Bhadaur Murder/ਭਦੌੜ ਸਹਿਬ ਸੰਧੂ: ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਤਹਿਤ ਬਰਨਾਲਾ ਜ਼ਿਲ੍ਹੇ ਦਾ ਪਹਿਲਾ ਕਤਲ ਮਾਮਲੇ ਮਾਮਲਾ ਹੈ ਜਿਸ ਵਿੱਚ ਰੂੜੇਕੇ ਪੁਲਿਸ ਸਟੇਸ਼ਨ ਵਿੱਚ 103/1 ਜਿਮਨੀ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪਿੰਡ ਕਹਾਨੇਕੇ ਵਿਖੇ ਕਤਲ ਦਾ ਮਾਮਲਾ ਆਇਆ ਜਿੱਥੇ ਅਣਪਛਾਤੇ ਵਿਅਕਤੀਆਂ ਨੇ ਅੱਜ ਚੜਦੀ ਸਵੇਰ 1 ਵਜੇ ਦੇ ਕਰੀਬ ਘਰ ਵਿੱਚ ਸੁੱਤੇ ਪਏ ਇਕ ਨਿਹੰਗ ਸਿੰਘ ਤੇਜਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਿਸਦਾ ਅੱਜ ਸਵੇਰੇ 7:00 ਵਜੇ ਦੇ ਕਰੀਬ ਪਤਾ ਲੱਗਿਆ। 


COMMERCIAL BREAK
SCROLL TO CONTINUE READING

ਮ੍ਰਿਤਕ ਦੀ ਪਹਿਚਾਣ 48 ਸਾਲ ਦੇ ਨਿਹੰਗ ਸਿੰਘ ਗਿਆਨੀ ਗੁਰਦਿਆਲ ਸਿੰਘ ਉਰਫ ਜਸਵਿੰਦਰ ਸਿੰਘ ਵਜੋ ਹੋਈ ਜੋ ਬੁੱਢਾ ਦਲ ਨਾਲ ਸੰਬੰਧਿਤ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਨਿੰਹਗ ਸਿੰਘ ਗੁਰਦਿਆਲ ਸਿੰਘ ਪਿਛਲੇ 25 ਸਾਲਾਂ ਤੋਂ ਪਿੰਡ ਵਿੱਚ ਆਪਣੇ ਬਣਾਏ ਘਰ ਵਿੱਚ ਇੱਕ ਛਾਉਣੀ ਬਣਾ ਕੇ ਇਕੱਲਾ ਰਹਿੰਦਾ ਸੀ। ਜੋ ਗੁਰਬਾਣੀ ਦੀ ਸੰਖਿਆ ਵੀ ਕਰਦਾ ਸੀ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 


ਪਰ ਅੱਜ ਚੜ੍ਹਦੀ ਸਵੇਰ ਨੂੰ 1 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਨਹਿੰਗ ਗੁਰਦਿਆਲ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਮੀ ਨਾਲ ਕਤਲ ਕਰ ਦਿੱਤਾ। ਜਿਨਾਂ ਨੂੰ ਅੱਜ ਸਵੇਰੇ ਇਸ ਘਟਨਾ ਬਾਰੇ ਪਤਾ ਲੱਗਿਆ। ਜਿੰਨਾ ਦੀ ਲਾਸ ਉਹਨਾਂ ਦੇ ਬਾਹਰ ਵੇੜੇ ਉੱਪਰ ਖੂਨ ਨਾਲ ਲੱਥਪਥ ਮਿਲੀ। ਮ੍ਰਿਤਕ ਆਪਣੇ ਪਰਿਵਾਰ ਨਾਲੋਂ ਅਲੱਗ ਪਿੰਡ ਵਿੱਚ ਬਣੇ ਮਕਾਨ ਵਿੱਚ ਇਕੱਲਾ ਰਹਿੰਦਾ ਸੀ। ਇਸ ਮੌਕੇ ਪੀੜਿਤ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਦੇ ਕਤਲ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਿਸ ਪ੍ਰਸ਼ਾਸਨ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਤਾਂ ਪੁਲਿਸ ਥਾਣਾ ਰੂੜੇਕੇ ਕਲਾ ਦੇ ਐਸ.ਐਚ.ਓ ਜਗਜੀਤ ਸਿੰਘ ਘੁਮਾਣ ਦੀ ਅਗਵਾਈ ਹੇਠ ਪਹੁੰਚੀ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਵੱਖੋ ਵੱਖਰੋ ਪਹਿਲੂਆਂ ਤੇ ਜਾਂਚ ਸ਼ੁਰੂ ਕਰ ਦਿੱਤੀ, ਉੱਥੇ ਕਤਲ ਮਾਮਲੇ ਵਿੱਚ ਫਸੈਂਸੀਕ ਟੀਮ ਵੀ ਆਪਣੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਨੇੜਲੇ ਸੀਸੀਟੀਵੀ ਕੈਮਰੇ ਘੁੰਘਾਲੇ ਜਾ ਰਹੇ ਹਨ।


ਐਸਐਚ ਓ ਜਗਜੀਤ ਸਿੰਘ ਘੁਮਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿੱਥੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਤਹਿਤ ਕਤਲ ਦੀ ਆਈਪੀਸੀ 302 ਧਾਰਾ ਦੀ ਥਾਂ ਤੇ 103/1 ਜ਼ਿਮਨੀ ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਤਹਿਤ ਬਰਨਾਲਾ ਜਿਲ੍ਹੇ ਦਾ ਪਹਿਲਾ ਕਤਲ ਮਾਮਲੇ ਮਾਮਲਾ ਹੈ ਜਿਸ ਵਿੱਚ ਰੂੜੇਕੇ ਪੁਲਿਸ ਸਟੇਸ਼ਨ ਵਿੱਚ 103/1 ਜਿਮਨੀ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਹੈ।


ਇਹ ਵੀ ਪੜ੍ਹੋ: Mansa News: ਕਾਮਨਵੈਲਥ ਚੈਂਪੀਅਨ ਨਿਊਜ਼ੀਲੈਂਡ ਲਈ ਇੰਡੀਆ ਵੱਲੋਂ ਅੰਕੁਸ਼ ਜਿੰਦਲ ਦੀ ਸਲੈਕਸ਼ਨ