8 ਸਾਲਾਂ ਦੇ ਅਰਜਿਤ ਦੇ ਹੌਂਸਲੇ ਨੂੰ ਸਲਾਮ: 10 ਹਜ਼ਾਰ ਫੁੱਟ ਦੀ ਉਚਾਈ ਤੋਂ `ਭਾਰਤ ਜੋੜੋ` ਯਾਤਰਾ ਨਾਲ ਜੁੜਨ ਦਾ ਦਿੱਤਾ ਸੁਨੇਹਾ
ਚੋਟੀ ਆਦ ਹਿਮਾਨੀ ਚਾਮੁੰਡਾ ’ਤੇ 10,500 ਫ਼ੁੱਟ ਉੱਚੀ ਪਹਾੜੀ ਨੂੰ ਸਰ ਕਰਨ ਵੇਲੇ ਅਰਜਿਤ ਨੇ ਰਾਹੁਲ ਗਾਂਧੀ ਦੀ ਤਸਵੀਰ ਵਾਲੀ ਟੀ-ਸਰਟ ਪਹਿਨੀ ਹੋਈ ਸੀ ਅਤੇ ਇਸ ਦੌਰਾਨ ਖ਼ਾਸਤੌਰ ’ਤੇ ਚੋਟੀ ਦੇ ਸਿਖ਼ਰ ਉੱਪਰ ਰਾਸ਼ਟਰੀ ਤਿਰੰਗਾ ਝੰਡਾ ਵੀ ਲਹਿਰਾਇਆ ਗਿਆ।
Support of Bharat Jodo Yatra: ਪੰਜਾਬੀ ’ਚ ਕਹਾਵਤ ਹੈ ਕਿ ਜਦੋਂ ਕੁਝ ਕਰਨ ਦੀ ਇੱਛਾ ਰੱਖਦੇ ਹੋ ਤਾਂ ਤੁਹਾਡਾ ਕੱਦ ਜਾਂ ਉਮਰ ਰੁਕਾਵਟ ਨਹੀਂ ਬਣਦੇ, ਬੱਸ ਤੁਹਾਡੇ ਹੌਂਸਲੇ ਬੁੰਲਦ ਹੋਣੇ ਚਾਹੀਦੇ ਹਨ। ਅਜਿਹਾ ਹੀ ਕੁਝ ਵੱਖਰਾ ਕਰ ਵਿਖਾਇਆ ਹੈ ਜ਼ਿਲ੍ਹਾ ਰੂਪਨਗਰ ਦੇ ਪਿੰਡ ਗੰਭੀਰਪੁਰ ਦੇ ਰਹਿਣ ਵਾਲੇ 8 ਸਾਲਾਂ ਦੇ ਬੱਚੇ ਅਰਜਿਤ ਸ਼ਰਮਾਂ ਨੇ।
ਚੌਥੀ ਜਮਾਤ ’ਚ ਪੜ੍ਹਨ ਵਾਲੇ ਅਰਜਿਤ (Arjit Shama) ਨੇ ਜਜ਼ਬਾ ਵਿਖਾਉਂਦਿਆ 10,500 ਫ਼ੁੱਟ ਉੱਚੇ ਪਹਾੜ ’ਤੇ ਚੜ੍ਹ ਰਾਹੁਲ ਗਾਂਧੀ ਦੀ 'ਭਾਰਤ ਜੋੜੋ' ਯਾਤਰਾ ਦਾ ਸੁਨੇਹਾ ਦਿੱਤਾ ਹੈ। ਅਰਜਿਤ ਬੀਤੇ ਦਿਨੀਂ ਆਪਣੇ ਪਿਤਾ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨਾਲ ਹਿਮਾਚਲ ’ਚ ਪੈਂਦੀ ਆਦ ਹਿਮਾਨੀ ਚਾਮੁੰਡਾ (Addi Himani Chamunda) ਵਿਖੇ ਗਿਆ ਸੀ।
