Bathinda Fire News: ਬਠਿੰਡਾ ਰੇਲਵੇ ਸਟੇਸ਼ਨ ਨੇੜੇ ਲੱਗੀ ਤੇਲ ਵਾਲੇ ਟੈਂਕਰ ਨੂੰ ਅੱਗ
Bathinda Fire News: ਬਠਿੰਡਾ ਰੇਲਵੇ ਸਟੇਸ਼ਨ ਨੇੜੇ ਲੱਗੀ ਤੇਲ ਵਾਲੇ ਟੈਂਕਰ ਨੂੰ ਅੱਗ, ਅੱਗ ਲੱਗਣ ਨਾਲ ਹੜਕੰਪ ਮੱਚ ਗਿਆ। ਰਾਹਤ ਦੀ ਗੱਲ ਇਹ ਹੈ ਕਿ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।
Bathinda Fire News/ਕੁਲਬੀਰ ਬੀਰਾ: ਹਿਸਾਰ ਵੱਲੋਂ ਬਠਿੰਡਾ ਕੱਚਾ ਤੇਲ ਲੈ ਕੇ ਪਹੁੰਚੀ ਮਾਲ ਗੱਡੀ ਦੇ ਤੇਲ ਟੈਂਕਰ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਤੇਲ ਦੀ ਲੀਕੇਜ ਤੇਲ ਟੈਂਕਰਾਂ ਵਿੱਚੋਂ ਹੋ ਰਹੀ ਸੀ ਜਿਸ ਕਾਰਨ ਰੇਲਵੇ ਟਰੈਕ ਉੱਤੇ ਅੱਗ ਫੈਲ ਗਈ। ਮੌਕੇ ਉੱਤੇ ਪਤਾ ਚੱਲਦਿਆਂ ਹੀ ਅੱਗ ਉੱਤੇ ਕਾਬੂ ਪਾਇਆ ਗਿਆ।
ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਅ ਹੋਇਆ ਹੈ। ਕਰੀਬ ਅੱਧੀ ਦਰਜਨ ਤੇਲ ਟੈਂਕਰ ਦੇ ਥੱਲੇ ਵੇਖੀ ਗਈ ਅੱਗ ਸਮਾਂ ਰਹਿੰਦਿਆਂ ਅੱਗ ਉੱਤੇ ਕਾਬੂ ਪਾਇਆ ਗਿਆ ਹੈ। ਅੱਗ ਦੀ ਲਪੇਟ ਵਿੱਚ ਆਏ ਤੇਲ ਟੈਂਕਰ ਨੂੰ ਬਾਕੀ ਗੱਡੀ ਨਾਲੋਂ ਅਲੱਗ ਕੀਤਾ ਗਿਆ। ਰੇਲਵੇ ਪ੍ਰਸ਼ਾਸਨ ਘਟਨਾ ਦੀ ਜਾਂਚ ਵਿੱਚ ਜੁੱਟਿਆ ਹੈ।
ਇਹ ਵੀ ਪੜ੍ਹੋ: Lawrence Bishnoi Interview Case: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ ਵੱਡੀ ਕਾਰਵਾਈ, 7 ਅਧਿਕਾਰੀ ਸਸਪੈਂਡ
ਚਲਦੀ ਗੱਡੀ ਵਿੱਚ ਅੱਗ ਦਾ ਡਰਾਈਵਰ ਅਤੇ ਗਾਰਡ ਨੂੰ ਪਤਾ ਨਹੀਂ ਲੱਗਿਆ। ਇਸ ਦੌਰਾਨ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਰੇਲਵੇ ਦਾ ਕੋਈ ਵੀ ਅਧਿਕਾਰੀ ਮੀਡੀਆ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ। ਅੱਗ ਲੱਗਣ ਨਾਲ ਹੜਕੰਪ ਮੱਚ ਗਿਆ। ਰਾਹਤ ਦੀ ਗੱਲ ਇਹ ਹੈ ਕਿ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।
ਇਹ ਵੀ ਪੜ੍ਹੋ: Punjab Breaking Live Updates: ਕਿਸਾਨਾਂ ਵੱਲੋਂ ਹਾਈਵੇ ਕੀਤੇ ਜਾਣਗੇ ਜਾਮ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