BCCI Chief Selector Chetan Sharma Zee News Sting Operation Gameover: ਬੀਸੀਸੀਆਈ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ  (Chetan Sharma) ਦਾ ਦਾਅਵਾ ਹੈ ਕਿ ਟੀਮ ਇੰਡੀਆ ਦੇ ਖਿਡਾਰੀ ਅਨਫਿੱਟ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਫਿੱਟ ਦੱਸਦੇ ਹਨ। ਟੀਮ ਇੰਡੀਆ ਦੇ ਖਿਡਾਰੀ ਫਿਟਨੈੱਸ ਹਾਸਲ ਕਰਨ ਲਈ ਇੰਜੈਕਸ਼ਨਾਂ ਦੀ ਵਰਤੋਂ ਕਰ ਰਹੇ ਹਨ ਜੋ ਕਿ ਡੋਪ ਟੈਸਟ 'ਚ ਨਹੀਂ ਆਉਂਦੇ। ਚੇਤਨ ਸ਼ਰਮਾ ਨੇ ਜ਼ੀ ਮੀਡੀਆ ਦੇ ਗੁਪਤ ਕੈਮਰੇ 'ਤੇ ਇਸ ਸਭ ਦਾ ਖੁਲਾਸਾ ਕੀਤ।


COMMERCIAL BREAK
SCROLL TO CONTINUE READING

ਚੇਤਨ ਸ਼ਰਮਾ ਦਾ ਦਾਅਵਾ ਹੈ ਕਿ ਟੀਮ ਇੰਡੀਆ 'ਚ ਅਣਫਿੱਟ ਖਿਡਾਰੀ ਵੀ ਟੀਕਿਆਂ ਦੀ ਮਦਦ ਨਾਲ ਫਿੱਟ ਹੋ ਰਹੇ ਹਨ। 100 ਫੀਸਦੀ ਫਿੱਟ ਨਾ ਹੋਣ ਵਾਲਾ ਕ੍ਰਿਕਟਰ ਵੀ ਟੀਮ 'ਚ ਬਣੇ ਰਹਿਣ ਲਈ ਟੀਕੇ ਲਗਾ ਕੇ 100 ਫੀਸਦੀ ਫਿਟਨੈੱਸ ਸਾਬਤ ਕਰ ਰਿਹਾ ਹੈ। ਚੇਤਨ ਸ਼ਰਮਾ ਮੁਤਾਬਕ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਵੀ ਪਤਾ ਹੈ ਕਿ ਕਿਹੜਾ ਇੰਜੈਕਸ਼ਨ ਡੋਪ 'ਚ ਆਵੇਗਾ ਤੇ ਕਿਹੜਾ ਨਹੀਂ। ਚੇਤਨ ਸ਼ਰਮਾ ਦਾ ਦਾਅਵਾ ਹੈ ਕਿ ਟੀਮ ਇੰਡੀਆ ਦੀ ਫਰਜ਼ੀ ਫਿਟਨੈੱਸ ਗੇਮ 'ਚ ਕ੍ਰਿਕਟ ਦੇ ਵੱਡੇ ਸੁਪਰਸਟਾਰ ਸ਼ਾਮਲ ਹਨ।


ਇਹ ਵੀ ਪੜ੍ਹੋ: Gameover: ਜ਼ੀ ਨਿਊਜ਼ 'ਤੇ ਹੋਇਆ ਵੱਡਾ ਖੁਲਾਸਾ, ਖੁਫੀਆ ਕੈਮਰੇ 'ਤੇ ਕੈਦ ਹੋਏ BCCI ਦੇ ਵੱਡੇ ਰਾਜ਼

ਟੀਮ ਇੰਡੀਆ ਦੇ ਖਿਡਾਰੀ ਅਜਿਹੇ ਇੰਜੈਕਸ਼ਨ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਫਿਟਨੈੱਸ ਹਾਸਲ ਕੀਤੀ ਜਾਂਦੀ ਹੈ ਅਤੇ ਜੋ ਡੋਪ ਟੈਸਟ 'ਚ ਵੀ ਨਹੀਂ ਆਉਂਦਾ ਹੈ। ਚੇਤਨ ਸ਼ਰਮਾ ਨੇ ਟੀਮ ਇੰਡੀਆ ਦੇ ਖਿਡਾਰੀਆਂ 'ਤੇ ਕਿਹਾ, 'ਇਹ ਬਦਮਾਸ਼ ਅਜਿਹੇ ਹੁੰਦੇ ਹਨ, ਚੁੱਪਚਾਪ ਕੋਨੇ 'ਤੇ ਜਾ ਕੇ ਟੀਕੇ ਲੈ ਕੇ ਕਹਿਣਗੇ ਕਿ ਅਸੀਂ ਫਿੱਟ ਹਾਂ, ਜਨਾਬ।'



ਯਾਨੀ ਟੀਮ ਇੰਡੀਆ ਦੇ ਪਲੇਇੰਗ ਇਲੈਵਨ 'ਚ ਬਣੇ ਰਹਿਣ ਲਈ ਖਿਡਾਰੀ ਉਹ ਸਭ ਕੁਝ ਕਰ ਰਹੇ ਹਨ ਜੋ ਖੇਡ ਦੇ ਨਿਯਮਾਂ ਮੁਤਾਬਕ ਜਾਇਜ਼ ਨਹੀਂ ਹੈ ਅਤੇ ਜੋ ਸਪੋਰਟਸਮੈਨਸ਼ਿਪ ਤੋਂ ਕੋਹਾਂ ਦੂਰ ਹੈ। ਇਸ ਨੂੰ ਖੇਡਾਂ ਦੀ ਦੁਨੀਆ ਵਿੱਚ ਧੋਖਾਧੜੀ ਮੰਨਿਆ ਜਾਂਦਾ ਹੈ।