Bathinda stray dogs (Kulbir Beera): ਬਠਿੰਡਾ ਵਿੱਚ ਅਵਾਰਾ ਕੁੱਤਿਆਂ ਦਾ ਲਗਾਤਾਰ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰੀ ਹਸਪਤਾਲ ਵਿੱਚ ਰੋਜ਼ਾਨਾ 10 ਤੋਂ 12 ਮਰੀਜ਼ ਕੁੱਤੇ ਦੇ ਕੱਟ ਦਾ ਇਲਾਜ ਲਈ ਆ ਰਹੇ ਹਨ। ਪਿਛਲੇ ਇੱਕ ਮਹੀਨੇ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ 350 ਤੋਂ ਉੱਪਰ ਮਰੀਜ਼ ਅਜਿਹੇ ਸਾਹਮਣੇ ਆਏ ਹਨ। ਜਿਨ੍ਹਾਂ ਨੂੰ ਸਿਰਫ ਕੁੱਤਿਆਂ ਵੱਲੋਂ ਕੱਟਿਆ ਗਿਆ ਹੈ।


COMMERCIAL BREAK
SCROLL TO CONTINUE READING

ਵੱਡੀ ਗਿਣਤੀ ਵਿੱਚ ਕੁੱਤਿਆਂ ਵੱਲੋਂ ਕੱਟੇ ਜਾਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਡਰ ਦਾ ਮਾਹੌਲ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਲੀਆਂ ਮੁਹੱਲਿਆਂ ਵਿੱਚ ਵੱਡੀ ਗਿਣਤੀ ਵਿੱਚ ਝੁੰਡ ਬਣਾ ਕੇ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਠੱਲ ਪਾਉਣ ਲਈ ਅਪੀਲ ਕੀਤੀ ਹੈ। ਕਿਉਂਕਿ ਇਹਨਾਂ ਕੁੱਤਿਆਂ ਵੱਲੋਂ ਅਕਸਰ ਹੀ ਰਾਹਗੀਰਾਂ ਅਤੇ ਗਲੀਆਂ ਵਿੱਚ ਖੇਡਦੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਅਤੇ ਬਿਮਾਰੀ ਦਾ ਡਰ ਵੀ ਸਤਾ ਰਿਹਾ ਹੈ।


ਹੱਡਾ ਰੋੜੀ ਖ਼ਤਮ ਹੋਣ ਕਰਕੇ ਵਧਿਆ ਕਹਿਰ


ਪਿੰਡ ਵਾਸੀਆਂ ਦਾ ਕਹਿਣ ਹੈ ਕਿ ਪਿੰਡਾਂ ਵਿੱਚੋਂ ਸਰਕਾਰ ਵੱਲੋਂ ਹੱਡਾ ਰੋੜੀ ਖ਼ਤਮ ਕਰ ਦਿੱਤੀ ਗਈ ਹੈ। ਜਿਸ ਕਾਰਨ ਅਵਾਰਾ ਕੁੱਤਿਆਂ ਵੱਲੋਂ ਹੁਣ ਅਕਸਰ ਹੀ ਗਲੀਆਂ ਮੁਹੱਲਿਆਂ ਵਿੱਚ ਰਾਹਗੀਰਾਂ ਅਤੇ ਬੱਚਿਆਂ ਨੂੰ ਇਹਨਾਂ ਅਵਾਰਾ ਕੁੱਤਿਆਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ। ਉਹਨਾਂ ਕਹਿਰ ਕਿ ਅੱਜ ਕੱਲ੍ਹ ਕਈ ਤਰ੍ਹਾਂ ਦੀਆਂ ਕੁੱਤਿਆਂ ਦੀਆਂ ਕਿਸਮਾਂ ਵੇਖਣ ਨੂੰ ਮਿਲ ਰਹੀਆਂ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਾਕਾਹਾਰੀ ਹਨ ਅਤੇ ਭੁੱਖ ਲੱਗਣ 'ਤੇ ਇਹਨਾਂ ਵੱਲੋਂ ਜਿਆਦਾਤਰ ਮਨੁੱਖ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।


ਸਰਕਾਰ ਬਣਾਵੇ ਪਾਲਿਸੀ


ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਕੁੱਤਿਆਂ ਦੇ ਕਹਿਰ ਨੂੰ ਰੋਕਣ ਲਈ ਜਿਸ ਤਰ੍ਹਾਂ ਪਹਿਲਾਂ ਗੋਲੀਆਂ ਦੇ ਕੇ ਕੁੱਤਿਆਂ ਨੂੰ ਮਾਰਿਆ ਜਾਂਦਾ ਸੀ ਉਸੇ ਤਰੀਕੇ ਨਾਲ ਹੀ ਸਰਕਾਰ ਨੂੰ ਪਾਲਸੀ ਬਣਾਉਣੀ ਚਾਹੀਦੀ ਹੈ ਤਾਂ ਜੋ ਕੁੱਤਿਆਂ ਦੇ ਕੱਟਣ ਨਾਲ ਹੋਣ ਵਾਲੀ ਹਲਕਾਅ ਦੀ ਬਿਮਾਰੀ ਨੂੰ ਰੋਕਿਆ ਜਾ ਸਕੇ।


