Bhagat Singh Birth Anniversary: ਭਗਤ ਸਿੰਘ ਨੂੰ ਯਾਦ ਕਰਕੇ ਨੌਜਵਾਨਾਂ ਨੇ ਚੁੱਕਿਆ ਵੱਡਾ ਕਦਮ
Bhagat Singh Birth Anniversary: ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਮਾਨਸਾ ਵਿਖੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੌਜਵਾਨਾਂ ਨੇ ਪੈਦਲ ਮਾਰਚ ਕਰਕੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਕੀਤਾ।
Bhagat Singh Birth Anniversary: ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਮਾਨਸਾ ਵਿਖੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੌਜਵਾਨਾਂ ਨੇ ਪੈਦਲ ਮਾਰਚ ਕਰਕੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਕੀਤਾ। ਇਸ ਦੌਰਾਨ ਮਾਨਸਾ ਵਿਖੇ ਬਸੰਤੀ ਪੱਗਾਂ ਬੰਨ ਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੌਜਵਾਨ ਪੈਦਲ ਮਾਰਚ ਕਰ ਰਹੇ ਹਨ।
ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਇੱਕ ਸੋਚ ਸੰਸਥਾ ਦੇ ਬੈਨਰ ਹੇਠ ਇਕੱਠੇ ਹੋਏ ਇਹਨਾਂ ਨੌਜਵਾਨਾਂ ਦੀ ਅਗਵਾਈ ਨੌਜਵਾਨ ਆਗੂ ਚੁਸ਼ਪਿੰਦਰਵੀਰ ਚਹਿਲ ਵੱਲੋਂ ਕੀਤੀ ਗਈ ਅਤੇ ਨੌਜਵਾਨਾਂ ਦੇ ਪੈਦਲ ਮਾਰਚ ਨੂੰ ਐਸਐਸਪੀ ਡਾਕਟਰ ਨਾਨਕ ਸਿੰਘ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਐਸਐਸਪੀ ਨੇ ਕਿਹਾ ਕਿ ਅੱਜ ਇੰਨੀ ਵੱਡੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਸਾਡੇ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਨਸ਼ੇ ਦੇ ਆਦੀ ਨਹੀਂ ਬਲਕਿ ਖੇਡਾਂ ਅਤੇ ਸ਼ਹੀਦਾਂ ਦੀ ਸੋਚ ਨਾਲ ਜੁੜ ਕੇ ਚੱਲਣ ਵਾਲੇ ਨੌਜਵਾਨ ਹਨ। ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਵੀ ਸਮੇਂ- ਸਮੇਂ ਉੱਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦਾ ਸੁਨੇਹਾ ਦਿੰਦੀਆਂ ਹਨ।
ਇਹ ਵੀ ਪੜ੍ਹੋ: Shaheed Bhagat Singh Jayanti 2023: ਸ਼ਹੀਦ ਭਗਤ ਸਿੰਘ ਦੇ ਅਜਿਹੇ ਵਿਚਾਰ, ਜੋ ਹਮੇਸ਼ਾ ਲਈ ਬਦਲ ਦੇਣਗੇ ਨਜ਼ਰੀਆ
ਉੱਥੇ ਹੀ ਸਾਡੇ ਸ਼ਹੀਦਾਂ ਨੇ ਵੀ ਇਨਕਲਾਬ ਦਾ ਨਾਅਰਾ ਦੇ ਕੇ ਨੌਜਵਾਨਾਂ ਨੂੰ ਚੰਗੀ ਪਹਿਲ ਕਰਨ ਦੇ ਲਈ ਪ੍ਰੇਰਿਤ ਕੀਤਾ ਸੀ ਅਤੇ ਅੱਜ ਮਾਨਸਾ ਦੇ ਵਿੱਚ ਵੱਡਾ ਇਕੱਠ ਦੱਸ ਰਿਹਾ ਹੈ ਕਿ ਸਾਡੇ ਨੌਜਵਾਨ ਅੱਜ ਵੀ ਸਾਡੇ ਸ਼ਹੀਦਾਂ ਦੀ ਸੋਚ ਤੇ ਚਲਦੇ ਹਨ। ਇਸ ਦੌਰਾਨ ਨੌਜਵਾਨ ਆਗੂ ਚਸਪਿੰਦਰਵੀਰ ਚਹਿਲ ਨੇ ਵੀ ਕਿਹਾ ਕਿ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਇਕੱਠੇ ਹੋਏ ਨੌਜਵਾਨਾਂ ਨੇ ਪ੍ਰਣ ਕੀਤਾ ਹੈ ਕਿ ਉਹ ਨਸ਼ੇ ਤੋਂ ਹਮੇਸ਼ਾ ਦੂਰ ਰਹਿਣਗੇ ਅਤੇ ਖੇਡਾਂ ਦੇ ਨਾਲ ਜੁੜ ਕੇ ਮਾਨਸਾ ਜ਼ਿਲੇ ਦਾ ਨਾਮ ਰੌਸ਼ਨ ਕਰਨਗੇ।
ਉਹਨਾਂ ਕਿਹਾ ਕਿ ਸਾਡੇ ਸ਼ਹੀਦਾਂ ਦੀ ਸੋਚ ਤੇ ਚੱਲਣ ਵਾਲੇ ਨੌਜਵਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ ਅਤੇ ਅੱਜ ਇਹ ਨੌਜਵਾਨਾਂ ਨੇ ਮਾਨਸਾ ਦੇ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਪੈਦਲ ਮਾਰਚ ਕਰਕੇ ਇਸ ਗੱਲ ਦਾ ਸਬੂਤ ਦਿੱਤਾ ਹੈ।
ਇਹ ਵੀ ਪੜ੍ਹੋ: Jalandhar News: ਸਬਜ਼ੀ ਖਰੀਦਣ ਜਾ ਰਹੇ ਇੱਕ ਪ੍ਰਵਾਸੀ ਨੂੰ 3 ਲੁਟੇਰਿਆਂ ਨੇ ਲੁੱਟਿਆ, ਘਟਨਾ ਸੀਸੀਟੀਵੀ ਵਿੱਚ ਕੈਦ
(ਕੁਲਦੀਪ ਧਾਲੀਵਾਲ ਦੀ ਰਿਪੋਰਟ)