ਨੰਗਲ: ਪੰਜਾਬ ਵਿਚ ਸਰਦੀ ਦੇ ਮੌਸਮ ਵਿਚ ਆਪਣਾ ਘਰ-ਬਾਰ ਛੱਡ ਕੇ ਰੁਜ਼ਗਾਰ ਦੀ ਉਮੀਦ ਵਿਚ ਡੇਲੀਵੇਜ਼ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਬੀਬੀਐਮਬੀ ਦੇ ਚੀਫ਼ ਇੰਜੀਨੀਅਰ ਦੇ ਗੇਟ 'ਤੇ ਧਰਨਾ ਦੇ ਰਹੇ ਹਨ।  ਡੇਲੀਵੇਜ਼ ਕਰਮਚਾਰੀ ਦੇ ਵੱਲੋਂ ਬੀਬੀਐਮਬੀ ਦੇ ਚੀਫ਼ ਇੰਜੀਨੀਅਰ ਦਫ਼ਤਰ ਅੱਗੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਚੱਲ ਰਹੀ ਮੁਲਾਜ਼ਮਾਂ ਦੀ ਹੜਤਾਲ ਦਾ 26ਵੇਂ ਦਿਨ ਵੀ ਜਾਰੀ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਦਫਤਰ ਅੱਗੇ ਧਰਨੇ 'ਤੇ ਬੈਠੇ ਡੇਲੀਵੇਜ਼ ਵਰਕਰਜ਼ ਯੂਨੀਅਨ ਅਤੇ ਮਜ਼ਦੂਰ ਭਲਾਈ ਜਥੇਬੰਦੀ ਦੇ ਅਹੁਦੇਦਾਰਾਂ ਵੱਲੋਂ ਧਰਨਾ-ਪ੍ਰਦਰਸ਼ਨ ਦਿਨ ਰਾਤ ਜਾਰੀ ਹੈ।


COMMERCIAL BREAK
SCROLL TO CONTINUE READING

ਠੰਢ ਦੇ ਇਸ ਮੌਸਮ ਤੇ ਕਹਿਰ ਦੀ ਧੁੰਦ ਵਿੱਚ ਡੇਲੀਵੇਜ ਕਰਮਚਾਰੀ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਪੱਕਾ ਰੁਜ਼ਗਾਰ ਦੀ ਭਾਲ ਲਈ ਘਰੋਂ ਬਾਹਰ ਸੜਕਾ ਤੇ ਹੀ ਸੋਣ ਲਈ ਮਜਬੂਰ ਹਨ।  ਠੰਡ ਦੇ ਇਸ ਮੌਸਮ ਵਿਚ ਖੁੱਲ੍ਹੇ ਅਸਮਾਨ ਹੇਠਾਂ ਇੱਕ ਅੱਗ ਦਾ ਹੀ ਸਹਾਰਾ ਉਹਨਾਂ ਨੂੰ ਆਪਣੇ ਹੱਕ ਲਈ ਲੜਨ ਲਈ ਹਿੰਮਤ ਦੇ ਰਿਹਾ ਹੈ। ਮਹਿੰਗਾਈ ਦੇ ਦੌਰ ਵਿੱਚ ਲਗਾਤਾਰ ਰੁਜ਼ਗਾਰ ਨਾ ਮਿਲਣ ਕਾਰਨ ਪਰਿਵਾਰਾਂ ਦੀ ਸਮਾਜਿਕ ਸੁਰੱਖਿਆ ਪ੍ਰਭਾਵਿਤ ਹੋ ਰਹੀ ਹੈ। 


