Congress: ਲੋਕਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਵਿੱਚ ਕੁੱਝ ਹੀ ਘੰਟੇ ਬਾਕੀ ਹਨ। ਪਰ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਪਾਰਟੀਆਂ 'ਚ ਜੋੜ- ਤੋੜ ਸ਼ੁਰੂ ਹੋ ਗਿਆ। ਬੀਜੇਪੀ ਤੇ ਕਾਂਗਰਸ ਨੇ ਦੋ- ਦੋ ਸੂਚੀਆਂ ਵੀ ਜਾਰੀ ਕਰ ਦਿੱਤੀਆਂ ਹਨ। ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕੇ ਲੱਗਣੇ ਸ਼ੁਰੂ ਹੋ ਗਏ ਹਨ । ਪੰਜਾਬ 'ਚ ਕਾਂਗਰਸ ਨੂੰ 10 ਕੁ ਦਿਨ ਵਿੱਚ ਹੀ ਤਿੰਨ ਵੱਡੇ ਝਟਕੇ ਲੱਗ ਗਏ ਹਨ। ਸਾਂਸਦ, ਵਿਧਾਇਕ ਤੇ ਸਾਬਕਾ ਵਿਧਾਇਕ ‘ਹੱਥ’ (ਕਾਂਗਰਸ) ਨਾਲੋਂ ਆਪਣਾ ਹੱਥ ਛੁਡਵਾ ਚੁੱਕੇ ਹਨ।


COMMERCIAL BREAK
SCROLL TO CONTINUE READING

ਸਭ ਤੋਂ ਪਹਿਲਾਂ ਸਾਬਕਾ ਵਿਧਾਇਕ ਗੁਰਪ੍ਰੀਤ ਜੀਪੀ ਨੇ ਬੀਤੇ ਦਿਨੀਂ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਅਤੇ ਨਾਲ ਹੀ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਗਿਆ। ਆਪ ਦਾ ਪੱਲਾ ਫੜ੍ਹੇ ਨੂੰ ਦੋ ਦਿਨ ਨਹੀਂ ਹੋਏ ਕਿ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਪਾਰਟੀ ਨੇ ਲੋਕ ਸਭਾ ਉਮੀਦਵਾਰ ਵੀ ਐਲ਼ਾਨ ਦਿੱਤਾ।


ਪਟਿਆਲਾ ਤੋਂ ਸਾਂਸਦ ਪਰਨੀਤ ਕੌਰ ਨੇ ਵੀ ਆਪਣੇ ਪਤੀ ਵਾਂਗ ਭਾਜਪਾ ਦਾ ਪੱਲਾ ਫੜ੍ਹ ਲਿਆ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦੇ ਦੋ ਸਾਲ ਜਾਣ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਜੁਆਇਨ ਕੀਤੀ । ਅਤੇ ਸਿਆਸੀ ਮਾਹਿਰ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਭਾਜਪਾ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਬਣਾ ਸਕਦੀ ਹੈ। ਕਿਉਂਕਿ ਕਾਂਗਰਸ ਨੇ ਤਾਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਸੀ , ਪਰ ਉਨ੍ਹਾਂ ਦੀ ਸਾਂਸਦ ਮੈਂਬਰਸ਼ਿੱਪ ਰੱਦ ਨਹੀਂ ਹੋਈ ਸੀ। ਲੋਕਸਭਾ ਚੋਣਾਂਂ ਦੇ ਨੇੜੇ ਜਾਕੇ ਉਨ੍ਹਾਂ ਨੇ ਪਾਰਟੀ ਨੂੰ ਛੱਡਕੇ ਬੀਜੇਪੀ ਜੁਆਇਨ ਕਰ ਲਈ।


ਇਹ ਵੀ ਪੜ੍ਹੋ: Sidhu News: ਸਿੱਧੂ ਨੇ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਕੀਤਾ ਵੱਡਾ ਐਲਾਨ,ਕਾਂਗਰਸ ਦੀ ਵਧਾਈ ਟੈਨਸ਼ਨ!


ਡਾ. ਰਾਜ ਕੁਮਾਰ ਚੱਬੇਵਾਲ, ਜੋ ਚੱਬੇਵਾਲ ਤੋਂ ਵਿਧਾਇਕ ਨੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ 'ਚ ਕਰਜ਼ੇ ਦੀ ਪੰਡ ਚੁੱਕ ਕੇ ਪਹੁੰਚੇ ਸਨ ਤੇ ਇੱਕ ਹੱਥ 'ਚ ਸੰਗਲ ਫੜ੍ਹ ਕੇ ਵੀ ਆਏ ਸਨ । ਪਰ ਉਹ ਸਾਰੀਆਂ ਗੱਲਾਂ ਭੁਲਾ ਕੇ ਹੁਣ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ । ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਹੁਸ਼ਿਆਰਪੁਰ ਤੋਂ ਉਨ੍ਹਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ।


ਇਹ ਵੀ ਪੜ੍ਹੋ: Loksabha Election 2024: ਭਲਕੇ ਹੋਵੇਗੀ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਕਮਿਸ਼ਨ ਨੇ 3 ਵਜੇ ਬੁਲਾਈ ਪ੍ਰੈੱਸ ਕਾਨਫਰੰਸ