Malerkotla News: ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਦੀ ਆਖਰੀ ਬੇਗਮ ਮੁਨਵਰ ਨਿਸ਼ਾ ਨੇ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸ਼ਹਿਰ ਮਲੇਰਕੋਟਲਾ ਦੇ ਹਜ਼ਰਤ ਹਲੀਮਾ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਏ। ਮੁਨਵਰ ਨਿਸ਼ਾ ਨੂੰ ਕਈ ਦਿਨਾਂ ਤੋਂ ਤਬੀਅਤ ਖਰਾਬ ਹੋਣ ਕਰਕੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਚਲੇ ਜਾਣ ਕਾਰਨ ਪੂਰੇ ਸ਼ਹਿਰ 'ਚ ਸੋਗ ਦਾ ਮਾਹੌਲ ਹੈ।


COMMERCIAL BREAK
SCROLL TO CONTINUE READING

ਬੇਗਮ ਮੁਨਵਰ ਨਿਸ਼ਾ ਦੀ ਉਮਰ 100 ਸਾਲ ਤੋਂ ਵਧ ਸੀ ਤੇ ਉਹ ਰਾਜਸਥਾਨ ਦੀ ਟਾਂਕ ਰਿਆਸਤ ਨਾਲ ਸਬੰਧਤ ਸਨ। ਉਹ ਮਲੇਰਕੋਟਲਾ ਵਿੱਚ ਨਵਾਬ ਸ਼ੇਰ ਮੁਹੰਮਦ ਖਾਨ ਦੇ ਆਖਰੀ ਨਵਾਬ ਇਫਤਖਾਰ ਅਲੀ ਖ਼ਾਨ ਦੀ ਪਤਨੀ ਬਣ ਕੇ ਮਲੇਰਕੋਟਲਾ ਵਿੱਚ ਆਏ ਸਨ। ਉਨ੍ਹਾਂ ਦੇ ਇੰਤਕਾਲ ਮਗਰੋਂ ਮਲੇਰਕੋਟਲਾ ਦਾ ਨਵਾਬੀ ਖ਼ਾਨਦਾਨ ਸਮਾਪਤ ਹੋ ਗਿਆ ਹੈ।


ਇਹ ਵੀ ਪੜ੍ਹੋ : Guru Gobind Singh Medical College Fire: ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ ਲੱਗੀ ਅੱਗ; ਮਰੀਜ਼ ਆਏ ਬਾਹਰ


ਪਿਛਲੇ ਹਫ਼ਤੇ ਤੋਂ ਬੇਗਮ ਇਨਫੈਕਸ਼ਨ ਤੇ ਵਾਇਰਲ ਤੋਂ ਪੀੜਤ ਸਨ ਜਿਨ੍ਹਾਂ ਨੂੰ ਇਸ ਬਿਮਾਰੀ ਕਾਰਨ ਹਜ਼ਰਤ ਹਲੀਮਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ ਜਿੱਥੇ ਅੱਜ ਸਵੇਰੇ ਤੜਕੇ 4 ਵਜੇ ਉਨ੍ਹਾਂ ਆਖਰੀ ਸਾਹ ਲਏ। ਉਨ੍ਹਾਂ ਨੂੰ ਸਪੁਰਦ-ਏ-ਖਾਕ ਅੱਜ ਜੁਮਾਰਤੁਲਾ ਮੁਬਾਰਕ ਦੀ ਨਮਾਜ਼ ਮਗਰੋਂ 3 ਵਜੇ ਕੀਤਾ ਜਾਵੇਗਾ।


ਗੌਰਤਲਬ ਹੈ ਕਿ ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਜਨਮ ਪਿਤਾ ਨਵਾਬ ਫਿਰੋਜ਼ ਖ਼ਾਨ ਦੇ ਘਰ 1640 ਈ. ਵਿੱਚ ਹੋਇਆ। ਨਵਾਬ ਸ਼ੇਰ ਖ਼ਾਨ ਦਾ ਪਿਛੋਕੜ ਇਤਿਹਾਸਕ ਤੌਰ ਉਤੇ ਉੱਘੀ ਸ਼ਖ਼ਸੀਅਤ ਹਜ਼ਰਤ ਸ਼ੇਖ਼  ਸਦਰ-ਉਦ-ਦੀਨ ‘ਸਦਰ-ਏ-ਜਹਾਂ’ (ਰਹਿ) ਨਾਲ ਜੁੜਦਾ ਹੈ ਜਿਨ੍ਹਾਂ ਨੂੰ ਮਲੇਰਕੋਟਲਾ ਰਿਆਸਤ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ। ਪਿਤਾ ਨਵਾਬ ਫਿਰੋਜ਼ ਖ਼ਾਨ ਦੀ ਮੌਤ ਪਿੱਛੋਂ ਨਵਾਬ ਸ਼ੇਰ ਮੁਹੰਮਦ ਖ਼ਾਂ 1672 ਈ. ਵਿੱਚ ਰਿਆਸਤ ਦਾ ਸ਼ਾਸਕ ਬਣੇ ਸਨ।


ਕਾਬਿਲੇਗੌਰ ਹੈ ਕਿ ਮਲੇਰਕੋਟਲਾ ਦਾ ਰਾਣੀ ਮਹਿਲ ਇਸ ਸਮੇਂ ਬਿਲਕੁਲ ਖਸਤਾ ਹਾਲਤ ਵਿੱਚ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਰੱਖਿਆ ਬੇਸ਼ਕੀਮਤੀ ਫ਼ਰਨੀਚਰ, ਪੇਂਟਿੰਗਾਂ, ਝੂਮਰ ਤੇ ਹੋਰ ਕੀਮਤੀ ਸਾਮਾਨ ਵੀ ਹੋਲੀ-ਹੋਲੀ ਗ਼ਾਇਬ ਹੋ ਰਿਹਾ ਹੈ। ਵਰਨਣਯੋਗ ਹੈ ਕਿ ਜ਼ਿਲ੍ਹਾ ਬਣਨ ਸਮੇਂ ਅਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਸਾਹਿਬ ਨੇ ਇਸ ਦੀ ਸਾਂਭ-ਸੰਭਾਲ ਦਾ ਜ਼ਿੰਮਾ ਆਗਾ ਖਾਨ ਫ਼ਾਊਡੇਸ਼ਨ ਨੂੰ ਦਿੱਤਾ ਸੀ।


 


ਹ ਵੀ ਪੜ੍ਹੋ : Punjab News: ਪੰਜਾਬ 'ਚ ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵੇਂ ਸਾਲ ਲਈ ਪਟਾਕੇ ਚਲਾਉਣ ਲਈ ਸਮਾਂ ਮਿੱਥਿਆ; ਆਨਲਾਈਨ ਵਿਕਰੀ 'ਤੇ ਪਾਬੰਦੀ