Punjab News: ਲੋਕਾਂ ਨੇ ਮਸ਼ਹੂਰ ਸਿੰਗਰ ਭਰਾਵਾਂ ਦੀ ਜੋੜੀ ਨੂੰ ਥਾਣੇ 'ਚ ਘੇਰਿਆ, ਜਾਣੋ ਕਿਉਂ
Advertisement
Article Detail0/zeephh/zeephh1820419

Punjab News: ਲੋਕਾਂ ਨੇ ਮਸ਼ਹੂਰ ਸਿੰਗਰ ਭਰਾਵਾਂ ਦੀ ਜੋੜੀ ਨੂੰ ਥਾਣੇ 'ਚ ਘੇਰਿਆ, ਜਾਣੋ ਕਿਉਂ

Punjab News:ਉਸ ਵੇਲੇ ਉਕਤ ਲੜਕੀ ਦੇ ਪਰਿਵਾਰਿਕ ਮੈਂਬਰ ਵੀ ਇਕੱਠੇ ਹੋ ਗਏ ਅਤੇ ਦੋਵਾਂ ਗਾਇਕ ਭਰਾਵਾਂ ਦੇ ਵਿਰੋਧ ਵਿੱਚ ਥਾਣੇ ਅੰਦਰ ਹੀ ਨਾਅਰੇਬਾਜ਼ੀ ਕਰਦੇ ਹੋਏ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। 

 

Punjab News: ਲੋਕਾਂ ਨੇ ਮਸ਼ਹੂਰ ਸਿੰਗਰ ਭਰਾਵਾਂ ਦੀ ਜੋੜੀ ਨੂੰ ਥਾਣੇ 'ਚ ਘੇਰਿਆ, ਜਾਣੋ ਕਿਉਂ

Punjab News: ਪੰਜਾਬੀ ਸਭਿਆਚਾਰ ਦੇ ਪੰਜਾਬੀ ਗਾਣੇ, ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਵਾਲੇ ਗਾਇਕ ਭਰਾਵਾਂ ਦੀ ਜੋੜੀ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਲਈ ਉਸ ਵੇਲੇ ਵੱਡੀ ਮੁਸ਼ਕਿਲ ਖੜੀ ਹੋ ਗਈ ਜਦੋਂ ਇਕ ਲੜਕੀ ਦੇ ਮਸਲੇ ਨੂੰ ਲੈ ਕੇ ਦੋਂਵੇ ਭਰਾ ਬਟਾਲਾ ਡੀ ਐਸ ਪੀ ਲਲਿਤ ਕੁਮਾਰ ਦੇ ਦਫ਼ਤਰ ਪਹੁੰਚੇ। ਉਸ ਵੇਲੇ ਉਕਤ ਲੜਕੀ ਦੇ ਪਰਿਵਾਰਿਕ ਮੈਂਬਰ ਵੀ ਭਾਰੀ ਤਦਾਤ ਵਿੱਚ ਇਕੱਠੇ ਹੋ ਗਏ ਅਤੇ ਦੋਵਾਂ ਗਾਇਕ ਭਰਾਵਾਂ ਦੇ ਵਿਰੋਧ ਵਿੱਚ ਥਾਣੇ ਅੰਦਰ ਹੀ ਨਾਅਰੇਬਾਜ਼ੀ ਕਰਦੇ ਹੋਏ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। 

ਉੱਥੇ ਹੀ ਬਟਾਲਾ ਪੁਲਿਸ ਵੱਲੋਂ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਅਤੇ ਦੋਵੇ ਪੱਖਾਂ ਦੇ ਬਿਆਨ ਸੁਣੇ ਗਏ ਅਤੇ ਤਫਤੀਸ਼ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਕਹੀ ਗਈ। ਓਥੇ ਹੀ ਜਦੋਂ ਡੀ ਐਸ ਪੀ ਦੇ ਦਫ਼ਤਰ ਅੰਦਰ ਬੈਠੇ ਦੋਵੇਂ ਗਾਇਕ ਭਰਾਵਾਂ ਦਾ ਬਿਆਨ ਲੈਣ ਲਈ ਪੱਤਰਕਾਰਾਂ ਨੇ ਗੱਲਬਾਤ ਕਰਨੀ ਚਾਹੀ ਤਾਂ ਰੰਮੀ ਰੰਧਾਵਾ ਨੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰਦੇ ਨਜ਼ਰ ਆਏ ਜੋ ਪਤਰਕਾਰਾਂ ਦੇ ਕੈਮਰੇ ਵਿੱਚ ਕੈਦ ਹੋ ਗਿਆ।