ਆਦ ਹਿਮਾਨੀ ਚਾਮੁੰਡਾ ’ਤੇ 10,500 ਫ਼ੁੱਟ ਉੱਚੀ ਪਹਾੜੀ ਨੂੰ ਸਰ ਕਰਨ ਵੇਲੇ ਅਰਜਿਤ ਨੇ ਰਾਹੁਲ ਗਾਂਧੀ (Rahul Gandhi) ਦੀ ਤਸਵੀਰ ਵਾਲੀ ਟੀ-ਸਰਟ ਪਹਿਨੀ ਹੋਈ ਸੀ। ਇਸ ਦੌਰਾਨ ਉਸ ਵਲੋਂ ਖ਼ਾਸਤੌਰ ’ਤੇ ਚੋਟੀ ਦੇ ਸਿਖ਼ਰ ਉੱਪਰ ਰਾਸ਼ਟਰੀ ਤਿਰੰਗਾ ਝੰਡਾ ਵੀ ਲਹਿਰਾਇਆ ਗਿਆ।
ਗੱਲਬਾਤ ਦੌਰਾਨ ਬੱਚੇ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦਾ ਪ੍ਰਸ਼ੰਸਕ ਹੈ ਅਤੇ ਉਨ੍ਹਾਂ ਨੂੰ ਮਿਲਣ ਦੀ ਦਿਲੀ ਇੱਛਾ ਵੀ ਰੱਖਦਾ ਹੈ। ਇਸ ਮੌਕੇ ਅਰਜਿਤ ਪਿਤਾ ਡਾਕਟਰ ਅਕਸ਼ਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਹਰ ਸਾਲ ਪਹਾੜੀਆਂ 'ਤੇ ਸਕੈਟਿੰਗ ਕਰਨ ਲਈ ਜਾਂਦੇ ਹਨ ਇਸ ਵਾਰ ਉਹ ਜਦੋਂ ਨਵੇਂ ਸਾਲ 'ਤੇ ਹਿਮਾਚਲ ਦੀ ਆਦਿ ਹਿਮਾਨੀ ਚਾਮੁੰਡਾ ਵਿਖੇ ਜਾਣ ਦਾ ਪਲਾਨ ਕਰ ਰਹੇ ਸਨ ਤਾਂ ਅਰਜਿਤ ਸ਼ਰਮਾ ਨੇ ਵੀ ਉਨ੍ਹਾਂ ਦੇ ਨਾਲ ਜਾਣ ਦੀ ਜਿੱਦ ਕੀਤੀ।
ਜ਼ਿਕਰਯੋਗ ਹੈ ਕਿ ਜਨਵਰੀ ਦੇ ਪਹਿਲੇ ਹਫ਼ਤੇ ਦੌਰਾਨ ਰਾਹੁਲ ਗਾਂਧੀ ਦੀ ਅਗਵਾਈ ’ਚ 'ਭਾਰਤ ਜੋੜੋ' ਯਾਤਰਾ (Bharat Jodo Yatra) ਪੰਜਾਬ ’ਚ ਦਾਖ਼ਲ ਹੋਣ ਜਾ ਰਹੀ ਹੈ। ਇਸ ਯਾਤਰਾ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਦਾ ਕਹਿਣਾ ਹੈ ਕਿ ਜ਼ਮੀਨੀ ਪੱਧਰ ’ਤੇ ਪ੍ਰਬਧੰ ਮੁਕੰਮਲ ਕਰ ਲਏ ਗਏ ਹਨ ਅਤੇ ਯਾਤਰਾ ’ਚ ਭਾਗ ਲੈਣ ਲਈ ਵਰਕਰਾਂ ’ਚ ਭਾਰੀ ਉਤਸ਼ਾਹ ਹੈ।
ਇਹ ਵੀ ਪੜ੍ਹੋ: ਸੁਹਾਗਰਾਤ ਮੌਕੇ ਘਰਵਾਲੀ ਦੀ ਅਸਲੀਅਤ ਜਾਣ ਕੇ ਹੈਰਾਨ ਰਹਿ ਗਿਆ ਨੌਜਵਾਨ, ਮਾਮਲਾ ਪਹੁੰਚਿਆ ਥਾਣੇ ’ਚ