 ਯੂਨੀਅਨ ਦੇ ਪ੍ਰਧਾਨ ਸੰਨੀ ਕੁਮਾਰ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਮੂਹ ਕਰਮਚਾਰੀ ਡੇਲੀਵੇਜ਼ 'ਤੇ ਲੰਬੇ ਸਮੇਂ ਤੋਂ ਕੰਮ ਕਰਕੇ ਬੀਬੀਐਮਬੀ ਦੀ ਤਰੱਕੀ ਲਈ ਸ਼ਲਾਘਾਯੋਗ ਯੋਗਦਾਨ ਪਾ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਪੱਕਾ ਤਾਂ ਕੀ ਕਰਨਾ ਸਗੋਂ ਉਨ੍ਹਾਂ ਨੂੰ ਕੰਮ ਵੀ ਨਹੀਂ ਦਿੱਤਾ ਜਾ ਰਿਹਾ। ਨਤੀਜੇ ਵਜੋਂ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੰਘਰਸ਼ ਕੀਤੇ ਜਾ ਚੁੱਕੇ ਹੈ, ਜਿਸ ਤੋਂ ਬਾਅਦ ਮੁਲਾਜ਼ਮਾਂ ਨੂੰ ਕਈ ਭਰੋਸੇ ਦੇ ਬਾਵਜੂਦ ਰੋਜ਼ਾਨਾਂ ਕੰਮ ਨਹੀਂ ਦਿੱਤਾ ਜਾ ਰਿਹਾ, ਅਜਿਹੇ 'ਚ ਮੁਲਾਜ਼ਮ ਹੜਤਾਲ 'ਤੇ ਜਾਣ ਲਈ ਮਜਬੂਰ ਹਨ।  
 
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਪਤੰਗ ਦਾ ਬੱਚਿਆਂ 'ਚ ਦਿਖਿਆ ਕਰੇਜ਼, ਵੱਧ ਰਹੀ ਡਿਮਾਂਡ


ਬੀਬੀਐਮਬੀ ਦੇ ਚੇਅਰਮੈਨ ਸ੍ਰੀਵਾਸਤਵਾ ਦੇ ਨਾਲ ਇਸੇ ਸੰਬੰਧ ਵਿੱਚ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬੀਬੀਐਮਬੀ ਵੱਲੋਂ ਕਈ ਅਜਿਹੇ ਨਵੇਂ ਪ੍ਰੋਜੈਕਟ ਲਗਾਉਣ ਦੀ ਬੋਰਡ ਦੇ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਬਹੁਤ ਜਲਦ ਹੀ ਇਸ 'ਤੇ ਕੰਮ ਸ਼ੁਰੂ ਹੋ ਜਾਵੇਗਾ ਤੇ ਹਰ ਇੱਕ ਨੂੰ ਰੁਜ਼ਗਾਰ ਤੇ ਮਕਾਨ ਵੀ ਮਿਲ ਜਾਵੇਗਾ ਜਿਵੇਂ ਕੀ ਤੁਹਾਨੂੰ ਪਤਾ ਹੈ ਕਿ ਭਾਖੜਾ ਡੈਮ ਦੀ 2940 ਮੈਗਾਵਾਟ ਬਿਜਲੀ ਬਣਾਉਣ ਦੀ ਕਪੈਸਟੀ ਹੈ ਪਰ ਜੇ ਹੁਣ ਬੀ ਬੀ ਐਮ ਬੀ ਬਹੁਤ ਜਲਦ ਛੇ ਹਜ਼ਾਰ ਮੈਗਾਵਾਟ ਬਿਜਲੀ ਦੇ ਨਵੇਂ ਪ੍ਰੋਜੈਕਟ ਲਗਾਉਣ ਜਾ ਰਹੀ ਹੈ ਤੇ ਪੰਦਰਾਂ ਸੋ ਮੈਗਾਵਾਟ ਦਾ ਪ੍ਰੋਜੈਕਟ ਬਹੁਤ ਜਲਦ ਅਸੀਂ ਨੰਗਲ ਵਿੱਚ ਲਗਾਏ ਜਾ ਰਹੇ ਹਾਂ ਭਾਖੜਾ ਡੈਮ ਦੇ ਨਜ਼ਦੀਕ ਜਿਸ ਤੇ ਕੰਮ ਬਹੁਤ ਜਲਦ ਹੀ ਸ਼ੁਰੂ ਹੋ ਜਾਵੇਗਾ ਤੇ ਬਹੁਤ ਜ਼ਿਆਦਾ ਮਜ਼ਦੂਰਾਂ ਦੀ ਲੋੜ ਪਵੇਗੀ ਤੇ ਜਦੋਂ ਇਹ ਪ੍ਰਾਜੈਕਟ ਸ਼ੁਰੂ ਹੋ ਜਾਣਗੇ ਮਜ਼ਦੂਰਾਂ ਦੇ ਰੁਜਗਾਰ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ। 


(ਬਿਮਲ ਸ਼ਰਮਾ ਦੀ ਰਿਪੋਰਟ)