਲੜੂ ਲਿੰਕ ਸੜਕ ਦੀ ਚੌੜਾਈ ਘੱਟ ਹੈ ਪਰ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਇਸ ਸੜਕ ਤੋਂ ਭਾਰੀ ਵਾਹਨ ਗੁਜ਼ਰ ਰਹੇ ਹਨ, ਜਿਨ੍ਹਾਂ ਕਰਕੇ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਪਿੰਡ ਦਾ ਗੁਰਦੁਆਰਾ ਸਾਹਿਬ ਪਿੰਡ ਦੀ ਫਿਰਨੀ ਤੋਂ ਦੂਜੇ ਪਾਸੇ ਹੈ। ਜਿਸ ਕਰਕੇ ਔਰਤਾਂ ਤੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਜਾਣਾ ਵੀ ਮੁਸ਼ਕਲ ਹੋਇਆ ਪਿਆ ਹੈ। ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੜਕ ਪਾਰ ਕਰਨ ਲਈ ਲੰਬੀ ਉਡੀਕ ਕਰਨੀ ਪੈਂਦੀ ਹੈ।


ਇਹ ਵੀ ਪੜ੍ਹੋ:  Punjab Breaking Live Updates: ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਰਵਨੀਤ ਬਿੱਟੂ ਤੇ ਕੇਂਦਰ ਦੇ ਪੰਜਾਬ ਭਰ 'ਚ ਪੁਤਲੇ ਫੂਕ ਕੇ ਕੀਤੇ ਜਾਣਗੇ ਰੋਸ ਮੁਜ਼ਾਹ
 


ਜ਼ਿਕਰਯੋਗ ਹੈ ਕਿ ਇਸ ਸੜਕ ਉੱਤੇ ਭਾਰੀ ਵਾਹਨਾਂ ਦੇ ਲੰਘਣ ਦੀ ਪਾਬੰਦੀ ਸਬੰਧੀ ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਹੁਕਮ ਵੀ ਜਾਰੀ ਕੀਤੇ ਹੋਏ ਹਨ ਅਤੇ ਭਾਰੀ ਵਾਹਨਾਂ ਦੀ ਪਾਬੰਦੀ ਸਬੰਧੀ ਐਸ ਐਸ ਪੀ ਪਟਿਆਲਾ ਤੇ ਐਸ ਐਸ ਪੀ ਮੋਹਾਲੀ ਨੂੰ ਹਦਾਇਤ ਕੀਤੀ ਗਈ ਸੀ, ਪਰ ਡੀ ਸੀ ਦੇ ਹੁਕਮਾਂ ਨੂੰ ਅਜੇ ਤੱਕ ਅਮਲ ਵਿੱਚ ਨਹੀਂ ਲਿਆਂਦਾ ਗਿਆ।


ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਇਸ ਸੜਕ ਉੱਤੇ ਪੰਜ ਵੱਡੇ ਵਾਹਨ ਦੁਰਘਟਨਾ ਗ੍ਰਸਤ ਹੋ ਚੁੱਕੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਅੱਜ ਅੱਕ ਕੇ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ।


ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਇਸ ਸੜਕ ਉਤਿਓਂ ਭਾਰੀ ਵਹੀਕਲਾਂ ਦੇ ਨਾ ਲੰਘਣ ਸਬੰਧੀ ਹੁਕਮ ਜਾਰੀ ਕੀਤੇ  ਹੋਏ ਹਨ, ਜੋ ਅਗਾਂਹ ਐਸ.ਐਸ.ਪੀ ਪਟਿਆਲਾ ਅਤੇ ਐਸਡੀਐਮ ਮੋਹਾਲੀ ਦੀ ਜਾਣਕਾਰੀ ਵਿੱਚ ਵੀ ਹਨ,ਪਰ ਇਸ ਦੇ ਬਾਵਜੂਦ ਸੜਕ ਉੱਤੇ ਭਾਰੀ ਵਾਹਨਾਂ ਦਾ ਆਉਣਾ ਜਾਣਾ ਬਾਦਸਤੂਰ ਜਾਰੀ ਹੈ।