Batala News/ਭੋਪਾਲ਼ ਸਿੰਘ ਬਟਾਲਾ: ਕੁਝ ਦਿਨ ਪਹਿਲਾਂ ਬਟਾਲਾ ਦੇ ਪੁਲਿਸ ਚੌਂਕੀ ਨੌਸ਼ਹਿਰਾ ਮੱਝਾ ਸਿੰਘ ਪੈਂਦੇ ਇਲਾਕੇ ਵਿੱਚੋਂ ਇੱਕ ਅਪਾਹਿਜ ਵਿਅਕਤੀ ਕੋਲੋ ਸ਼ਾਤਿਰ ਚੋਰ ਚਾਹ ਵਿੱਚ ਨਸ਼ੀਲੀ ਦਵਾਈ ਪਾ ਕੇ ਅਪਾਹਿਜ ਕੋਲੋ ਆਟੋ ਰਿਕਸ਼ਾ ਉਸਦਾ ਮੋਬਾਈਲ ਫੋਨ ਅਤੇ ਨਗਦੀ ਖੋਹ ਕਰਕੇ ਉਸਨੂੰ ਸੜਕ ਉੱਤੇ ਸੁੱਟ ਕੇ ਫਰਾਰ ਹੋ ਗਿਆ ਸੀ ਜਦੋਂ ਪੁਲਿਸ ਨੂੰ ਇਸ ਸਾਰੀ ਵਾਰਦਾਤ ਦਾ ਪਤਾ ਲਗਾ ਤੇ ਪੁਲਿਸ ਨੇ ਜਾਂਚ ਕੀਤੀ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਨੂੰ ਆਧਾਰ ਬਣਾਕੇ ਪੁਲਿਸ ਨੇ ਕੰਮ ਕੀਤਾ ਤਾਂ ਅਪਾਹਜ ਦਾ ਰਿਕਸ਼ਾ ਉੱਤੇ ਮਿਲਿਆ ਹੀ ਨਾਲ ਹੀ ਗਿਰਫ਼ਤਾਰ ਕੀਤੇ ਵਿਅਕਤੀ ਕੋਲੋ ਇੱਕ ਹੋਰ ਆਟੋ ਰਿਕਸ਼ਾ ਮਿਲਿਆ ਹੈ। ਹੁਣ ਪੁਲਿਸ ਰਿਮਾਂਡ ਉੱਤੇ ਲੈ ਕੇ ਹੀ ਵਿਅਕਤੀ ਕੋਲੋ ਜਾਂਚ ਕਰ ਰਹੀ ਹੈ ਕੀ ਇਸ ਸ਼ਾਤਿਰ ਚੋਰ ਨੇ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਹਨ।


ਜਦੋ ਅਪਾਹਜ ਵਿਅਕਤੀ ਨੂੰ ਪਤਾ ਲੱਗਾ ਕੀ ਉਸਦਾ ਰਿਕਸ਼ਾ ਮਿਲ ਗਿਆ ਹੈ ਤੇ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਉਸਨੇ ਕਿਹਾ ਕਿ ਉਹ ਇਸ ਰਿਕਸ਼ਾ ਤੋਂ ਆਪਣਾ ਤੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਹੈ। ਮੈਂ ਕਿਸ਼ਤਾਂ ਉੱਤੇ ਇਹ ਬੈਟਰੀ ਰਿਕਸ਼ਾ ਲਿਆ ਸੀ ਜਿਸ ਦੀਆਂ ਕਿਸ਼ਤਾਂ ਉਤਾਰ ਰਿਹਾ ਹਾਂ ਉਸਨੇ ਕਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਹਨ ਜਿੰਨ੍ਹਾਂ ਨਾਲ ਪੁਲਿਸ ਦਾ ਧੰਨਵਾਦ ਕਰਾਂ।


ਇਹ ਵੀ ਪੜ੍ਹੋ: Muktsar Sahib News: ਹੈੱਡ ਟੀਚਰ ਨਾਲ ਕੁੱਟਮਾਰ ਕਰਨ ਵਾਲੀ ਅਧਿਆਪਕਾ 'ਤੇ ਡਿੱਗੀ ਗਾਜ਼, ਸਸਪੈਂਡ

ਪੁਲਿਸ ਨੇ ਕਿਹਾ ਕੀ ਸਾਡੇ ਲਈ ਕੋਈ ਕੇਸ ਵੱਡਾ ਛੋਟਾ ਨਹੀਂ ਹੁੰਦਾ ਪਰ ਜਦੋ ਅਸੀਂ ਇਸ ਵਿਅਕਤੀ ਦੇ ਹਾਲਾਤ ਦੇਖੇ ਤੇ ਅਸੀਂ ਆਪਣੀ ਪੂਰੀ ਮਿਹਨਤ ਨਾਲ ਕੰਮ ਕੀਤਾ ਤੇ ਚੋਰ ਨੂੰ ਗਿਰਫ਼ਤਾਰ ਕੀਤਾ। ਉਸ ਕੋਲੋਂ ਇੱਕ ਹੋਰ ਆਟੋ ਰਿਕਸ਼ਾ ਮਿਲਿਆ ਹੈ ਅੱਗੇ ਦੀ ਹੋਰ ਜਾਂਚ ਕਰ ਰਹੇ ਹਾਂ।


ਇਹ ਵੀ ਪੜ੍ਹੋ:  Farmers Protest Update: ਕਿਸਾਨਾਂ ਤੇਂ ਕੇਂਦਰ ਵਿਚਾਲੇ ਹੋਈਆਂ 4 ਮੀਟਿੰਗਾਂ 'ਚ ਕਿਥੇ ਫਸਿਆ ਪੇਚ