Gurdaspur News: ਭੈਣੀ ਖਾਦਰ ਦੇ ਫ਼ੌਜੀ ਜਵਾਨ ਦਾ ਗਮਗ਼ੀਨ ਮਾਹੌਲ `ਚ ਹੋਇਆ ਅੰਤਿਮ ਸਸਕਾਰ
Gurdaspur News: ਪਿੰਡ ਭੈਣੀ ਖਾਦਰ ਦੇ ਰਹਿਣ ਵਾਲੇ ਫ਼ੌਜੀ ਜਵਾਨ ਗੁਰਪ੍ਰੀਤ ਸਿੰਘ ਜੋ ਕੇ ਗੁਲਮਰਗ ਵਿੱਚ ਗਸ਼ਤ ਦੌਰਾਨ ਹਾਦਸੇ ਕਾਰਨ ਸ਼ਹੀਦ ਗੁਰਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
Gurdaspur News: ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੈਣੀ ਖਾਦਰ ਦੇ ਰਹਿਣ ਵਾਲੇ ਫ਼ੌਜੀ ਜਵਾਨ ਗੁਰਪ੍ਰੀਤ ਸਿੰਘ ਜੋ ਕੇ ਗੁਲਮਰਗ ਵਿੱਚ ਗਸ਼ਤ ਦੌਰਾਨ ਹਾਦਸੇ ਕਾਰਨ ਸ਼ਹੀਦ ਗੁਰਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਕੈਬਨਿਟ ਮੰਤਰੀ ਤੇ ਡਿਪਟੀ ਕਮਿਸ਼ਨਰ ਵੀ ਰਹੇ ਮੌਜੂਦ। ਗੁਰਪ੍ਰੀਤ ਸਿੰਘ (24) ਫ਼ੀਲਡ 73 ਰੈਜਮੈਂਟ 18 ਆਰ. ਆਰ. ਵਿੱਚ ਪਿਛਲੇ 6 ਸਾਲ ਤੋਂ ਸੇਵਾ ਨਿਭਾ ਰਿਹਾ ਸੀ।
ਫ਼ੌਜੀ ਜਵਾਨ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਲ੍ਹਾ ਬਾਰਾਮੂਲਾ ਵਿੱਚ ਤਾਇਨਾਤ ਸੀ। ਬੀਤੇ ਦਿਨ ਗੁਰਪ੍ਰੀਤ ਸਿੰਘ ਫ਼ੌਜੀ ਟੁਕੜੀ ਸਮੇਤ ਗੁਲਮਰਗ ਵਿੱਚ ਪਹਾੜੀ ਇਲਾਕੇ ਵਿੱਚ ਗਸ਼ਤ ਕਰ ਰਿਹਾ ਸੀ ਪਰ ਇਸ ਦੌਰਾਨ ਉਸ ਦਾ ਪੈਰ ਤਿਲਕਣ ਕਾਰਨ ਉਹ ਇੱਕ ਡੂੰਘੀ ਖੱਡ ਵਿੱਚ ਜਾ ਡਿੱਗਾ। ਇਸ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਹੈ। ਬੀਤੀ ਸ਼ਾਮ ਉਨ੍ਹਾਂ ਨੂੰ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਫ਼ੋਨ ਰਾਹੀਂ ਇਸ ਸਬੰਧੀ ਸੂਚਿਤ ਕੀਤਾ।
ਅੱਜ ਸਵੇਰੇ 13 ਜਨਵਰੀ ਨੂੰ ਉਸ ਦੀ ਮ੍ਰਿਤਕ ਦੇਹ ਗੁਲਮਰਗ ਤੋਂ ਪਿੰਡ ਭੈਣੀ ਖਾਦਰ ਵਿੱਚ ਪਹੁੰਚਣ ਬਾਅਦ ਉਸ ਦਾ ਫ਼ੌਜੀ ਸਨਾਮਨਾਂ ਨਾਲ ਅੰਤਿਮ ਸਸਕਾਰ ਹੋਇਆ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਤਰਸ ਦੇ ਆਧਾਰ ਉੱਤੇ ਭਾਰਤੀ ਸੈਨਾ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ : Pathankot News: ਨਜਾਇਜ਼ ਮਾਇਨਿੰਗ ਦੇ ਖਿਲਾਫ ਜੋਗਿੰਦਰ ਪਾਲ ਭੋਆ ਨੇ ਕੀਤਾ ਪ੍ਰਦਰਸ਼ਨ
ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ, ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਡੀਸੀ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ, ਐਸਐਸਪੀ ਗੁਰਦਾਸਪੁਰ ਸਮੇਤ ਕਈ ਪ੍ਰਸ਼ਾਸਨ ਅਧਿਕਾਰੀ ਪਹੁੰਚੇ।
ਗੁਰਪ੍ਰੀਤ ਦੇ ਪਿਤਾ ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਪਿਛਲੇ ਸਾਲ ਅਗਸਤ ਮਹੀਨੇ ਪੱਛਮੀ ਬੰਗਾਲ ਤੋਂ 45 ਦਿਨਾਂ ਦੀ ਛੁੱਟੀ ’ਤੇ ਆਇਆ ਸੀ। ਗੁਰਪ੍ਰੀਤ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਮੋਢਿਆਂ 'ਤੇ ਸੀ।
ਇਹ ਵੀ ਪੜ੍ਹੋ : Kapurthala News: ਸਰਕਾਰੀ ਹਸਪਤਾਲ ਦੇ ਰਿਹਾਇਸ਼ੀ ਕੁਆਰਟਰਾਂ 'ਚ ਲੱਗੀ ਅੱਗ, ਝੁਲਸਣ ਕਾਰਨ ਇੱਕ ਸਖ਼ਸ਼ ਦੀ ਮੌਤ
ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