Barnala Murder News: ਬਰਨਾਲਾ ਪੁਲਿਸ ਨੇ ਟਰੱਕ ਡਰਾਈਵਰ ਦੀ ਹੱਤਿਆ ਦੀ ਗੁੱਥੀ ਸੁਲਝਾਈ; ਪਤੀ-ਪਤਨੀ ਗ੍ਰਿਫ਼ਤਾਰ
Barnala Murder News: ਬਰਨਾਲਾ ਪੁਲਿਸ ਨੇ ਟਰੱਕ ਡਰਾਈਵਰ ਦੀ ਹੱਤਿਆ ਦਾ ਮਾਮਲਾ ਸੁਲਝਾ ਕੇ ਪਤੀ-ਪਤਨੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
Barnala Murder News: ਬਰਨਾਲਾ ਪੁਲਿਸ ਨੇ ਬੀਤੇ ਦਿਨ ਬਠਿੰਡਾ-ਬਰਨਾਲਾ ਹਾਈਵੇ ਉਤੇ ਟਰੱਕ ਡਰਾਈਵਰ ਦੀ ਹੱਤਿਆ ਦਾ ਮਾਮਲਾ ਸੁਲਝਾ ਲਿਆ ਹੈ। ਲੁੱਟ ਦੇ ਇਰਾਦੇ ਨਾਲ ਪਤੀ-ਪਤਨੀ ਨੇ ਟਰੱਕ ਵਿੱਚ ਲਿਫਟ ਲੈ ਕੇ ਟਰੱਕ ਡਰਾਈਵਰ ਉਪਰ ਹਮਲਾ ਕਰ ਦਿੱਤਾ। ਇਸ ਦੌਰਾਨ ਟਰੱਕ ਡਰਾਈਵਰ ਵੀ ਉਨ੍ਹਾਂ ਨਾਲ ਭਿੜ ਗਿਆ।
ਇਸ ਝੜਪ ਵਿੱਚ ਚਾਲਕ ਦੇ ਸਿਰ ਉਪਰ ਲੋਹੇ ਦੀ ਚੀਜ਼ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਟਰੱਕ ਡਰਾਈਵਰ ਦਾ ਮੋਬਾਈਲ ਬਰਾਮਦ ਕਰ ਲਿਆ ਹੈ। ਇਸ ਮੌਕੇ ਐਸਪੀ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ 7 ਜੂਨ ਨੂੰ ਬਰਨਾਲਾ-ਬਠਿੰਡਾ ਹਾਈਵੇਅ ਉਤੇ ਇੱਕ ਟਰੱਕ ਵਿੱਚੋਂ ਇੱਕ ਲਾਸ਼ ਬਰਾਮਦ ਹੋਈ ਸੀ। ਮ੍ਰਿਤਕ ਵਿਅਕਤੀ ਯੂਪੀ ਦਾ ਰਹਿਣ ਵਾਲਾ ਸੀ।
ਇਸ ਸਬੰਧੀ ਪੁਲਿਸ ਵੱਲੋਂ ਜਾਂਚ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲਿਸ ਨੇ ਇਸ ਅੰਨ੍ਹੇ ਮਾਮਲੇ ਨੂੰ ਸੁਲਝਾ ਲਿਆ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਤੇਜਿੰਦਰ ਸਿੰਘ ਸੁਦਰਸ਼ਨ ਕੈਰੀਅਰ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਇਹ ਨੋਇਡਾ ਤੋਂ ਸ਼ੁਰੂ ਹੋ ਕੇ ਬਠਿੰਡਾ ਵਿਖੇ ਆਪਣੀ ਗੱਡੀ ਖਾਲੀ ਕਰ ਦਿੱਤੀ। ਜਦੋਂ ਇਹ ਬਠਿੰਡਾ ਤੋਂ ਬਰਨਾਲਾ ਵੱਲ ਆ ਰਿਹਾ ਸੀ ਤਾਂ ਬਠਿੰਡਾ-ਬਰਨਾਲਾ ਮੁੱਖ ਮਾਰਗ ਉਤੇ ਇੱਕ ਔਰਤ ਅਤੇ ਇੱਕ ਵਿਅਕਤੀ ਨੇ ਲਿਫਟ ਲਈ।
ਇਹ ਦੋਵੇਂ ਪਤੀ-ਪਤਨੀ ਸਨ ਜੋ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਮਹਿਮਾ ਦੇ ਰਹਿਣ ਵਾਲੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਟਰੱਕ ਡਰਾਈਵਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦੀ ਟਰੱਕ ਡਰਾਈਵਰ ਨਾਲ ਟੱਕਰ ਹੋ ਗਈ ਤੇ ਉਸ ਦੇ ਸਿਰ 'ਤੇ ਨਟ ਓਪਨਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਟਰੱਕ ਡਰਾਈਵਰ ਦਾ ਫੋਨ ਅਤੇ ਵਾਰਦਾਤ ਸਮੇਂ ਵਰਤੀ ਗਈ ਚਾਦਰ ਬਰਾਮਦ ਕਰ ਲਈ ਗਈ ਹੈ।
ਇਹ ਵੀ ਪੜ੍ਹੋ : Rudraprayag Accident: ਰੁਦਰਪ੍ਰਯਾਗ 'ਚ ਟੈਂਪੂ-ਟਰੈਵਲ ਦੇ ਹਾਦਸਾਗ੍ਰਸਤ ਹੋਣ ਨਾਲ 13 ਸੈਲਾਨੀਆਂ ਦੀ ਮੌਤ, ਕਈ ਗੰਭੀਰ
ਇਨ੍ਹਾਂ ਮੁਲਜ਼ਮਾਂ ਨੇ ਡਰਾਈਵਰ ਕੋਲੋਂ 1500 ਰੁਪਏ ਲੁੱਟ ਲਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਅਕਤੀ ਪਹਿਲਾਂ ਵੀ ਟਰੱਕ ਚਲਾਉਂਦਾ ਸੀ ਅਤੇ ਉਸ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਵੇਂ ਪਤੀ-ਪਤਨੀ ਨੌਜਵਾਨ ਹਨ ਤੇ ਪੁਲਿਸ ਮਾਮਲੇ ਦੀ ਹੋਰ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : Indian Air Force: ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ 'ਚ ਅਫ਼ਸਰ ਬਣੀਆਂ