ਇਹ ਵੀ ਪੜ੍ਹੋ: Amritsar Murder News: ਪਿਓ ਨੇ ਆਪਣੀ ਧੀ ਦਾ ਕਿਰਪਾਨ ਨਾਲ ਕੀਤਾ ਕਤਲ; ਪੁਲਿਸ ਨੂੰ ਮਿਲਿਆ ਇੱਕ ਦਿਨ ਦਾ ਰਿਮਾਂਡ

ਉਕਤ ਲੜਕੀ ਦੀ ਮਾਤਾ ਹਰਜੀਤ ਕੌਰ ਨੇ ਕਿਹਾ ਕਿ ਇਹ ਗਾਇਕ ਜੋੜੀ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਜੋ ਕੇ ਪੰਜਾਬੀ ਸਭਿਆਚਾਰ ਦੇ ਬਹੁਤ ਗਾਣੇ ਗਾਉਂਦੇ ਹਨ ਪਰ ਖੁਦ ਸਭਿਆਚਾਰ ਤੋਂ ਪਿੱਛੇ ਹੱਟ ਕੇ ਗਲਤ ਕੰਮ ਕਰਦੇ ਹਨ। ਉਹਨਾਂ ਨੇ ਕਿਹਾ ਕਿ ਪ੍ਰਿੰਸ ਰੰਧਾਵਾ ਜੋ ਕਿ ਪਹਿਲਾਂ ਵੀ ਵਿਆਹਿਆ ਹੋਇਆ ਹੈ ਉਸਦੇ ਵਲੋਂ ਆਪਣੀ ਪਹਿਲੀ ਪਤਨੀ ਦੇ ਹੁੰਦਿਆਂ ਹੋਇਆਂ ਮੇਰੀ ਬੇਟੀ ਜੋ ਪਹਿਲਾ ਤੋਂ ਹੀ ਵਿਆਹੀ ਹੋਈ ਹੈ ਉਸਨੂੰ ਆਪਣੇ ਨਾਲ ਰੱਖ ਕੇ ਬੇਟੀ ਦੀ ਵਿਆਹੁਤਾ ਜਿੰਦਗੀ ਨੂੰ ਖਰਾਬ ਕਰਨ ਉੱਤੇ ਤੁਲਿਆ ਹੋਇਆ ਹੈ। ਇਹਨਾਂ ਹੀ ਨਹੀਂ ਨਾ ਤਾਂ ਸਾਨੂੰ ਸਾਡੀ ਬੇਟੀ ਨਾਲ ਮਿਲਣ ਦਿੰਦਾ ਹੈ ਅਤੇ ਨਾ ਹੀ ਉਸਦੇ ਬੱਚਿਆਂ ਨਾਲ ਹੀ ਮਿਲਣ ਦਿੰਦਾ ਹੈ, ਉਲਟਾ ਸਾਨੂੰ ਧਮਕਾਇਆ ਵੀ ਜਾਂਦਾ ਹੈ। ਓਹਨਾਂ ਕਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। 

ਓਥੇ ਹੀ ਡੀ ਐਸ ਪੀ ਲਲਿਤ ਕੁਮਾਰ ਨੇ ਮਾਮਲੇ ਬਾਰੇ ਦੱਸਦੇ ਕਿਹਾ ਕਿ ਉਕਤ ਲੜਕੀ ਬਾਲਿਗ ਹੈ ਤੇ ਉਹ ਆਪਣੀ ਮਰਜੀ ਨਾਲ ਗਾਇਕ ਭਰਾ ਪ੍ਰਿੰਸ ਰੰਧਾਵਾ ਨਾਲ ਰਿਹ ਰਹੀ ਹੈ ਅੱਜ ਇਸ ਮਸਲੇ ਨੂੰ ਲੈਕੇ ਦੋਵਾਂ ਧਿਰਾਂ ਦੀ ਸੁਣਵਾਈ ਕੀਤੀ ਗਈ ਹੈ ਬਾਕੀ ਤਫਤੀਸ਼ ਦੌਰਾਨ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Gangster Vikram Brar News: ਗੈਂਗਸਟਰ ਵਿਕਰਮ ਬਰਾੜ ਦੀ ਫਰੀਦਕੋਟ ਅਦਾਲਤ 'ਚ ਹੋਈ ਪੇਸ਼ੀ, 3 ਦਿਨ ਦਾ ਵਧਿਆ ਪੁਲਿਸ ਰਿਮਾਂਡ

(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)

Trending news