Barnala Fire News:  ਬੀਤੀ ਰਾਤ ਬਰਨਾਲਾ ਵਿੱਚ ਤੇਜ਼ ਤੂਫਾਨ ਕਾਰਨ ਮਲਟੀਨੈਸ਼ਨਲ ਟਰਾਈਡੈਂਟ ਗਰੁੱਪ ਦੇ ਪੇਪਰ ਮਿੱਲ ਯੂਨਿਟ ਵਿੱਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਗਰੁੱਪ ਦੇ ਮੁਖੀ ਪਦਮਸ੍ਰੀ ਰਜਿੰਦਰ ਗੁਪਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਭਿਆਨਕ ਅੱਗ ਵਿੱਚ ਪੇਪਰ ਬਣਾਉਣ ਵਾਲਾ ਕੱਚਾ ਮਟੀਰੀਅਲ ਤੇ ਇਲੈਕਟ੍ਰਾਨਿਕ ਸਾਜੋ-ਸਾਮਾਨ ਸਮੇਤ ਤਕਰੀਬਨ 50 ਕਰੋੜ ਰੁਪਏ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ।


ਟਰਾਈਡੈਂਟ ਦੇ ਮਾਲਕ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਫੈਕਟਰੀ ਅੰਦਰ ਜਾਨੀ ਨੁਕਸਾਨ ਹੋਇਆ ਹੈ ਤੇ ਲੋਕਾਂ ਦੀ ਮੌਤ ਹੋਣ ਦੀ ਖਬਰ ਪੂਰੀ ਤਰ੍ਹਾਂ ਗਲਤ ਹੈ, ਕਿਸੇ ਨੂੰ ਰਗੜ ਵੀ ਨਹੀਂ ਲੱਗੀ, ਅਜਿਹਾ ਕੁਝ ਨਹੀਂ ਹੋਇਆ ਪਰ ਪੇਪਰ ਮਿੱਲ 'ਚ ਕਰੋੜਾਂ ਰੁਪਏ ਦਾ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ ਹੈ।


ਇਸ ਭਿਆਨਕ ਅੱਗ 'ਤੇ ਕਾਬੂ ਪਾਉਣ ਲਈ ਹਰ ਠੋਸ ਕਦਮ ਚੁੱਕਣ ਲਈ ਬਰਨਾਲਾ ਸ਼ਹਿਰ ਦੇ ਨੇੜਲੇ ਪਿੰਡ ਵਾਸੀਆਂ ਅਤੇ ਬਰਨਾਲਾ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕੀਤਾ  ਅਤੇ ਪੰਜਾਬ ਦੇ ਕਰੀਬ 19 ਸਟੇਸ਼ਨਾਂ ਤੋਂ ਉਕਤ ਫਾਇਰ ਟੈਂਡਰਾਂ ਨੇ ਇਸ ਅੱਗ 'ਤੇ ਕਾਬੂ ਪਾਇਆ, ਨਹੀਂ ਤਾਂ ਇਹ ਹਾਦਸਾ ਹੋਰ ਵੱਡਾ ਹੋ ਸਕਦਾ ਸੀ।


ਕਾਬਿਲੇਗੌਰ ਹੈ ਕਿ ਬੀਤੀ ਰਾਤ ਬਰਨਾਲਾ 'ਚ ਤੇਜ਼ ਹਨੇਰੀ ਕਾਰਨ ਮਲਟੀਨੈਸ਼ਨਲ ਟਰਾਈਡੈਂਟ ਗਰੁੱਪ 'ਚ ਭਿਆਨਕ ਅੱਗ ਲੱਗ ਗਈ ਸੀ। ਅੱਗ ਕਾਫੀ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਸੀ। ਜਿਸ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਕਾਫੀ ਜ਼ਿਆਦਾ ਸਹਿਮ ਦਾ ਮਹੌਲ ਦੇਖਣ ਨੂੰ ਮਿਲ ਰਿਹਾ ਸੀ। ਅੱਗ ਉੱਤੇ ਕਾਬੂ ਪਾਉਣ ਦੇ ਲਈ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਸਨ।


ਅੱਗ ਨੇ ਵੱਡੇ ਖੇਤਰ ਨੂੰਆਪਣੀ ਲਪੇਟ ਵਿੱਚ ਲੈ ਲਿਆ ਸੀ। ਮੌਕੇ ਉੱਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਅੱਗ ਕਾਫੀ ਜ਼ਿਆਦਾ ਫੈਲ ਚੁੱਕੀ ਹੈ। ਹਾਲੇ ਤੱਕ ਅੱਗ ਉੱਤੇ ਕਾਬੂ ਨਹੀਂ ਪਾਇਆ ਗਿਆ। ਧਨੌਲਾ ਤੋਂ ਨਾਇਬ ਤਹਿਸੀਲਦਾਰ ਦਾ ਕਹਿਣਾ ਸੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਹਨ।


ਇਹ ਵੀ ਪੜ੍ਹੋ : Kangana Ranaut News: ਚੰਡੀਗੜ੍ਹ ਹਵਾਈ ਅੱਡੇ ਉਤੇ ਸੀਆਈਐਸਐਫ ਮਹਿਲਾ ਜਵਾਨ ਨੇ ਕੰਗਨਾ ਰਣੌਤ ਦੇ ਮਾਰਿਆ ਥੱਪੜ