Chandigarh Loot Case: ਇੱਕ ਕਰੋੜ ਰੁਪਏ ਦੀ ਲੁੱਟ ਦੇ ਮਾਮਲੇ `ਚ ਬਣਾਈ ਗਈ SIT, ਦੋ ਨਵੀਆਂ ਧਾਰਾਵਾਂ ਵੀ ਜੋੜੀਆਂ
Chandigarh Loot Case: ਬਠਿੰਡਾ ਦੇ ਵਪਾਰੀ ਤੋਂ ਇੱਕ ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਯੂ-ਟਰਨ ਲਿਆ ਹੈ। ਮੁਲਜ਼ਮ ਪੁਲਿਸ ਮੁਲਾਜ਼ਮਾਂ ’ਤੇ ਦੋ ਨਵੀਆਂ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ।
Chandigarh Loot Case: ਬਠਿੰਡਾ ਦੇ ਵਪਾਰੀ ਤੋਂ 1.01 ਕਰੋੜ ਦੀ ਲੁੱਟ ਦੇ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੱਸ ਦਈਏ ਕਿ 4 ਅਗਸਤ ਦੀ ਸ਼ਾਮ ਨੂੰ ਕਾਰੋਬਾਰੀ ਸੰਜੇ ਗੋਇਲ ਤੋਂ 1 ਕਰੋੜ 1 ਲੱਖ ਰੁਪਏ ਦੀ ਲੁੱਟ ਦੇ ਮਾਮਲੇ 'ਚ ਪੁਲਿਸ ਨੇ ਯੂ-ਟਰਨ ਲੈ ਲਿਆ ਹੈ। ਐਡੀਸ਼ਨਲ ਐਸਐਚਓ ਨਵੀਨ ਫੋਗਾਟ, ਕਾਂਸਟੇਬਲ ਵਰਿੰਦਰ, ਕਾਂਸਟੇਬਲ ਸ਼ਿਵ ਕੁਮਾਰ ਅਤੇ ਹੋਰਾਂ ਖ਼ਿਲਾਫ਼ ਦੋ ਨਵੀਆਂ ਧਾਰਾਵਾਂ ਜੋੜੀਆਂ ਗਈਆਂ ਹਨ। ਇਸ ਵਿੱਚ ਆਈਪੀਸੀ ਦੀਆਂ ਧਾਰਾਵਾਂ 364ਏ (ਫਿਰੌਤੀ ਲਈ ਅਗਵਾ) ਅਤੇ 389 (ਜਬਰਦਸਤੀ) ਸ਼ਾਮਲ ਹਨ।
ਦਰਅਸਲ ਬਠਿੰਡਾ ਦੇ ਵਪਾਰੀ ਸੰਜੇ ਗੋਇਲ ਤੋਂ ਇੱਕ ਕਰੋੜ ਇੱਕ ਲੱਖ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਐਸਐਸਪੀ ਕੰਵਰਦੀਪ ਕੌਰ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦੀ ਨਿਗਰਾਨੀ ਡੀਐਸਪੀ ਦੱਖਣੀ ਚਰਨਜੀਤ ਸਿੰਘ ਕਰਨਗੇ। ਉਨ੍ਹਾਂ ਦੇ ਨਾਲ ਸੈਕਟਰ 39 ਥਾਣੇ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ, ਜ਼ਿਲ੍ਹਾ ਕਰਾਈਮ ਸੈੱਲ ਦੇ ਇੰਚਾਰਜ ਇੰਸਪੈਕਟਰ ਜਸਮਿੰਦਰ ਸਿੰਘ ਅਤੇ ਦੋ ਹੋਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Amritsar Murder News: ਪਿਓ ਨੇ ਆਪਣੀ ਧੀ ਦਾ ਕਿਰਪਾਨ ਨਾਲ ਕੀਤਾ ਕਤਲ; ਪੁਲਿਸ ਨੂੰ ਮਿਲਿਆ ਇੱਕ ਦਿਨ ਦਾ ਰਿਮਾਂਡ
ਫਿਲਹਾਲ ਪੁਲਿਸ ਦਾ ਪੂਰਾ ਧਿਆਨ ਨਵੀਨ ਫੋਗਾਟ ਅਤੇ ਪ੍ਰਵੀਨ ਸ਼ਾਹ ਦੀ ਗ੍ਰਿਫਤਾਰੀ 'ਤੇ ਹੈ। ਇਸ ਤੋਂ ਇਲਾਵਾ ਪੁਲਿਸ ਨੇ ਮਾਮਲੇ 'ਚ ਦੋ ਨਵੀਆਂ ਧਾਰਾਵਾਂ ਵੀ ਜੋੜੀਆਂ ਹਨ। ਇਸ ਵਿੱਚ ਆਈਪੀਸੀ ਦੀਆਂ ਧਾਰਾਵਾਂ 364ਏ (ਫਿਰੌਤੀ ਲਈ ਅਗਵਾ) ਦੇ ਨਾਲ 389 (ਜਬਰਦਸਤੀ) ਹੈ। ਇਸ ਵਿੱਚ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਹੈ।
ਹੁਣ ਵਿਭਾਗ ਵੱਲੋਂ ਮੁਲਜ਼ਮਾਂ ਖ਼ਿਲਾਫ਼ ਦੋ ਸਖ਼ਤ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ। ਇਸ ਮਾਮਲੇ ਵਿੱਚ ਬਰਖਾਸਤ ਐਡੀਸ਼ਨਲ ਐਸਐਚਓ ਨਵੀਨ ਫੋਗਾਟ ਮੁਲਜ਼ਮ ਪੁਲਿਸ ਦੀ ਪਕੜ ਤੋਂ ਦੂਰ ਹੈ।
ਇਹ ਵੀ ਪੜ੍ਹੋ: Punjab News: ਲੋਕਾਂ ਨੇ ਮਸ਼ਹੂਰ ਸਿੰਗਰ ਭਰਾਵਾਂ ਦੀ ਜੋੜੀ ਨੂੰ ਥਾਣੇ 'ਚ ਘੇਰਿਆ, ਜਾਣੋ ਕਿਉਂ
ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ। ਇਕ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਅੰਮ੍ਰਿਤਸਰ ਦੇ ਰਹਿਣ ਵਾਲੇ ਵਜਿੰਦਰ ਉਰਫ ਅੰਕਿਤ ਗਿੱਲ ਤੋਂ ਪੁੱਛਗਿੱਛ 'ਚ ਕਈ ਖੁਲਾਸੇ ਹੋਏ ਹਨ। ਅੰਕਿਤ ਨੇ ਦੱਸਿਆ ਕਿ ਉਸ ਕੋਲ ਸਿਰਫ 2/2 ਹਜ਼ਾਰ ਦੇ ਨੋਟ ਸਨ। ਜਿਸ ਨੂੰ ਕਾਰੋਬਾਰੀ ਸੰਜੇ ਦੇ 500/500 ਦੇ ਨੋਟਾਂ ਤੋਂ ਬਦਲਣਾ ਸੀ।