Bathinda News: ਤਾਂਤਰਿਕ ਔਰਤ ਨੇ ਆਪਣੀ ਚੇਲੀ ਦੇ ਪਤੀ ਦਾ ਕਤਲ ਕਰਕੇ ਲਾਸ਼ ਘਰ `ਚ ਦੱਬੀ
Bathinda News: ਸਮਾਜ ਵਿੱਚ ਅਜੇ ਵੀ ਲੋਕ ਤਾਂਤਰਿਕਾਂ ਦੇ ਚੁੰਗਲ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਤੇ ਤਾਂਤਰਿਕਾਂ ਵੱਲੋਂ ਬਲੀ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਹਨ।
Bathinda News: ਸਮਾਜ ਵਿੱਚ ਅਜੇ ਵੀ ਲੋਕ ਤਾਂਤਰਿਕਾਂ ਦੇ ਚੁੰਗਲ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਤੇ ਤਾਂਤਰਿਕਾਂ ਵੱਲੋਂ ਬਲੀ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਵਿੱਚ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਤਾਂਤਰਿਕ ਔਰਤ ਨੇ ਆਪਣੀ ਹੀ ਚੇਲੀ ਦੇ ਪਤੀ ਵਾਸੀ ਪ੍ਰੋਫੈਸਰ ਕਲੋਨੀ ਤਲਵੰਡੀ ਸਾਬੋ ਦਾ ਬੇਰਹਿਮੀ ਨਾਲ ਕਤਲ ਕਰਕੇ ਉਸਦੀ ਲਾਸ਼ ਨੂੰ ਆਪਣੇ ਹੀ ਘਰ ਦੇ ਪਿੱਛੇ ਦੱਬ ਦਿੱਤੀ ਸੀ।
ਜਾਣਕਾਰੀ ਮੁਤਾਬਕ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਦੀ ਤਾਂਤਰਿਕ ਗੁਰਪ੍ਰੀਤ ਕੌਰ ਨੇ ਆਪਣੀ ਚੇਲੀ ਸੁਖਬੀਰ ਕੌਰ ਦੇ ਪਤੀ ਬਲਵੀਰ ਸਿੰਘ ਬੇਰਹਿਮੀ ਨਾਲ ਕਤਲ ਕਰਵਾਕੇ ਲਾਸ਼ ਨੂੰ ਆਪਣੇ ਬਾਹਰਲੇ ਘਰ ਵਿੱਚ ਦੱਬ ਦਿੱਤਾ। ਮ੍ਰਿਤਕ ਬਲਵੀਰ ਕੌਰ ਦੀ ਪਤਨੀ ਸੁਖਬੀਰ ਕੌਰ ਗੁਰਪ੍ਰੀਤ ਕੌਰ ਕੋਲ ਚੇਲਪੁਣਾ ਸਿਖਦੀ ਸੀ ਤੇ ਉਸਦਾ ਪਤੀ ਉਸਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਚੇਲੀ ਦਾ ਪਤੀ ਉਸ ਦਾ ਰਸਤੇ ਵਿੱਚ ਰੋੜਾ ਬਣ ਰਿਹਾ ਸੀ।
