ਪੰਜਾਬ ਦੀਆਂ ਜੇਲ੍ਹਾਂ ਚੋਂ ਗਾਇਬ ਹੋਣਗੀਆਂ ਸਲਾਖਾਂ, ਪਰਿਵਾਰਕ ਮੈਂਬਰਾਂ ਨੂੰ ਗਲੇ ਲਗਾਉਣਗੇ ਕੈਦੀ !
ਪੰਜਾਬ ਦੀਆਂ ਜੇਲ੍ਹਾਂ ਵਿਚ ਹੁਣ ਕੈਦੀ ਬਿਨ੍ਹਾਂ ਸਲਾਖਾਂ ਅਤੇ ਜਾਲੀਆਂ ਦੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰ ਸਕਣਗੇ। ਇਥੋਂ ਤੱਕ ਕਿ ਪਰਿਵਾਰਕ ਮੈਂਬਰਾਂ ਨੂੰ ਗਲੇ ਵੀ ਲਗਾਇਆ ਜਾ ਸਕਦਾ ਹੈ। ਪਰ ਜਿਹਨਾਂ ਕੈਦੀਆਂ ਦਾ ਆਚਰਣ ਚੰਗਾ ਹੋਵੇਗਾ ਇਹ ਸਹੂਲਤ ਸਿਰਫ਼ ਉਹਨਾਂ ਕੈਦੀਆਂ ਨੂੰ ਹੀ ਮਿਲੇਗੀ।
ਚੰਡੀਗੜ: ਕਹਿੰਦੇ ਜੇਲ੍ਹਾਂ ਅਤੇ ਸਲਾਖਾਂ ਦਾ ਗੂੜਾ ਨਾਤਾ ਹੁੰਦਾ ਹੈ ਅਤੇ ਪਰ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਹੁਣ ਨਾਤਾ ਟੁੱਟਣ ਜਾ ਰਿਹਾ ਹੈ। ਹੁਣ ਜੇਲ੍ਹ ਵਿਚ ਕੈਦੀਆਂ ਨੂੰ ਮਿਲਣ ਗਏ ਉਹਨਾਂ ਦੇ ਰਿਸ਼ਤੇਦਾਰ ਗਲ ਲੱਗ ਕੇ ਇਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰ ਸਕਣਗੇ। ਪਰ ਅਜਿਹਾ ਤਾਂ ਹੋਵੇਗਾ ਜੇ ਜੇਲ੍ਹ ਵਿਚ ਬੰਦ ਕੈਦੀਆਂ ਦਾ ਵੀ ਵਤੀਰਾ ਅਤੇ ਆਚਰਣ ਬਹੁਤ ਚੰਗਾ ਹੋਵੇਗਾ। ਇਹ ਪਹਿਲ ਫੈਮਿਲੀ ਮੀਟ ਪ੍ਰੋਗਰਾਮ ਤਹਿਤ ਸ਼ੁਰੂ ਕੀਤੀ ਗਈ ਹੈ।
ਅੱਜ ਅੰਮ੍ਰਿਤਸਰ ਜੇਲ੍ਹ ਤੋਂ ਹੋਵੇਗੀ ਸ਼ੁਰੂਆਤ
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਅੱਜ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ।ਪਰ ਇਸ ਪ੍ਰੋਗਰਾਮ ਵਿਚ ਸਿਰਫ਼ ਓਹੀ ਕੈਦੀ ਹਿੱਸਾ ਲੈ ਸਕਣਗੇ ਜਿਹਨਾਂ ਦਾ ਆਚਰਣ ਬਹੁਤ ਚੰਗਾ ਹੋਵੇਗਾ ਅਤੇ ਜੇਲ੍ਹ ਵਿਚ ਵਿਵਹਾਰ ਵੀ ਬਹੁਤ ਵਧੀਆ ਹੋਵੇਗਾ। ਇਸ ਤੋਂ ਪਹਿਲਾਂ ਜੇਲ੍ਹ ਵਿਚ ਕੈਦੀਆਂ ਨਾਲ ਮੁਲਾਕਾਤ ਦੌਰਾਨ ਕੈਦੀ ਦੇ ਪਰਿਵਾਰ ਵਿਚੋਂ ਇਕ ਜਾਂ ਦੋ ਵਿਅਕਤੀਆਂ ਨੂੰ ਹੀ ਮਿਲਣ ਦਾ ਮੌਕਾ ਦਿੱਤਾ ਜਾਂਦਾ ਸੀ ਪਰ ਪੰਜਾਬ ਸਰਕਾਰ ਦੇ ਇਸ ਵਿਸ਼ੇਸ਼ ਪ੍ਰੋਗਰਾਮ ਤਹਿਤ ਚੰਗੇ ਆਚਰਣ ਵਾਲੇ ਕੈਦੀ ਨੂੰ ਉਸ ਦੇ ਨਾਲ ਪੂਰਾ ਪਰਿਵਾਰ ਬੈਠਣ ਦਾ ਮੌਕਾ ਦਿੱਤਾ ਜਾਵੇਗਾ।
ਜੇਲ੍ਹ ਵਿਚ ਕੀਤੇ ਜਾਣਗੇ ਵਿਸ਼ੇਸ਼ ਪ੍ਰਬੰਧ
ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੇ ਦੱਸਿਆ ਕਿ ਇਸ ਲਈ ਜੇਲ੍ਹ ਦੇ ਅੰਦਰ ਵਿਸ਼ੇਸ਼ ਹਾਲ ਬਣਾਏ ਗਏ ਹਨ। ਜਿਹਨਾਂ ਵਿਚੋਂ ਸਲਾਖਾਂ, ਜਾਲ ਜਾਂ ਕੰਧਾਂ ਹਟਾ ਦਿੱਤੀਆਂ ਗਈਆਂ ਹਨ। ਇਸ ਰਾਹੀਂ ਪੂਰਾ ਪਰਿਵਾਰ ਕੈਦੀ ਦੇ ਨਾਲ ਬੈਠ ਕੇ ਗੱਲਬਾਤ ਕਰ ਸਕੇਗਾ। ਕੈਦੀ ਆਪਣੇ ਸਨੇਹੀਆਂ ਨੂੰ ਗਲਵਕੜੀ ਵਿਚ ਲੈ ਸਕੇਗਾ ਅਤੇ ਕਿੰਨਾ ਹੀ ਚਿਰ ਦਿਲ ਦੀਆਂ ਗੱਲਾਂ ਕਰ ਸਕੇਗਾ। ਇਸ ਫੈਮਿਲੀ ਮੀਟ ਦੌਰਾਨ ਪੁਲਿਸ ਅਧਿਕਾਰੀਆਂ ਦਾ ਵਿਸ਼ੇਸ਼ ਰੋਲ ਰਹੇਗਾ।
WATCH LIVE TV