ਬਿਮਾਰੀ ਨੂੰ ਰੋਕਣ ਲਈ ਮੁਫਤ ਵੈਕਸੀਨੇਸ਼ਨ


ਸਰਕਾਰੀ ਹਸਪਤਾਲ ਵਿੱਚ ਤੈਨਾਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਤੀਸ਼ ਜੰਦਲ ਦਾ ਕਹਿਣਾ ਹੈ ਕਿ ਉਨਾਂ ਕੋਲ ਇਕ ਮਹੀਨੇ ਵਿੱਚ 350 ਤੋਂ ਉੱਪਰ ਕੁੱਤਿਆਂ ਦੇ ਕੱਟਣ ਦੇ ਮਰੀਜ਼ ਸਾਹਮਣੇ ਆਏ ਹਨ। ਭਾਵੇਂ ਉਹਨਾਂ ਵੱਲੋਂ ਕੁੱਤਿਆਂ ਦੇ ਕੱਟੇ ਜਾਣ ਤੋਂ ਬਾਅਦ ਹਲਕਾ ਦੀ ਬਿਮਾਰੀ ਨੂੰ ਰੋਕਣ ਲਈ ਵੈਕਸੀਨੇਸ਼ਨ ਕੀਤੀ ਜਾਂਦੀ ਹੈ ਅਤੇ ਇਹ ਵੈਕਸੀਨੇਸ਼ਨ ਮੁਫਤ ਕੀਤੀ ਜਾਂਦੀ ਹੈ। ਪਰ ਏਡੀ ਵੱਡੀ ਗਿਣਤੀ ਵਿੱਚ ਰੋਜ਼ਾਨਾ ਕੁੱਤਿਆਂ ਵੱਲੋਂ ਮਨੁੱਖ ਨੂੰ ਕੱਟੇ ਜਾਣ ਦੇ ਕੇਸ ਸਾਹਮਣੇ ਆਉਣਾ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ।


ਲੋਕਾਂ ਨੂੰ ਜਲਦ ਮਿਲੇਗੀ ਕੁੱਤਿਆਂ ਤੋ ਨਿਜਾਤ


ਇਸ ਸਬੰਧੀ ਨਗਰ ਨਿਗਮ ਅਧਿਕਾਰੀ ਸੰਦੀਪ ਕਟਾਰੀਆ ਦਾ ਕਹਿਣਾ ਹੈ ਕਿ ਨਿਗਮ ਵੱਲੋਂ ਲਗਾਤਾਰ ਅਵਾਰਾ ਕੁੱਤਿਆਂ ਦੀ ਨਸਬੰਦੀ ਸਬੰਧੀ ਸਰਵੇ ਕਰਵਾਇਆ ਜਾਂਦਾ ਹੈ। ਸਾਲ 2021-22 ਵਿੱਚ ਸਰਵੇ ਦੌਰਾਨ 8777 ਕੁੱਤਿਆਂ ਦੀ ਪਹਿਚਾਣ ਕੀਤੀ ਗਈ ਸੀ। ਜਿਨ੍ਹਾਂ ਵਿੱਚੋਂ 3283 ਕੁੱਤਿਆਂ ਦੀ ਨਸਬੰਦੀ ਕੀਤੀ ਗਈ ਸੀ। ਇਸੇ ਤਰ੍ਹਾਂ ਸਾਲ 2023-24ਵਿੱਚ 6825 ਕੁੱਤਿਆਂ ਦਾ ਸਰਵੇ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 5871 ਕੁੱਤੇ ਕੁੱਤੀਆਂ ਦੀ ਨਸਬੰਦੀ ਕੀਤੀ ਗਈ ਸੀ।


ਨਗਰ ਨਿਗਮ ਦੇ ਠੇਕੇਦਾਰ ਵੱਲੋਂ 21 ਫਰਵਰੀ 2024 ਨੂੰ ਨਸਬੰਦੀ ਦਾ ਕੰਮ ਇਸ ਲਈ ਰੋਕ ਦਿੱਤਾ ਕਿਉਂਕਿ ਨਵੀਂ ਬਿਲਡਿੰਗ ਦੀ ਉਸਾਰੀ ਦੇ ਮੱਦੇ ਨਜ਼ਰ ਐਨੀਮਲ ਵੈਲਫੇਅਰ ਬੋਰਡ ਵੱਲੋਂ ਪ੍ਰੋਜੈਕਟ ਰਿਪੋਰਟ ਨੂੰ ਅਪਰੂਵਲ ਨਹੀਂ ਦਿੱਤੀ ਗਈ। ਹੁਣ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਪ੍ਰੋਜੈਕਟ ਨੂੰ ਅਪਰੂਵਲ ਦਿੱਤੇ ਜਾਣ ਤੋਂ ਬਾਅਦ ਕੁੱਤੇ ਕੁੱਤੀਆਂ ਦੀ ਨਸਬੰਦੀ ਦਾ ਕੰਮ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਅਤੇ ਜਲਦ ਹੀ ਲੋਕਾਂ ਨੂੰ ਅਵਾਰਾ ਕੁੱਤਿਆਂ ਤੋਂ ਨਿਜਾਤ ਦਵਾਈ ਜਾਵੇਗੀ।