ਉਸ ਨੂੰ ਪਾਸੇ ਹਟਾਉਣ ਲਈ ਦੋਵਾਂ ਨੇ ਸਾਜ਼ਿਸ਼ ਘੜ ਵਾਰਦਾਤ ਨੂੰ ਅੰਜਾਮ ਦਿੱਤਾ। ਗੁਰਪ੍ਰੀਤ ਕੌਰ ਤਾਂਤਰਿਕ ਨੇ ਸੁਖਬੀਰ ਕੌਰ ਦੇ ਪਤੀ ਬਲਵੀਰ ਸਿੰਘ ਦਾ 18 ਨਵੰਬਰ ਨੂੰ ਕਤਲ ਘੋਟਣਾ ਮਾਰਕੇ ਅਤੇ ਦਾਹ ਨਾਲ ਸੱਟਾਂ ਮਾਰ ਕੇ ਕਤਲ ਕਰਕੇ ਲਾਸ਼ ਟੋਆ ਪੁੱਟ ਕੇ ਦੱਬ ਦਿੱਤੀ ਸੀ। ਪੁਲਿਸ ਵੱਲੋ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਲਾਸ਼ ਨੂੰ ਅੱਜ ਤਲਵੰਡੀ ਸਾਬੋ ਦੇ ਡੀਐਸਪੀ ਪੁਲਿਸ ਫੋਰਸ, ਸਿਵਲ ਪ੍ਰਸ਼ਾਸਨ ਅਤੇ ਫੋਰੈਂਸਿਕ ਮਾਹਰਾਂ ਦੀ ਹਾਜ਼ਰੀ ਵਿੱਚ ਪੰਜ ਫੁੱਟ ਡੂੰਘੇ ਟੋਏ ਵਿੱਚੋਂ ਬਰਾਮਦ ਕੀਤੀ ਹੈ। ਇਸ ਸਬੰਧੀ ਤਲਵੰਡੀ ਸਾਬੋ ਦੇ ਡੀਐਸਪੀ ਅਤੇ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਮ੍ਰਿਤਕ ਪਿਛਲੇ ਅੱਠ ਦਿਨਾਂ ਤੋਂ ਗੁੰਮ ਸੀ ਤੇ ਮ੍ਰਿਤਕ ਦੇ ਵਾਰਸਾਂ ਵੱਲੋਂ ਜਿਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਜਦੋਂ ਉਨ੍ਹਾਂ ਨੂੰ ਬਲਵੀਰ ਸਿੰਘ ਨਾ ਲੱਭਿਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਥਾਣਾ ਤਲਵੰਡੀ ਸਾਬੋ ਵਿੱਚ ਦਿੱਤੀ ਤਾਂ ਤਲਵੰਡੀ ਸਾਬੋ ਥਾਣਾ ਮੁਖੀ ਸਰਬਜੀਤ ਕੌਰ ਨੇ ਟੈਕਨੀਕਲ ਤੌਰ 'ਤੇ ਕਾਤਲਾਂ ਨੂੰ ਲੱਭ ਕਿ ਤਫਤੀਸ਼ ਸ਼ੁਰੂ ਕੀਤੀ ਤਾਂ ਉਨਾਂ ਨੇ ਇੱਕ ਤਾਂਤਰਿਕ ਤੇ ਮ੍ਰਿਤਕ ਦੇ ਘਰਵਾਲੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਸਾਰੀ ਘਟਨਾ ਤੋਂ ਪਰਦਾ ਉੱਠਿਆ।
ਅੱਜ ਪੁਲਿਸ ਫੋਰਸ ਤੇ ਫੋਰੈਂਸਿਕ ਮਾਹਰ ਬਠਿੰਡਾ ਦੀ ਮੌਜੂਦਗੀ ਵਿੱਚ ਲਾਸ਼ ਨੂੰ ਬਾਹਰ ਕਢਵਾਈ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜ ਮੁਲਜ਼ਮਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ। ਮੁੱਢਲੀ ਪੁੱਛਗਿੱਛ ਵਿੱਚ ਉਨ੍ਹਾਂ ਨੇ ਮੰਨਿਆ ਕਿ ਅਸੀਂ ਇਸਦੇ ਸਿਰ ਵਿੱਚ ਘੋਟਣਾ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ।
ਇਹ ਵੀ ਪੜ੍ਹੋ : Navjot Sidhu: ਪਤਨੀ ਦਾ ਅਯੁਰਦਵੇਦ ਰਾਹੀਂ ਇਲਾਜ ਕਰਨ ਦਾ ਨਵਜੋਤ ਸਿੱਧੂ ਦਾ ਦਾਅਵਾ ਟਾਟਾ ਮੈਮੋਰੀਅਲ ਹਸਪਤਾਲ ਵੱਲੋਂ ਖਾਰਿਜ