Bathinda Rape News(ਕੁਲਬੀਰ ਬੀਰਾ): ਬਠਿੰਡਾ ਦੇ ਪਿੰਡ ਤਿਉਣਾ ਵਿਖੇ ਤਲਾਕਸ਼ੁਦਾ ਗਵਾਂਢੀ ਵੱਲੋਂ ਨਾਬਾਲਗ ਲੜਕੀ ਨੂੰ ਹੋਟਲ ਵਿੱਚ ਲਜਾ ਕੇ ਉਸ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲੜਕੀ ਦਾ ਮੈਡੀਕਲ ਬਠਿੰਡਾ ਦੇ ਸਰਕਾਰੀ ਜੱਚਾ ਬੱਚਾ ਵਾਰਡ ਵਿੱਚ ਕਰਵਾਇਆ ਗਿਆ। ਪੁਲਿਸ ਵੱਲੋਂ ਨਿਰਭੈ ਸਿੰਘ ਖਿਲਾਫ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।


COMMERCIAL BREAK
SCROLL TO CONTINUE READING

ਪਿੰਡ ਤਿਉਣਾ ਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਪਾਸ ਕੰਮ ਕਰਦੇ ਮਜ਼ਦੂਰ ਦੀ ਬੇਟੀ ਜੋ ਕਿ ਨਾਬਾਲਗ ਹੈ ਨਾਲ ਉਨਾਂ ਦੇ ਗੁਆਂਢੀ ਨਿਰਭੈ ਸਿੰਘ ਜੋ ਕਿ ਤਲਾਕਸ਼ੁਦਾ ਹੈ। ਉਸ ਵੱਲੋਂ ਹੋਟਲ ਵਿੱਚ ਲਜਾ ਕੇ ਬਲਾਤਕਾਰ ਕੀਤਾ ਗਿਆ। ਹੋਟਲ ਵਿੱਚ ਲਿਜਾਣ ਸਮੇਂ ਨਿਰਭੈ ਸਿੰਘ ਵੱਲੋਂ ਫਰਜ਼ੀ ਆਧਾਰ ਕਾਰਡ ਦੀ ਵਰਤੋਂ ਵੀ ਕੀਤੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਗੁੰਮਸਮ ਰਹਿ ਰਹੀ ਨਬਾਲਗ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵੱਲੋਂ ਸਾਰੀ ਗੱਲ ਦੱਸੀ ਗਈ ਜਿਸ ਤੋਂ ਬਾਅਦ ਲੜਕੀ ਦਾ ਬਠਿੰਡਾ ਦੇ ਸਰਕਾਰੀ ਜਚਾ ਬੱਚਾ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਨਿਰਭੈ ਸਿੰਘ ਖਿਲਾਫ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ


ਇਹ ਵੀ ਪੜ੍ਹੋ: VI 5G Plan: Jio ਤੇ Airtel ਤੋਂ ਸਸਤਾ ਪਲਾਨ ਲਿਆਉਣ ਦੀ ਤਿਆਰੀ 'ਚ VI, ਜਲਦ ਲਾਂਚ ਕਰੇਗਾ ਸਸਤੇ 5G ਪਲਾਨ


ਡੀਐਸਪੀ ਦਿਹਾਤੀ ਹਿਨਾ ਗੁਪਤਾ ਨੇ ਕਿਹਾ ਕਿ ਸ਼ਿਕਾਇਤ ਮਿਲਣ ਤੇ ਤੁਰੰਤ ਕਾਰਵਾਈ ਕਰਦੇ ਹੋਏ ਨਿਰਭੈ ਸਿੰਘ ਖਿਲਾਫ ਪਾਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਫਰਜੀ ਆਧਾਰ ਕਾਰਡ ਦੇ ਉੱਪਰ ਹੋਟਲ ਮਾਲਕ ਵੱਲੋਂ ਕਮਰਾ ਕਿਵੇਂ ਦਿੱਤਾ ਗਿਆ।


ਇਹ ਵੀ ਪੜ੍ਹੋ: Bathinda News: ਵਿਜੀਲੈਂਸ ਵਿਭਾਗ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਪੁਲਿਸ ਕਰਮਚਾਰੀ ਨੂੰ ਰਿਸ਼ਵਤ ਦੇ ਪੈਸਿਆਂ ਸਣੇ ਕੀਤਾ ਗ੍ਰਿਫਤਾਰ